550 Parkash Gurpurab : ਕਪੂਰਥਲਾ : ਸਿੱਖ ਇਤਿਹਾਸ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੁਹਿੰਮ ਤਹਿਤ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਘਟਨਾਵਾਂ ਨੂੰ ਚਿੱਤਰਤ ਕੀਤਾ ਜਾਵੇਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ। ਸਿੱਖ ਧਰਮ ਸੁਲਤਾਨਪੁਰ ਲੋਧੀ ਨਵੰਬਰ ‘ਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਸੁਲਤਾਨਪੁਰ ਲੋਧੀ ਦੀਆਂ ਕੰਧਾਂ ਤੇ ਵੀ ਕੁੰਭ ਮੇਲੇ ਵਾਂਗ ਵਾਲ ਪੇਂਟਿੰਗ ਦਿਸੇਗੀ। ਫਰਕ ਸਿਰਫ ਇੰਨਾ ਹੋਵੇਗਾ ਕਿ ਕੁੰਭ ਮੇਲੇ ‘ਚ ਕੰਧਾਂ ਤੇ ਸਾਧੂ-ਸੰਤਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ ਜਦਕਿ ਇਥੇ ਸਿੱਖ ਇਤਿਹਾਸ ਨਾਲ ਸਬੰਧਿਤ ਤਸਵੀਰਾਂ ਦਿਖਾਈਆਂ ਜਾਣਗੀਆਂ। ਕੰਧਾਂ ਤੇ ਕੀਤੀ ਗਈ ਪੇਂਟਿੰਗ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਰਸਾਈ ਜਾਵੇਗੀ।

ਐੱਸ. ਡੀ. ਐੱਮ. ਨਵਨੀਤ ਕੌਰ ਨੇ ਦੱਸਿਆ ਕਿ ਦਿੱਲੀ ਦੀ ਕੰਪਨੀ ਨੇ ਦੋ ਕੰਧਾਂ ਤੇ ਡੇਮੋ ਦਿੱਤਾ ਹੈ, ਜਿਸ ਨੂੰ ਮੁੱਖ ਮੰਤਰੀ ਨੇ ਪਾਸ ਕਰ ਦਿੱਤਾ ਹੈ। ਹੁਣ ਟੈਂਡਰ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਊਧਮ ਸਿੰਘ ਚੌਕ ਤੋਂ ਲੈ ਕੇ ਗੁਰਦੁਆਰਾ ਹਟ ਸਾਹਿਬ ਤੱਕ ਪੂਰੇ ਸ਼ਹਿਰ ‘ਚ ਕੰਧਾਂ ਤੇ ਦੋਵੇਂ ਪਾਸੇ ਪੇਂਟਿੰਗ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਕੁੰਭ ਮੇਲੇ ਦੌਰਾਨ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਯਾਗਰਾਜ ਸ਼ਹਿਰ ‘ਚ ਪੇਂਟ ਮਾਈ ਸਿਟੀ ਮੁਹਿੰਮ ਚਲਾਈ ਸੀ। ਇਸ ਦੇ ਤਹਿਤ ਸਾਹਤਿਕ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਦੀਆਂ ਤਸਵੀਰਾਂ ਨਾਲ ਸੰਗਮ ਨਗਰ ਦੇ ਹਰ ਕੋਨੇ ਨੂੰ ਸਜਾਇਆ ਗਿਆ ਸੀ। ਪ੍ਰਯਾਗਰਾਜ ‘ਚ 5 ਲੱਖ ਸਕਵਾਇਰ ਫੁੱਟ ਤੇ ਪੇਂਟਿੰਗ ਦਾ ਕੰਮ ਕੀਤਾ ਗਿਆ ਹੈ। ਪੂਰੇ ਸ਼ਹਿਰ ‘ਚ ਇਸ ਕੰਮ ਨੂੰ 500 ਤੋਂ ਵੱਧ ਕਲਾਕਾਰਾਂ ਨੇ 2 ਮਹੀਨਿਆਂ ‘ਚ ਪੂਰਾ ਕੀਤਾ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿਹੜੀਆਂ- ਕਿਹੜੀਆਂ ਤਸਵੀਰਾਂ ਕੰਧਾਂ ਉੱਪਰ ਤਿਆਰ ਹੋਣਗੀਆਂ, ਪ੍ਰਸ਼ਾਸਨ ਇਸ ਦੀ ਪਲਾਨਿੰਗ ਕਰ ਰਿਹਾ ਹੈ। ਐੱਸ. ਡੀ. ਐੱਮ. ਖੁਦ ਇਸ ਪ੍ਰਾਜੈਕਟ ਨੂੰ ਦੇਖ ਰਹੇ ਹਨ। ਕੰਧਾਂ ਤੇ ਪੇਂਟਿੰਗ ਦਾ ਕੰਮ 15 ਅਕਤੂਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ। ਇਸ ਦੇ ਇਲਾਵਾ ਸ਼ਹਿਰ ਦੇ ਬਾਕੀ ਵਿਕਾਸ ਪ੍ਰਾਜੈਕਟ 30 ਸਤੰਬਰ ਤੱਕ ਪੂਰੇ ਕਰਨ ਦੀ ਡੈੱਡਲਾਈਨ ਹੈ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ‘ਚ ਦੇਸ਼-ਵਿਦੇਸ਼ ਤੋਂ 50 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ।