World Cup 2019: ਨਵੀਂ ਦਿੱਲੀ: ਬੀਸੀਸੀਆਈ ਨੇ ਵਰਲਡ ਕੱਪ ਤੇ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ, ਜਿਸ ਵਿੱਚ ਬੀਸੀਸੀਆਈ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਬੀਸੀਸੀਆਈ ਦੇ ਵੱਲੋਂ ਆਈਸੀਸੀ (ਇੰਟਰਨੈਸ਼ਨਲ ਕ੍ਰਿਕੇਟ ਕਾਉਂਸਿਲ) ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਬੀਸੀਸੀਆਈ ਦੇ ਵੱਲੋਂ ਕ੍ਰਿਕੇਟ ਸਮੁਦਾਏ ਦੇ ਵਲੋਂ ਆਤੰਕਵਾਦ ਨੂੰ ਵਧਾਵਾ ਦੇਣ ਵਾਲੇ ਦੇਸ਼ਾਂ ਨਾਲੋਂ ਸਬੰਧ ਖਤਮ ਕਰਨ ਦੇ ਲਈ ਲਿਖਿਆ ਗਿਆ। ਬੀਸੀਸੀਆਈ ਦੇ ਵੱਲੋਂ ਇਸ ਪੱਤਰ ਵਿੱਚ ਆਈਸੀਸੀ ਦੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ।

ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸੀਓਏ ਦੇ ਪ੍ਰਮੁੱਖ ਵਿਨੋਦ ਰਾਏ ਦੇ ਵੱਲੋਂ ਇੱਕ ਬੁਲਾਈ ਵਿਸ਼ੇਸ਼ ਬੈਠਕ ਬੁਲਾਈ ਗਈ।ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਤੇ ਸਰਕਾਰ ਨਾਲ ਚਰਚਾ ਕਰਨਗੇ। ਇਸ ਵਿੱਚ ਵਿਨੋਦ ਰਾਏ ਨੇ ਕਿਹਾ ਕਿ ਪੁਲਵਾਮਾ ਹਮਲੇ ਨੂੰ ਲੈ ਕੇ ਬੋਰਡ ਇਸ ਵਾਰ ਆਈਪੀਐੱਲ ਦੀ ਓਪਨਿੰਗ ਸੈਰੇਮਨੀ ਵੀ ਨਹੀਂ ਕਰੇਗਾ ਅਤੇ ਇਸ ਵਿੱਚ ਖਰਚ ਹੋਣ ਵਾਲੀ ਸਾਰੀ ਰਕਮ ਪੁਲਵਾਮਾ ਦੇ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ।ਇਸ ਮਾਮਲੇ ਵਿੱਚ ਸਚਿਨ ਤੇਂਦੁਲਕਰ ਨੇ ਕਿਹਾ ਕਿ ਭਾਰਤ ਨੇ ਵਰਲਡ ਕੱਪ ਵਿੱਚ ਪਾਕਿਸਤਾਨ ਨੂੰ ਹਮੇਸ਼ਾ ਹੀ ਹਰਾਇਆ ਹੈ ਅਤੇ ਇਸ ਮੈਚ ਦੇ ਨਾਲ ਭਾਰਤ ਕੋਲ ਫਿਰ ਤੋਂ ਪਾਕਿਸਤਾਨ ਨੂੰ ਹਰਾਉਣ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਨੇ ਇਸ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਇਸ ਟੂਰਨਾਮੇਂਟ ਵਿੱਚ ਪਾਕਿਸਤਾਨ ਦੇ ਖਿਲਾਫ ਨਹੀਂ ਖੇਡੇਗਾ ਤਾਂ ਇਸ ਮੈਚ ਦੇ ਪਾਕਿਸਤਾਨ ਨੂੰ ਦੋ ਅੰਕ ਮਿਲ ਜਾਣਗੇ।ਜਿਸ ਕਾਰਨ ਪਾਕਿਸਤਾਨ ਇਸ ਟੂਰਨਾਮੇਂਟ ਵਿੱਚ ਅੱਗੇ ਵੱਧ ਜਾਵੇਗਾ।ਉੱਧਰ ਦੂਜੇ ਪਾਸੇ ਕਾਂਗਰਸ ਸੰਸਦ ਸ਼ਸ਼ਿ ਥਰੂਰ ਨੇ ਵਰਲਡ ਕੱਪ ਵਿੱਚ ਭਾਰਤ ਦੇ ਪਾਕਿਸਤਾਨ ਨਾਲ ਖੇਡਣ ਦਾ ਸਮਰਥਨ ਕੀਤਾ ਹੈ। ਤੁਹਾਨੂੰ ਇਥੇ ਦੱਸ ਦੇਈਏ ਕਿ 25 ਫਰਵਰੀ ਨੂੰ ਦੁਬਈ ਵਿੱਚ ਆਈਸੀਸੀ ਦੀ ਬੈਠਕ ਹੋਵੇਗੀ। ਆਈਸੀਸੀ ਦੀ ਹੋਣ ਵਾਲੀ ਇਸ ਬੈਠਕ ਦੇ ਏਜੇਂਡੇ ਵਿੱਚ ਇਹ ਮੁੱਦਾ ਸ਼ਾਮਿਲ ਨਹੀਂ ਹੈ। ਆਈਸੀਸੀ ਦੀ ਇਸ ਬੈਠਕ ਵਿੱਚ ਰਾਹੁਲ ਜੌਹਰੀ ਅਤੇ ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਵੀ ਹਿੱਸਾ ਲੈਣਗੇ।
