WhatsApp privacy breach issue ਨਵੀਂ ਦਿੱਲੀ: ਵਟਸਐੱਪ ਜਾਸੂਸੀ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਅਜਿਹੇ ‘ਚ ਸਰਕਾਰ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਸਰਕਾਰ ਨੇ ਸਾਫ ਕੀਤਾ ਹੈ ਕਿ ਵਟਸਐੱਪ ਵਰਗੇ ਮੈਸੇਜਿੰਗ ਪਲੇਟਫਾਰਮਾਂ ‘ਤੇ ਭਾਰਤੀਆਂ ਦੀ ਪ੍ਰਾਇਵੇਸੀ ਅਤੇ ਸੁਰਖਿਆ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਇਹ ਹੀ ਨਹੀਂ ਰਾਜ ਸਭਾ ‘ਚ ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਦੇ ਧਿਆਨ ਆਕਰਸ਼ਨ ਪ੍ਰਸਤਾਵ ਦੇ ਜਵਾਬ ‘ਚ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਸਰਕਾਰ ਵੱਲੋਂ ਅਜਿਹੇ ਪਲੇਟਫਾਰਮਾਂ ਨੂੰ ਹੋਰ ਵੀ ਸੁਰੱਖਿਅਤ ਬਣਾਉਣ ‘ਚ ਲੱਗੇ ਹਨ। ਉਹਨਾਂ ਨੇ ਦੱਸਿਆ ਹਜੇ ਤੱਕ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਦਰਜ ਹੋਈ ਪਰ ਫੇਰ ਕਈ ਇਸਨੂੰ ਸਿਆਸੀ ਰੰਗ ਦੇ ਰਹੇ ਹਨ।

ਪ੍ਰਸਾਦ ਵੱਲੋਂ ਇਜ਼ਰਾਇਲੀ ਸਪਾਈਵੇਅਰ ਪੇਗਾਸਸ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਰਾਹੀਂ ਜਾਸੂਸੀ ਦਾ ਸ਼ੱਕ ਜਤਾਇਆ ਗਿਆ ਸੀ। ਇਸ ਸਬੰਧੀ ਦੂਰਸੰਚਾਰ ਮੰਤਰਾਲੇ ਵੱਲੋਂ ਵਟਸਐੱਪ ਨੂੰ ਤੋਂ 4 ਨਵਬੰਰ ਤੱਕ ਜਵਾਬ ਮੰਗਿਆ ਸੀ ਜਿਸ ‘ਚ ਉਹਨਾਂ ਨੇ ਸਾਡੀ ਕੀਤਾ ਕਿ ਮਈ ‘ਚ ਹੀ ਇਸ ਨੂੰ ਠੀਕ ਕਰ ਦਿੱਤਾ ਗਿਆ ਸੀ। ਅੰਕੜਿਆਂ ਦੀ ਮੰਨੀਏ ਤਾਂ ਪੂਰੀ ਦੁਨੀਆ ‘ਚ 1400 ਮੋਬਾਇਲ ਫੋਨਾਂ ‘ਤੇ ਇਸਦਾ ਅਸਰ ਦੇਖਣ ਨੂੰ ਮਿਲਿਆ ਸੀ। ਉਹਨਾਂ ਨੇ ਦੱਸਿਆ ਕਿ ਵਟਸਐੱਪ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਗਈ ਪਰ ਉਸ ‘ਚ ਵੀ ਕੋਈ ਖਤਰੇ ਵਾਲੇ ਹਾਲਾਤਾਂ ਦਾ ਜ਼ਿਕਰ ਨਹੀਂ ਕੀਤਾ ਗਿਆ।