Uttar Pradesh inspector shouted: ਉੱਤਰ ਪ੍ਰਦੇਸ਼: ਪਿਛਲੇ ਸਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ,ਜਿਸ ਵਿੱਚ ਪੁਲਿਸ ਵਾਲਿਆਂ ਵੱਲੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹਨਾਂ ਦੀ ਗੋਲੀ ਨਹੀਂ ਚੱਲੀ ਤਾਂ ਇੰਸਪੈਕਟਰ ਮਨੋਜ ਕੁਮਾਰ ਨੇ ਆਪਣੀ ਆਵਾਜ਼ ਨਾਲ ਹੀ ‘ਠਾਹ-ਠਾਹ’ ਦੀ ਆਵਾਜ਼ ਕੱਡੀ ਸੀ।ਇਸ ਨਾਲ ਉਹ ਚੋਰਾਂ ਨੂੰ ਡਰਾਉਣ ਵਿੱਚ ਕਾਮਯਾਬ ਹੋਏ ਸੀ।

ਹੁਣ ਉੱਤਰ ਪ੍ਰਦੇਸ਼ ਦੇ ਉਸੀ ਇੰਸਪੈਕਟਰ ਨੂੰ ਦੋ ਬਾਇਕ ਸਵਾਰਾਂ ਨੇ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਹੈ। ਸੰਭਲ ਦੇ ਐੱਸਪੀ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਦੋ ਬਾਇਕ ਸਵਾਰਾਂ ਨੇ ਇੰਸਪੈਕਟਰ ਮਨੋਜ ਕੁਮਾਰ ਤੇ ਫਾਇਰਿੰਗ ਕੀਤੀ। ਜਿਸ ਵਿੱਚ ਉਹ ਜਖਮੀ ਹੋ ਗਏ ਹਨ।ਜਵਾਬੀ ਕਾਰਵਾਈ ਦੌਰਾਨ ਇੱਕ ਬਦਮਾਸ਼ ਜਖਮੀ ਹੋ ਗਿਆ ਹੈ ਤੇ ਦੂਸਰਾ ਭੱਜਣ ਵਿੱਚ ਕਾਮਯਾਬ ਹੋਇਆ ਹੈ।ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਫਿਲਹਾਲ ਪੁਲਿਸ ਨੇ ਫਰਾਰ ਹੋੋਏ ਬਦਮਾਸ਼ ਨੂੰ ਫੜਨ ਲਈ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਮੁੱਠਭੇੜ ਦੌਰਾਨ ਪੁਲਿਸ ਨੇ ਬਦਮਾਸ਼ਾਂ ਦੀ ਘੇਰਾਬੰਦੀ ਕੀਤੀ ਹੋਈ ਸੀ ਪਰ ਜਿਵੇਂ ਹੀ ਫਾਇਰਿੰਗ ਕਰਨ ਦੀ ਵਾਰੀ ਆਈ ਤਾਂ ਬੰਦੂਕ ਨੇ ਧੋਖਾ ਦੇ ਦਿੱਤਾ ਤੇ ਫਾਇਰਿੰਗ ਨਹੀਂ ਹੋ ਪਾਈ ਪਰ ਮੁੱਠਭੇੜ ਦੌਰਾਨ ਪੁਲਿਸ ਸਾਹਮਣੇ ਬਦਮਾਸ਼ਾਂ ਨੂੰ ਡਰਾਉਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਸੀ। ਇਸ ਲਈ ਅਜਿਹੀ ਸਥਿਤੀ ਵਿੱਚ ਮਨੋਜ ਕੁਮਾਰ ਨੇ ਬਦਮਾਸ਼ਾਂ ਨੂੰ ਡਰਾਉਣ ਲਈ ਬੰਂਦੂਕ ਨਾਲ ਫਾਇਰਿੰਗ ਦੀ ਥਾਂ ਮੂੰਹ ਤੋਂ ਹੀ ‘ਠਾਹ-ਠਾਹ’ ਦੀ ਅਵਾਜ਼ ਕੱਡਣੀ ਸ਼ੁਰੂ ਕਰ ਦਿੱਤੀ ਸੀ।ਮਨੋਜ ਕੁਮਾਰ ਦੀ ਇਸ ਸਮਝਦਾਰੀ ਦੇ ਸਦਕੇ ਹੀ ਪੁਲਿਸ ਉਸ ਵੇਲੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਪਾਈ ਸੀ।ਹੁਣ ਮਨੋਜ ਤੇ ਹੀ ਕੁਝ ਬਦਮਾਸ਼ਾਂ ਨੇ ਹਮਲਾ ਕੀਤਾ ਹੈ ਤੇ ਗੋਲੀ ਚਲਾ ਉਹਨਾ ਨੂੰ ਜਖਮੀ ਕੀਤਾ ਹੈ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
