uncles take sexual abuse: ਦਿੱਲੀ ਦੇ ਨਾਲ ਦੇ ਲੱਗਦੇ ਇਲਾਕੇ ਫ਼ਰੀਦਾਬਾਦ ‘ਚ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋ ਨਾਬਾਲਿਗ ਬੱਚੀਆਂ ਨੇ ਆਪਣੇ ਚਾਚਾ ਅਤੇ ਤਾਇਆ ‘ਤੇ ਛੇੜਛਾੜ ਅਤੇ ਯੌਨ ਸ਼ੋਸ਼ਣ ਕਰਨ ਦਾ ਗੰਭੀਰ ਇਲਜ਼ਾਮ ਲਾਇਆ ਹੈ। ਦੋਵੇਂ ਨਾਬਾਲਿਗ ਬੱਚੀਆਂ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਹੋਰ ਭਾਈਆਂ ਸਮੇਤ ਚਾਚੇ ਅਤੇ ਤਾਏ ਕੋਲ ਰਹਿੰਦੀਆਂ ਸਨ। ਦੋਵਾਂ ਬੱਚੀਆਂ ਨੇ ਚਾਚੇ ਅਤੇ ਤਾਏ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਆਪਣੀ ਸਾਰੀ ਹੱਡਬੀਤੀ ਆਪਣੀ ਮਾਸੀ ਨੂੰ ਦੱਸੀ। ਜਿਸ ਤੋਂ ਬਾਅਦ ਮਾਸੀ ਨੇ ਇਸ ਮਾਮਲੇ ‘ਚ ਪੁਲਿਸ ਕਮਿਸ਼ਨਰ ਅਤੇ ਮਹਿਲਾ ਆਯੋਗ ਨੂੰ ਸ਼ਿਕਾਇਤ ਕੀਤੀ।
ਮਹਿਲਾ ਆਯੋਗ ਨੇ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਮੁਲਜ਼ਮਾਂ ਦੇ ਖ਼ਿਲਾਫ਼ ਪੋਸਕੋ ਅਤੇ ਹੋਰ ਧਾਰਾਵਾਂ ਦੇ ਅਨੁਸਾਰ ਮਾਮਲਾ ਦਰਜ ਹੋ ਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਹੀ ਦੋਵੇ ਮੁਲਜ਼ਮ ਫਰਾਰ ਹਨ। ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੋਸ਼ੀਆਂ ਨੂੰ ਜਲਦ ਹੀ ਫ਼ੜ ਲਿਆ ਜਾਵੇਗਾ ਅਤੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋਵਾਂ ਮਾਸੂਮ ਬੱਚੀਆਂ ਦੇ ਅਨੁਸਾਰ ਉਹਨਾਂ ਦਾ ਚਾਚਾ ਅਤੇ ਤਾਇਆ ਲਗਾਤਾਰ ਸਰੀਰਕ ਸਬੰਧ ਬਣਾਉਣ ਲਈ ਉਹਨਾਂ ‘ਤੇ ਦਬਾਅ ਬਣਾ ਰਹੇ ਸਨ।
ਉਹ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਰਹਿੰਦੇ ਸਨ ਅਤੇ ਕੁੱਟਮਾਰ ਵੀ ਕਰਦੇ ਰਹਿੰਦੇ ਸਨ। ਇੱਕ ਪੀੜਤ ਬੱਚੀ ਦੇ ਅਨੁਸਾਰ ਕਈ ਸਾਲ ਪਹਿਲਾਂ ਉਹਨਾਂ ਦੇ ਪਿਤਾ ਦਾ ਕਤਲ ਹੋ ਗਿਆ ਸੀ। ਉਹਨਾਂ ਦੇ ਕਤਲ ਦੇ ਮਾਮਲੇ ‘ਚ ਉਹਨਾਂ ਦੀ ਮਾਂ ਨੂੰ ਜੇਲ੍ਹ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਦੇ ਪੰਜ ਬੱਚੇ ਆਪਣੇ ਚਾਚੇ ਅਤੇ ਤਾਏ ਕੋਲ ਰਹਿਣ ਲੱਗ ਗਏ ਸਨ। ਇਸ ਤੋਂ ਬਿਨਾਂ ਜਦੋਂ ਉਹਨਾਂ ਦੀ ਮਾਂ ਜਦੋਂ ਜ਼ਮਾਨਤ ‘ਤੇ ਬਾਹਰ ਆਉਦੀ ਸੀ ਤਾਂ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਮਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ। ਜਿਸ ਤੋਂ ਬਾਅਦ ਮਾਂ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਮੁਲਜ਼ਮਾਂ ‘ਤੇ ਲੱਗੇ ਦੋਸ਼ਾਂ ਮੁਤਾਬਿਕ ਮਾਂ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਬੱਚੀਆਂ ‘ਤੇ ਅੱਤਿਆਚਾਰ ਵਧਣ ਲੱਗੇ ਅਤੇ ਉਹਨਾਂ ਦੇ ਚਾਚਾ ਅਤੇ ਤਾਇਆ ਵੀ ਉਹਨਾਂ ਦੇ ਨਾਲ ਆਪਣੀ ਹਵਸ ਪੂਰੀ ਕਰਨ ਦੀ ਤਾਂਘ ‘ਚ ਹੀ ਰਹਿਣ ਲੱਗੇ।
uncles take sexual abuse
ਜਿਸ ਤੋਂ ਬਾਅਦ ਜਦੋਂ ਮਾਸੀ ਪੀੜਤ ਬੱਚੀਆਂ ਨੂੰ ਫ਼ਰੀਦਾਬਾਦ ਦੇ ਪੁਲਿਸ ਥਾਣੇ ਲੈ ਕੇ ਪਹੁੰਚੀ। ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਉਹਨਾਂ ਨੇ ਇਸ ਮਾਮਲੇ ‘ਚ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ। ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਮਾਸੀ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਦੋਵੇਂ ਬੱਚੀਆਂ ਆਪਣੇ ਚਾਚੇ ਅਤੇ ਤਾਏ ਦੇ ਘਰੋਂ ਆਈਆਂ ਹਨ ਉਸ ਸਮੇਂ ਤੋਂ ਹੀ ਉਸ ‘ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਮਾਸੀ ਦਾ ਕਹਿਣਾ ਹੈ ਕਿ ਅਜਿਹੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
uncles take sexual abuse