sugar prices down in new season ਨਵੀਂ ਦਿੱਲੀ : ਇਸ ਵਾਰ ਗੰਨੇ ਦੀ ਪਿੜਾਈ ਛੇਤੀ ਸ਼ੁਰੂ ਹੋਣ ਨਾਲ ਚੀਨੀ ਮੁੱਲ ‘ਚ ਗਿਰਾਵਟ ਆਈ ਹੈ । ਨਵੇਂ ਸੀਜ਼ਨ ਦੇ ਉਤਪਾਦਨ ਦੀ ਸ਼ੁਰੁਆਤੀ ਚੀਨੀ ਦੇ ਬਾਅਦ ਪਿਛਲੇ ਤਿੰਨ ਮਹੀਨਿਆਂ ਤੋਂ ਦੌਰਾਨ ਮੁੰਬਈ ‘ਚ ਚੀਨੀ ਦੇ ਮੁੱਲ ‘ਚ 3.4 ਫ਼ੀਸਦੀ ਦੀ ਗਿਰਾਵਟ ਆਈ ਹੈ |ਨਵੀਂ ਦਿੱਲੀ-ਚੀਨੀ ਸੀਜ਼ਨ (ਅਕਤੂਬਰ-ਸਤੰਬਰ) 2017-18 ਦੇ ਦੌਰਾਨ 15 ਨਵੰਬਰ ਤੱਕ ਦੇਸ਼ ‘ਚ ਚੀਨੀ ਦਾ ਉਤਪਾਦਨ 79 ਫੀਸਦੀ ਵਧ ਕੇ 13.73 ਲੱਖ ਟਨ ਤੱਕ ਪਹੁੰਚ ਗਿਆ। ਇੰਡੀਅਨ ਸ਼ੂਗਰ ਮਿੱਲਸ ਐਸੋਸੀਏਸ਼ਨ (ਇਸਮਾ) ਨੂੰ ਇਸ ਸੀਜ਼ਨ ‘ਚ 2.51 ਕਰੋੜ ਟਨ ਚੀਨੀ ਉਤਪਾਦਨ ਦਾ ਅਨੁਮਾਨ ਹੈ ਜਦਕਿ ਪਿਛਲੇ ਸੀਜ਼ਨ ਯਾਨੀ 2016-17 ‘ਚ ਉਤਪਾਦਨ 2.02 ਕਰੋੜ ਟਨ ਰਿਹਾ ਸੀ।
sugar prices down in new season
312 ਚੀਨੀ ਮਿੱਲਾਂ ‘ਚ ਸ਼ੁਰੂ ਹੋਈ ਪਿੜਾਈਇਸਮਾ ਨੇ ਇਕ ਬਿਆਨ ‘ਚ ਕਿਹਾ ਕਿ ਪਿੜਾਈ ਜਲਦੀ ਸ਼ੁਰੂ ਹੋਣ ਨਾਲ ਉਤਪਾਦਨ ‘ਚ ਇਹ ਵਾਧਾ ਦਰਜ ਕੀਤਾ ਗਿਆ ਹੈ। ਇਸਮਾ ਨੇ ਕਿਹਾ ਕਿ 15 ਨਵੰਬਰ ਤੱਕ ਦੇਸ਼ ‘ਚ 312 ਚੀਨੀ ਮਿੱਲਾਂ ਦਾ ਆਪ੍ਰੇਸ਼ਨ ਚਾਲੂ ਹੋ ਗਿਆ ਹੈ ਜਦਕਿ ਬੀਤੇ ਸਾਲ ਇਹ ਅੰਕੜਾ 222 ਹੀ ਰਿਹਾ ਸੀ। ਚੀਨੀ ਮਿੱਲਾਂ ਦੇ ਸੰਗਠਨ ਦੇ ਮੁਤਾਬਕ ਇਸ ਸੀਜ਼ਨ ‘ਚ ਆਊਟਪੁੱਟ ਜ਼ਿਆਦਾ ਰਹਿਣ ਦਾ ਅਨੁਮਾਨ ਹੈ। ਇਸ ਲਈ ਉਸ ਨੇ ਸਰਕਾਰ ਤੋਂ ਚੀਨੀ ਟਰੇਡਸ ‘ਤੇ ਲਾਗੂ ਸਟਾਕ ਹੋਲਡਿੰਗ ਲਿਮਟ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।ਸਰਕਾਰ ਨੇ ਟਰੇਡਰਸ ‘ਤੇ 31 ਦਸੰਬਰ ਤੱਕ ਲਈ ਸਟਾਕ ਹੋਲਡਿੰਗ ਲਿਮਟ ਲਗਾ ਰੱਖੀ ਹੈ। ਅੰਕੜਿਆਂ ਦੇ ਮੁਤਾਬਕ 15 ਨਵੰਬਰ ਤੱਕ ਦੇਸ਼ ‘ਚ 13.73 ਲੱਖ ਟਨ ਚੀਨੀ ਦਾ ਉਤਪਾਦਨ ਹੋਇਆ ਜਦਕਿ ਬੀਤੇ ਸਾਲ ਇਸੇ ਮਿਆਦ ‘ਚ ਇਹ ਅੰਕੜਾ 7.67 ਲੱਖ ਟਨ ਰਿਹਾ ਸੀ। ਇਸ ‘ਚੋਂ ਸਭ ਤੋਂ ਜ਼ਿਆਦਾ ਭਾਗੀਦਾਰੀ ਉਤਰ ਪ੍ਰਦੇਸ਼ ਦੀ ਰਹੀ। ਦੇਸ਼ ‘ਚ ਚੀਨੀ ਦੇ ਸਭ ਤੋਂ ਵੱਡੇ ਉਤਪਾਦ ਸੂਬੇ ਨੇ 15 ਨਵੰਬਰ ਤੱਕ 5.67 ਲੱਖ ਟਨ ਚੀਨੀ ਦਾ ਉਤਪਾਦਨ ਕੀਤਾ ਜਦਕਿ ਬੀਤੇ ਸਾਲ ਇਸ ਮਿਆਦ ‘ਚ ਇਹ ਅੰਕੜਾ 1.93 ਲੱਖ ਟਨ ਰਿਹਾ ਸੀ। ਉਥੇ ਮਹਾਰਾਸ਼ਟਰ ‘ਚ ਵੀ ਉਤਪਾਦਨ ‘ਚ ਵਾਧਾ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਕੇਂਦਰ ਨੇ ਕੱਚੇ ਖ਼ਾਦ ਤੇਲ ਦੀ ਸਾਰੀਆਂ ਕਿਸਮਾਂ ‘ਤੇ ਦਰਾਮਦ ਡਿਊਟੀ ਦੁਗਣੀ ਕਰ ਦਿੱਤੀ ਹੈ ਅਤੇ ਰਿਫਾਇੰਡ ਤੇਲ ਦਰਾਮਦ ਡਿਊਟੀ ‘ਚ 15 ਫ਼ੀਸਦੀ ਤੋਂ ਜ਼ਿਆਦਾ ਵਾਧਾ ਕੀਤਾ । ਖਾਸਕਰ ਕੇ ਮੂੰਗਫਲੀ, ਸੋਇਆਬੀਨ ਅਤੇ ਸੂਰਜਮੁਖੀ ਵਰਗੇ ਤੇਲ ਦੀਆਂ ਕੀਮਤਾਂ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਅਜਿਹਾ ਕੀਤਾ ਗਿਆ ਹੈ ਜੋ ਕਿ ਇਸ ਸਾਉਣੀ ਸੀਜ਼ਨ ‘ਚ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਹੇਠ ਕੰਮ ਕਰ ਰਹੇ ਹਨ.। ਸਰਕਾਰ ਨੇ ਸੋਇਆਬੀਨ ਦੇ ਬੀਜਾਂ ‘ਤੇ ਵੀ ਦਰਾਮਦ ਡਿਊਟੀ 15 ਫ਼ੀਸਦੀ ਤੱਕ ਵਧਾ ਕੇ 45 ਫ਼ੀਸਦੀ ਕਰ ਦਿੱਤੀ ਹੈ । ਖ਼ਾਦ ਤੇਲ ‘ਤੇ ਦਰਾਮਦ ਡਿਊਟੀ ਨੂੰ ਪਿਛਲੇ ਇੱਕ ਦਸ਼ਕ ਤੋਂ ਵੀ ਜ਼ਿਆਦਾ ਸਮਾਂ ਦੇ ਉੱਚਤਮ ਪੱਧਰ ‘ਤੇ ਪਹੁੰਚਣ ਵਾਲੀ ਹੈ |
ਦੱਸ ਦੇਈਏ ਕਿ ਕੇਂਦਰ ਨੇ ਸਸਤੇ ਦਰਾਮਦ ਡਿਊਟੀ ‘ਤੇ ਲਗਾਮ ਲਗਾਉਣ ਅਤੇ ਕੀਮਤਾਂ ‘ਚ ਵਾਧੇ ਦੇ ਇਰਾਦੇ ਨਾਲ ਕੱਚੇ ਤੇਲ ‘ਤੇ ਦਰਾਮਦ ਡਿਊਟੀ 15 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਅਤੇ ਰਿਫਾਇੰਡ ਪਾਮ ਆਇਲ ‘ਤੇ ਦਰਾਮਦ ਡਿਊਟੀ 25 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕਰ ਦਿੱਤੀ ਹੈ | ਇਸ ਕਦਮ ਦਾ ਮਕਸਦ ਕਿਸਾਨਾਂ ਅਤੇ ਰਿਫਾਇਨਰੀ ਦੇ ਕੰਮ ‘ਚ ਲੱਗੀ ਇਕਾਈਆਂ ਨੂੰ ਰਾਹਤ ਉਪਲੱਬਧ ਕਰਾਉਣਾ ਹੈ | ਕੇਂਦਰੀ ਉਤਪਾਦ ਅਤੇ ਸੀਮਾ ਸ਼ੁਲਕ ਬੋਰਡ ( ਸੀਬੀਈਸੀ ) ਨੇ ਸ਼ੁੱਕਰਵਾਰ ਰਾਤ ਕਿਹਾ ਕਿ ਸੋਇਆਬੀਨ ਤੇਲ, ਸੂਰਜਮੁਖੀ ਤੇਲ, ਕੈਨੋਲਾ ,ਸਰਸੋਂ ਤੇਲ ( ਕੱਚਾ ਅਤੇ ਰਿਫਾਇੰਡ ਦੋਨਾਂ ) ‘ਤੇ ਦਰਾਮਦ ਡਿਊਟੀ ਵਧਾਇਆ ਗਿਆ ਹੈ |
ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਆਉਣ ਵਾਲੇ ਸਮੇਂ ‘ਚ ਵਾਧਾ ਹੋ ਸਕਦਾ ਹੈ। ਦਰਅਸਲ, ਸਰਕਾਰ ਵੱਲੋਂ ਪਾਮ ਤੇਲ ‘ਤੇ ਦਰਾਮਦ ਡਿਊਟੀ ਦੁਗਣੀ ਵਧਾ ਕੇ 30 ਫੀਸਦੀ ਕਰ ਦਿੱਤੀ ਗਈ ਹੈ। ਉੱਥੇ ਹੀ ਰਿਫਾਇੰਡ ਪਾਮ ਤੇਲ ‘ਤੇ ਡਿਊਟੀ 25 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤੀ ਗਈ ਹੈ। ਸਰਕਾਰ ਨੇ ਆਪਣੇ ਹੁਕਮ ‘ਚ ਕਿਹਾ ਕਿ ਇਹ ਫੈਸਲਾ ਸਥਾਨਕ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਇਆ ਤੇਲ ‘ਤੇ ਦਰਾਮਦ ਡਿਊਟੀ 30 ਫੀਸਦੀ ਕਰ ਦਿੱਤੀ ਗਈ ਹੈ, ਜੋ ਪਹਿਲਾਂ 17.5 ਫੀਸਦੀ ਸੀ, ਜਦੋਂ ਕਿ ਰਿਫਾਇੰਡ ਸੋਇਆ ਤੇਲ ‘ਤੇ ਡਿਊਟੀ 20 ਫੀਸਦੀ ਤੋਂ ਵਧਾ ਕੇ 35 ਫੀਸਦੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਸਥਾਨਕ ਤੇਲ ਬੀਜਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਇੰਡੋਨੇਸ਼ੀਆ, ਮਲੇਸ਼ੀਆ, ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਸਸਤੀ ਦਰਾਮਦ ਕਾਰਨ ਘਰੇਲੂ ਤੇਲ ਉਤਪਾਦਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਸੀ। ਸਰਕਾਰ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਦਰਾਮਦ ਡਿਊਟੀ ‘ਚ ਦੂਜੀ ਵਾਰ ਵਾਧਾ ਕੀਤੇ ਜਾਣ ਨਾਲ ਘਰੇਲੂ ਖੁਰਾਕੀ ਤੇਲ ਦੀਆਂ ਕੀਮਤਾਂ ਵਧਣਗੀਆਂ। ਦੱਸਣਯੋਗ ਹੈ ਕਿ ਭਾਰਤ ਆਪਣੇ ਖੁਰਾਕੀ ਤੇਲ ਦਾ 70 ਫੀਸਦੀ ਹਿੱਸਾ ਬਾਹਰੋਂ ਦਰਾਮਦ ਕਰਦਾ ਹੈ। ਡਿਊਟੀ ਵਧਾਉਣ ਤੋਂ ਬਾਅਦ ਵੀ ਭਾਰਤ ਨੂੰ 2017-18 ‘ਚ 1 ਕਰੋੜ 55 ਲੱਖ ਟਨ ਖਾਣ ਵਾਲੇ ਤੇਲ ਦੀ ਦਰਾਮਦ ਕਰਨ ਦੀ ਲੋੜ ਹੋਵੇਗੀ। ਸਨਵਿਨ ਗਰੁੱਪ ਦੇ ਮੁੱਖ ਕਾਰਜਕਾਰੀ ਸੰਦੀਪ ਬਜਾਰੀਆ ਨੇ ਕਿਹਾ ਕਿ ਡਿਊਟੀ ਵਧਾਏ ਜਾਣੇ ਨਾਲ ਦਰਾਮਦ ‘ਤੇ ਥੋੜ੍ਹਾ ਅਸਰ ਪਵੇਗਾ ਪਰ ਭਾਰਤ ‘ਚ ਜ਼ਿਆਦਾ ਮੰਗ ਹੋਣ ਕਾਰਨ ਇਸ ਦੀ ਦਰਾਮਦ ਕਰਨੀ ਪਵੇਗੀ।