Sabarimala Shrine Earns: ਨਵੀਂ ਦਿੱਲੀ: ਕੇਰਲ ਦਾ ਸਬਰੀਮਾਲਾ ਮੰਦਿਰ ਖੁੱਲ੍ਹਦਿਆਂ ਹੀ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੂਰੁ ਹੋ ਗਈ ਹੈ । ਇਥੇ ਸ਼ਰਧਾਲੂਆਂ ਦੀ ਇੰਨੀ ਜ਼ਿਆਦਾ ਭੀੜ ਲੱਗ ਗਈ ਹੈ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਦਾਨ ਕਾਰਨ ਪਹਿਲੇ ਦੋ ਦਿਨਾਂ ਵਿੱਚ ਮੰਦਿਰ ਦੀ ਕਮਾਈ ਤਿੰਨ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ । ਦਰਅਸਲ, 16 ਨਵੰਬਰ ਨੂੰ ਮੰਦਿਰ ਖੋਲ੍ਹਿਆ ਗਿਆ ਹੈ ।

ਇਹ ਮੰਦਿਰ 41 ਦਿਨਾਂ ਦੀ ਸਾਲਾਨਾ ਮੰਡਲਾ ਮਕਾਰਾਵਿਲੱਕੂ ਪੂਜਾ ਲਈ ਖੋਲ੍ਹਿਆ ਗਿਆ ਹੈ । ਦੋ ਦਿਨਾਂ ਵਿੱਚ ਮੰਦਿਰ ਵਿੱਚ ਦਾਨ ਅਤੇ ਪੂਜਾ ਦਕਸ਼ਨਾ ਵਿੱਚ 1 ਕਰੋੜ ਪ੍ਰਾਪਤ ਹੋਇਆ ਹੈ, ਜੋ ਕਿ 2017 ਵਿੱਚ ਮਿਲੇ ਦਾਨ ਨਾਲੋਂ 25 ਲੱਖ ਰੁਪਏ ਵੱਧ ਹੈ ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਵੱਲੋਂ ਸਬਰੀਮਾਲਾ ਮੰਦਿਰ ‘ਤੇ ਰਿਵੀਊ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸਦੇ ਤਹਿਤ ਕੋਰਟ ਨੂੰ ਇੱਕ ਵਾਰ ਫਿਰ ਤੋਂ ਆਪਣੇ ਫੈਸਲੇ ‘ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ । ਦਰਅਸਲ, ਕੋਰਟ ਵੱਲੋਂ ਆਪਣੇ ਫੈਸਲੇ ਵਿੱਚ ਮਹਿਲਾਵਾਂ ਨੂੰ ਸਬਰੀਮਾਲਾ ਵਿੱਚ ਐਂਟਰੀ ਦੀ ਇਜਾਜ਼ਤ ਦਿੱਤੀ ਗਈ ਸੀ ।

ਦੱਸ ਦੇਈਏ ਕਿ ਕੋਰਟ ਵੱਲੋਂ ਪਿਛਲੇ ਸਾਲ 28 ਸਤੰਬਰ ਨੂੰ ਸਬਰੀਮਾਲਾ ‘ਤੇ ਫੈਸਲਾ ਦਿੱਤਾ ਗਿਆ ਸੀ, ਜਿਸਦੇ ਤਹਿਤ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ‘ਤੇ ਸਬਰੀਮਾਲਾ ਮੰਦਰ ਵਿੱਚ ਜਾ ਕੇ ਪੂਜਾ ਕਰਨ ‘ਤੇ ਬੈਨ ਨੂੰ ਹਟਾ ਦਿੱਤਾ ਗਿਆ ਸੀ । ਜਿਸ ਵਿੱਚ ਕੋਰਟ ਦਾ ਕਹਿਣਾ ਸੀ ਕਿ ਧਾਰਮਿਕ ਸੰਗਠਨਾਂ ਦੇ ਪੂਜਾ ਦੇ ਅਧਿਕਾਰ ਸਾਹਮਣੇ ਇੱਕ ਇੰਡਿਵੀਜ਼ੂਅਲ ਦੇ ਪੂਜਾ ਕਰਨ ਦੇ ਅਧਿਕਾਰ ਨੂੰ ਨਕਾਰਿਆ ਨਹੀਂ ਜਾ ਸਕਦਾ ।