Rewari Gangrape Case survivor girl :ਹਰਿਆਣਾ ਦੇ ਰੇਵਾੜੀ ‘ਚ ਨਾਲ ਹੋਏ ਗੈਂਗਰੇਪ ਦੀ ਪੀੜਤਾ ਅੱਜ ਤੋਂ ਛੇ ਦਿਨ ਪਹਿਲਾਂ ਕੇਂਦਰ ਸਰਕਾਰ ਦੀ ਇੱਕ ਨੌਕਰੀ ਲਈ ਪ੍ਰੀਖਿਆ ਦੇ ਰਹੀ ਹੁੰਦੀ ,ਪਰ ਇਸਦੀ ਜਗ੍ਹਾ ਉਸਦਾ ਦਿਨ ਹਸਪਤਾਲ ਦੇ ਬੈੱਡ ਉੱਤੇ ਬੀਤਿਆ।ਗੈਂਗਰੇਪ ਦੇ 13 ਦਿਨ ਬਾਅਦ ਵੀ ਕੁੜੀ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਮਿਲ ਸਕੀ ਹੈ ਅਤੇ ਉਸਦੀਆਂ ਰਾਤਾਂ ਦਰਦ ਵਿੱਚ ਬੀਤ ਰਹੀਆਂ ਹਨ।ਰੇਵਾੜੀ ‘ਚ 12 ਸਤੰਬਰ ਨੂੰ ਇੱਕ ਟਾਪਰ ਕੁੜੀ ਵਿੱਚ ਦੇ ਨਾਲ ਗੈਂਗਰੇਪ ਕੀਤਾ ਗਿਆ ਸੀ।ਪੁਲਿਸ ਨੇ ਤਮਾਮ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ।
Rewari Gangrape Case survivor girl
ਪੀੜਤ ਕੁੜੀ 19 ਸਤੰਬਰ ਨੂੰ ਇੱਕ ਸਰਕਾਰੀ ਨੌਕਰੀ ਲਈ ਪ੍ਰੀਖਿਆ ਦੇਣ ਵਾਲੀ ਸੀ ।ਜਿਸ ਲਈ ਉਹ ਪਿਛਲੇ ਕਈ ਮਹੀਨੀਆਂ ਤੋਂ ਤਿਆਰੀ ਕਰ ਰਹੀ ਸੀ ।ਕੁੜੀ ਨੇ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਵੀ ਜੁਆਇਨ ਕੀਤੀ ਸੀ ਅਤੇ ਕੋਚਿੰਗ ਜਾਣ ਦੇ ਦੌਰਾਨ ਹੀ ਉਹਨੂੰ ਅਗਵਾਹ ਕਰ ਲਿਆ ਗਿਆ।ਇੀਡਿਅਨ ਏਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ , ਕੁੜੀ ਕੋਚਿੰਗ ਲਈ 5400 ਰੁਪਏ ਫੀਸ ਦੇ ਰਹੀ ਸੀ ਜੋ ਉਸਦੇ ਅਧਿਆਪਕ ਪਿਤਾ ਦੀ 5 ਹਜ਼ਾਰ ਮਹੀਨੇ ਦੀ ਆਮਦਨੀ ਤੋਂ ਜਿਆਦਾ ਸੀ।
Rewari Gangrape Case survivor girl
ਹਰਿਆਣਾ ਪੁਲਿਸ ਨੇ ਐਤਵਾਰ ਨੂੰ ਦੋ ਆਰੋਪੀਆਂ ਦੇ ਗ੍ਰਿਫਤਾਰੀ ਦੀ ਘੋਸ਼ਣਾ ਕੀਤੀ।ਇਸਦੇ ਨਾਲ ਹੀ ਮਾਮਲੇ ਵਿੱਚ ਕੁੱਲ 5 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਹਸਪਤਾਲ ਦੇ ਬਾਹਰ ਮੌਜੂਦ ਪਿਤਾ ਨੇ ਦੱਸਿਆ ਕਿ ਉਸਦੀ ਬੇਟੀ ਨੇ ਅਕੈਡਮਿਕ ਅਤੇ ਸਪੋਰਟਸ ,ਦੋਨਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਸੀ।
Rewari Gangrape Case survivor girl
ਪੀੜਤ ਕੁੜੀ ਦੀ ਮਾਂ ਨੇ ਦੱਸਿਆ – ਉਹ ਸੁੱਤੀ ਰਹਿੰਦੀ ਹੈ ਤੇ ਕਈ ਵਾਰ ਜਾਗਦੀ ਹੈ ਅਤੇ ਡਰ ਜਾਂਦੀ ਹੈ।ਉਸਨੂੰ ਮਾਇਗਰੇਨ ਹੋਣ ਲੱਗਦਾ ਹੈ।ਡਾਕਟਰ ਨੇ ਪਰਿਵਾਰਕ ਦੇ ਮੈਬਰਾਂ ਨੂੰ ਵੀ ਦੂਰ ਰਹਿਣ ਨੂੰ ਕਿਹਾ ਹੈ ,ਕਿਉਂਕਿ ਇਸ ਨਾਲ ਕੁੜੀ ਦਾ ਦਰਦ ਵਾਪਸ ਆ ਸਕਦਾ ਹੈ।ਉਨ੍ਹਾਂਨੇ ਕਿਹਾ ਕਿ ਉਹ ਕੋਮਾ ਵਿੱਚ ਵੀ ਜਾ ਸਕਦੀ ਹੈ।
ਰੇਵਾੜੀ ਗੈਂਗਰੇਪ ਦੇ ਫਰਾਰ ਮੁਲਜ਼ਮਾਂ ਨੂੰ SIT ਨੇ ਕੀਤਾ ਕਾਬੂ…
ਰੇਵਾੜੀ ਗੈਂਗਰੇਪ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪੁਲਿਸ ਨੇ ਦੇਰ ਰਾਤ ਮਹਿੰਦਰਗੜ੍ਹ ਦੇ ਸਤਨਾਲੀ ਤੋਂ ਪੰਕਜ ਅਤੇ ਮਨੀਸ਼ ਨਾਮ ਦੇ ਦੋ ਮੁੱਖ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਰੇਪ ਦੇ ਮਾਸਟਰਮਾਈਂਡ ਨੀਸ਼ੂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਗੈਂਗਰੇਪ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਮਾਮਲੇ ਦੀ ਜਾਂਚ ਕਰ ਰਹੀ SIT ਦੀ ਟੀਮ ਨੇ ਰਾਤ ਮਹਿੰਦਰਗੜ੍ਹ ਦੇ ਸਤਨਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ।