Police Arrest Two afghan smugglers : ਨਵੀਂ ਦਿੱਲੀ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾਜਾ ਰਿਹੈ। ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ।

ਸੂਬੇ ‘ਚ ਨਸ਼ੇ ਕਾਰਨ ਆਏ ਦਿਨ ਮੌਤਾਂ ਹੋ ਰਹੀਆਂ ਹਨ। ਨਸ਼ੇ ਨੂੰ ਰੋਕਣ ਲਈ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ।

ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਨੀਪਤ ਦੇ ਮਰਿਆਪੁਰੀ ਰੋਡ ‘ਤੇ ਇੱਕ ਕੋਲਡ ਸਟੋਰ ਵਿਖੇ ਛਾਪੇਮਾਰੀ ਕਰਕੇ 50 ਕਿੱਲੋ ਹੈਰੋਇਨ ਸਮੇਤ 2 ਅਫ਼ਗ਼ਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਮੁਹੰਮਦ ਅਕਬਰ ਅਤੇ ਨੇਦਫਾ ਮੁਹੰਮਦ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਨਾਲੋਂ ਵਧੀ ਹੈ। ਪੰਜਾਬ ਵਿਚ ਨਸ਼ੇ ਦੀ ਸਪਲਾਈ ਲਾਈਨ ਟੁੱਟਣ ਦਾ ਤੁਸੀਂ ਦਾਅਵਾ ਕਰ ਰਹੇ ਹੋ, ਫਿਰ ਸੂਬੇ ਵਿਚ ਰੋਜ਼ਾਨਾ ਹੋ ਰਹੀਆਂ ਮੌਤਾਂ ਪਿੱਛੇ ਕੀ ਕਾਰਨ ਹਨ ? ਇਸ ਸਾਲ ਹੁਣ ਤੱਕ 60 ਮੌਤਾਂ ਦਾ ਅੰਕੜਾ ਪਾਰ ਹੋ ਚੁੱਕਾ ਹੈ, ਜਦਕਿ 2017 ਵਿੱਚ 30 ਅਤੇ ਸਾਲ 2016 ਵਿੱਚ 30 ਮੌਤਾਂ ਹੋਈਆਂ ਸਨ।