ਜਮਸ਼ੇਦਪੁਰ: 65 ਸਾਲ ਦੀ ਲਕਸ਼ਮੀ ਨਾਮ ਦੀ ਬੁਜ਼ੁਰਗ ਕਾਲਿੰਦੀ ਸ਼ਹਿਰ ਦੇ ਆਜ਼ਾਦ ਬਸਤੀ ਰੋਡ ਨੰਬਰ – 14 ਦੀ ਰਹਿਣ ਵਾਲੀ ਹੈ। ਉਹ ਅੱਠ ਮਹੀਨੇ ਤੋਂ ਮਹਾਤਮਾ ਗਾਂਧੀ ਮੈਮੋਰਿਅਲ (ਐਮਜੀਐਮ) ਮੈਡੀਕਲ ਕਾਲਜ ਹਸਪਤਾਲ ਦੇ ਮੈਡਿਸਿਨ ਵਿਭਾਗ ਵਿੱਚ ਭਰਤੀ ਹਨ। ਇਸ ਲਈ ਨਹੀਂ ਕਿ ਉਹ ਬੀਮਾਰ ਹਨ, ਸਗੋਂ ਆਪਣੀ ਭੁੱਖ ਮਿਟਾਉਣ ਲਈ ਅੱਠ ਮਹੀਨੇ ਤੋਂ ਇੱਥੇ ਪਈ ਹੈ ।
ਜਦੋਂ ਲਕਸ਼ਮੀ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੀ ਅੱਖਾਂ ਵਿਚੋਂ ਹੰਝੂ ਆ ਗਏ। ਉਹ ਬੋਲੀ ਕਿ ਤੁਸੀਂ ਮੈਨੂੰ ਕਿਤੇ ਨਾ ਲੈ ਕੇ ਜਾਓ । ਮੈਂ ਇੱਥੇ ਰਹਿਣਾ ਚਾਹੁੰਦੀ ਹਾਂ, ਮੈਨੂੰ ਇਥੇ ਹੀ ਰਹਿਣ ਦਿਓ। ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਹਸਪਤਾਲ ਤੋਂ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਤਾਂ ਉਹ ਕਿੱਥੇ ਜਾਏਗੀ? ਕਿ ਖਾਵੇਗੀ ਅਤੇ ਕਿੱਥੇ ਰਹੇਗੀ?
ਲਕਸ਼ਮੀ ਦਾ ਕਹਿਣਾ ਹੈ ਕਿ ਉਸਦੇ ਤਿੰਨ ਮੁੰਡੇ ਹਨ ਅਤੇ ਉਸ ਦੇ ਦੋ ਵਿਆਹ ਹੋ ਚੁੱਕੇ ਹਨ। ਉਸਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਬੁਖਾਰ ਹੋਣ ਤੇ ਉਸਦੇ ਲੜਕਿਆਂ ਨੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਸੀ ਪਰ ਹੁਣ ਠੀਕ ਹੋ ਗਈ ਹੈ। ਉਸ ਨੇ ਕਿਹਾ ਕਿ ਮੈ ਹੁਣ ਘਰ ਜਾਣਾ ਚਾਹੁੰਦੀ ਹਾਂ , ਪਰ ਉਸਨੂੰ ਕੋਈ ਲੈਣ ਨਹੀਂ ਆਉਂਦਾ ।
ਆਪਣੇ ਆਪ ਡਾਕਟਰ ਵੀ ਕਹਿੰਦੇ ਹਨ – ਅੰਮਾ ਜੀ ਹੁਣ ਘਰ ਚਲੇ ਜਾਓ.. ਇਸ ਉੱਤੇ ਲਕਸ਼ਮੀ ਕਹਿੰਦੀ ਹੈ ਕਿ ਉਹ ਹਸਪਤਾਲ ਤੋਂ ਇਸ ਲਈ ਵੀ ਨਹੀਂ ਜਾਣਾ ਚਾਹੁੰਦੀ ਕਿਉਂਕਿ ਰਹਿਣ ਲਈ ਇੱਕ ਬੈੱਡ ਅਤੇ ਚਾਰ ਸਮੇਂ ਦਾ ਭੋਜਨ ਆਸਾਨੀ ਨਾਲ ਮਿਲ ਜਾਂਦਾ ਹੈ। ਉਸਨੂੰ ਹਸਪਤਾਲ ਤੋਂ ਬਾਹਰ ਅਜਿਹੀ ਸਹੂਲਤ ਕਿੱਥੇ ਮਿਲੇਗੀ?
ਖੈਰ , ਲਕਸ਼ਮੀ ਸਿਰਫ਼ ਇੱਕ ਉਦਾਹਰਨ ਹੈ। ਇੱਥੇ ਹਸਪਤਾਲ ਵਿੱਚ 18 ਅਜਿਹੇ ਲੋਕ ਭਰਤੀ ਹਨ ਜਿਨ੍ਹਾਂ ਸਭ ਦੀ ਕਹਾਣੀ ਇੱਕੋ ਜਿਹੀ ਹੈ । ਚਾਹੇ ਸੀਤਾਰਾਮਡੇਰਾ ਦੀ ਸ਼ਿਆਮਾ ਦੇਵੀ ਹੋਵੇ ਜਾਂ ਮਾਨਗੋ ਉਲੀਡੀਹ ਨਿਵਾਸੀ ਸਹਾਰਾ ਠਾਕੁਰ , ਜਾਂ ਫਿਰ ਹਰਹਰਗੁੱਟੂ ਦੀ ਉਰਮਿਲਾ ਦੇਵੀ ।ਭਰ ਪੇਟ ਭੋਜਨ ਦੇ ਚੱਕਰ ਵਿੱਚ ਹੀ ਇੱਥੋਂ ਕੋਈ ਜਾਣਾ ਨਹੀਂ ਚਾਹੁੰਦਾ । ਇਹਨਾਂ ਵਿੱਚ ਕਈ ਅਜਿਹੇ ਵੀ ਹਨ ਜਿਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਭਰਤੀ ਕਰਵਾ ਕੇ ਉੱਥੇ ਹੀ ਛੱਡ ਗਏ ਸਨ।
ਇਸ ਹਸਪਤਾਲ ‘ਚ ਇਲਾਜ ਲਈ ਨਹੀਂ ਭੁੱਖ ਮਿਟਾਉਣ ਲਈ ਭਰਤੀ ਹੈ ਮਰੀਜ਼
Oct 24, 2017 12:16 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Related articles
LIFESTYLE

Honda Civic 2019 vs Skoda Octavia: In Pics

Nissan Kicks Diesel Mileage: Claimed Vs Real

Skoda Introduces 6 Year Warranty On Rapid, Octavia, Superb, Kodiaq

2019 Ford Endeavour Old vs New: Major Differences

2020 Mahindra XUV500: Is this it?

Saudi Crown Prince arrives amid Indo-Pak tension

Daily Post Interview: Strengthening police-people bond is the main goal: DGP

793 films banned in 16 years