panchkula gangster shot ਚੰਡੀਗੜ੍ਹ-ਪੰਚਕੂਲਾ ਨਜ਼ਦੀਕ ਅੱਜ ਚਿਟੇ ਦਿਨ ਹੀ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਤਫਤੀਸ਼ ਤੋਂ ਪਤਾ ਚੱਲਿਆ ਹੈ ਕਿ ਮਾਰਿਆ ਗਿਆ ਵਿਅਕਤੀ ਗੈਂਗਸਟਰ ਹੈ। ਇਸਦਾ ਨਾਲ ਭੂਪੇਸ਼ ਹੈ ਅਤੇ ਇਸ ਇਸ ਨੂੰ ਗੈਂਗਸਟਰ ਭੂਪੀ ਰਾਣਾ ਵਜੋਂ ਜਾਣਿਆ ਜਾਂਦਾ ਹੈ।
panchkula gangster shot
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਭੂਪੀ ਰਾਣਾ ਪਿਛਲੇ ਦਿਨੀਂ ਹੀ ਜਮਾਨਤ ਤੋਂ ਰਿਹਾ ਹੋ ਕੇ ਬਾਹਰ ਆਇਆ ਸੀ ਅਤੇ ਇਸਦੇ ਦੌਰਾਨ ਹੀ ਕੁਝ ਲੋਕਾਂ ਵੱਲੋਂ ਉਸ ਨੂੰ ਅੱਜ ਗੋਲੀਆਂ ਮਾਰ ਕੇ ਮੁਕਾ ਦਿੱਤਾ। ਸੂਤਰਾਂ ਅਨੁਸਾਰ ਭੂਪੀ ਰਾਣਾ ‘ਤੇ ਕਈ ਵਾਰਦਾਤਾਂ ਸਬੰਧੀ ਮਾਮਲੇ ਦਰਜ ਹਨ ਜਿਨ੍ਹਾਂ ‘ਚ ਫਾਇਰਿੰਗ ਕਰਨ ਦੇ ਵੀ ਇਲਜ਼ਾਮ ਸ਼ਾਮਲ ਹਨ।
ਭੂਪੀ ਦਾ ਕਤਲ ਉਸ ਵੇਲੇ ਕੀਤਾ ਗਿਆ ਜਦੋਂ ਅੱਜ ਉਹ ਇੱਕ ਨਾਈ ਦੀ ਦੁਕਾਨ ‘ਤੇ ਜਾ ਰਿਹਾ ਸੀ। ਉਸ ਵੇਲੇ ਮਾਰੂਤੀ ਸਵਿਫ਼ਟ ਕਾਰ ਵਿੱਚ ਆਏ ਹਮਲਾਵਰਾਂ ਨੇ ਉਸ ਨੂੰ ਸ਼ਿਵ ਮੰਦਰ ਨੇੜੇ ਗੋਲ਼ੀਆਂ ਮਾਰ ਦਿੱਤੀਆਂ। ਹਮਲਾਵਰਾਂ ਨੇ ਗੈਂਗਸਟਰ ਭੂਪੀ ਰਾਣਾ ‘ਤੇ ਕੁੱਲ ਸੱਤ ਗੋਲ਼ੀਆਂ ਚਲਾਈਆਂ। ਪੁਲਿਸ ਨੇ ਗੈਂਗਸਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੰਚਕੂਲਾ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਇਸ ਨੂੰ ਕਈ ਮਾਮਲਿਆਂ ਨਾਲ ਜੋੜ ਕੇ ਦੇਖ ਰਹੀ ਹੈ ਜਿਵੇਂ ਕਿ ਆਪਸੀ ਰੰਜਿਸ਼, ਗੈਂਗਵਾਰ ਜਾਂ ਬਦਲਾ ਖੋਰੀ ਦੀ ਨੀਤੀ।
ਪੁਲਿਸ ਵਿਭਾਗ ਇਸ ਮਾਮਲੇ ਨੂੰ ਸੰਜੀਦਗੀ ਨਾਲ ਦੇਖ ਰਹੀ ਹੈ ਕਿਓਂਕਿ ਇਹ ਕਤਲ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ‘ਚ ਕੀਤਾ ਗਿਆ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਦੀ ਕਰ ਸਵਿਫਟ ਸੀ ਅਤੇ ਉਸ ਵਿਚ ਕੁੱਲ 5 ਲੋਕ ਸਵਾਰ ਸਨ ਜਿਨ੍ਹਾਂ ਨੇ ਭੂਪੀ ਰਾਣਾ ‘ਤੇ ਹਮਲਾ ਕੀਤਾ। ਭੂਪੀ ਰਾਣਾ ‘ਤੇ ਜਦ ਹਮਲਾ ਕੀਤਾ ਗਿਆ ਉਸ ਵੇਲੇ ਉਹ ਆਪਣੀ ਆਲਟੋ ਕਾਰ ਵਿਚ ਸਵਾਰ ਸੀ। ਇਸ ਹਮਲੇ ਵਿਚ ਭੂਪੀ ਦੇ ਪਹਿਲੀ ਗੋਲੀ ਉਸਦੀ ਲੱਤ ਵਿਚ ਲੱਗੀ ਅਤੇ ਬਾਕੀ 5 ਗੋਲੀਆਂ ਉਸਦੀ ਛਾਤੀ ‘ਤੇ ਲੱਗੀਆਂ।
ਪੁਲਿਸ ਵਿਭਾਗ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਉਕਤ ਇਲਾਕੇ ਸਮੇਤ ਪੂਰੇ ਪੰਚਕੂਲਾ ਅਤੇ ਚੰਡੀਗੜ੍ਹ ਵਿਚ ਨਾਕੇਬੰਦੀ ਕੀਤੀ ਗਈ ਹੈ। ਭੂਪੀ ਰਾਣਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਮ੍ਰਿਤਕ ਦੇਹ ਨੂੰ ਸੜਕ ‘ਤੇ ਜਾਮ ਵੀ ਲਾਇਆ ਅਤੇ ਇਨਸਾਫ ਦੀ ਮੰਗ ਕੀਤੀ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਧਰਨਾ ਖਤਮ ਕਰਵਾਇਆ ਅਤੇ ਰਸਤਾ ਸਾਫ ਕਰਵਾਇਆ।