Jan 20

“ਦੰਗਲ” ਗਰਲ ਜ਼ਾਇਰਾ ਵਸੀਮ ਤੇ ਖੇਡ ਮੰਤਰੀ ਵਿਚ “ਹਿਜਾਬ” ਤੇ ਟਵਿੱਟਰ ਵਾਰ

ਨਵੀਂ ਦਿੱਲੀ : ਆਮਿਰ ਖਾਨ ਦੀ ਫਿਲਮ “ਦੰਗਲ” ਜ਼ਰੀਏ ਸੁਰਖੀਆਂ ਵਿਚ ਆਈ ਕਸ਼ਮੀਰੀ ਐਕਟਰ ਜ਼ਾਇਰਾ ਵਸੀਮ (16) ਇਕ ਵਾਰ ਫਿਰ ਵਿਵਾਦਾਂ ਕਾਰਨ ਸੁਰਖੀਆਂ ਵਿਚ ਹੈ। ਤਾਜ਼ਾ ਮਾਮਲਾ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਦੇ ਨਾਲ ਜੁੜਿਆ ਹੈ ਤੇ ਇਸ ਵਾਰ ਵਿਵਾਦ “ਹਿਜਾਬ” ਨੂੰ ਲੈ ਕੇ ਹੋਇਆ ਹੈ। ਦੋਹਾਂ ਦਰਮਿਆਨ ਫਿਲਹਾਲ ਟਵਿੱਟਰ ਵਾਰ ਚੱਲ ਰਹੀ ਹੈ ।

ਕਿੱਥੇ ਛੁਪਾਇਆ ਤਸਕਰਾਂ ਨੇ 20 ਕਿਲੋਗ੍ਰਾਮ ਸੋਨਾ ?

ਪੱਛਮੀ ਬੰਗਾਲ `ਚ ਤਿੰਨ ਬਦਮਾਸ਼ਾਂ ਨੂੰ 20 ਕਿਲੋਗ੍ਰਾਮ ਸੋਨੇ ਨਾਲ ਫੜਿਆ ਗਿਆ ਹੈ। ਤਸਕਰੀ ਦਾ ਤਰੀਕਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਤਸਕਰੀ ਲਈ ਚੱਪਲਾਂ ਦੀ ਵਰਤੋਂ ਕੀਤੀ ਗਈ ਹੈ। ਹਾਵੜਾ ਰੇਲਵੇ ਸਟੇਸ਼ਨ ਤੋਂ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਇਨ੍ਹਾਂ ਸਾਰਿਆਂ ਦੀਆਂ ਚੱਪਲਾਂ `ਚ ਸੋਨੇ ਦੇ

1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਖਿਲਾਫ SC ‘ਚ ਸੁਣਵਾਈ 23 ਜਨਵਰੀ ਨੂੰ

ਸੁਪਰੀਮ ਕੋਰਟ ਨੇ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਬਜਟ ਪੇਸ਼ ਕੀਤੇ ਜਾਣ ਦੀ ਮੰਗ ‘ਤੇ ਸੁਣਵਾਈ 23 ਜਨਵਰੀ ਤੱਕ ਟਾਲ ਦਿੱੱਤੀ ਹੈ। ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਵਿੱੱਚ ਅਰਜ਼ੀ ਦਾਖਿਲ ਕਰਕੇ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ

Sourav ganguly
ਸੌਰਵ ਗਾਂਗੁਲੀ ਦੇ ਨਾਂਅ ਜੁੜੇਗੀ ਇਹ ਅਨੋਖੀ ਕਾਮਯਾਬੀ

‘ਗਾਡ ਆਫ ਆਫਸਾਈਡ’ ਕਹੇ ਜਾਣ ਵਾਲੇ ਗਾਂਗੁਲੀ ਦੀ ਕਪਤਾਨੀ ‘ਚ ਹੀ ਟੀਮ ਇੰਡੀਆ ਨੇ 2003 ਦੇ ਵਰਲਡ-ਕੱਪ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਇਸਦੇ ਬਾਅਦ ਦਾਦਾ ਦੇ ਨਾਂਅ ਇਕ ਹੋਰ ਕਾਮਯਾਬੀ ਜੁੜਣ ਵਾਲੀ ਹੈ। ਇਹ ਕਾਮਯਾਬੀ ਅਜੇ ਤੱਕ ਸਚਿਨ ਅਤੇ ਗਾਵਸਕਰ ਵਰਗੇ ਖਿਡਾਰੀਆਂ ਦੇ ਨਾਂਅ ਹੀ ਹੈ । ਵਿਸ਼ਵ ਪ੍ਰਸਿੱਧ ਈਡਨ ਗਾਰਡਨ ਸਟੇਡੀਅਮ ‘ਚ

ਬਿਆਨ ਤੇ ਸਬੂਤ ਮੁਰਥਲ ਗੈਂਗ ਰੇਪ ਕੇਸ ਦੀ ਗਵਾਹੀ ਬਿਆਨ ਕਰਦੇ ਹਨ: HC

ਜਾਟ ਅੰਦੋਲਨ ਦੌਰਾਨ ਮੁਰਥਲ `ਚ ਸਮੂਹਕ ਬਲਾਤਕਾਰ ਦੇ ਮਾਮਲੇ `ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੁਲਸ ਨੂੰ ਫਟਕਾਰ ਲਾਈ ਹੈ। ਹਾਈ ਕੋਰਟ ਦਾ ਕਹਿਣਾ ਹੈ ਕਿ ਮੁਰਥਲ `ਚ ਸਮੂਹਿਕ ਬਲਾਤਕਾਰ ਹੋਇਆ ਸੀ ਅਤੇ ਇਸ ਦੇ ਸਬੂਤ ਵੀ ਹਨ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਚਸ਼ਮਦੀਦਾਂ ਦੇ ਬਿਆਨ ਅਤੇ ਫਟੇ ਕੱਪੜਿਆਂ ਨੂੰ ਸਬੂਤ ਮੰਨਿਆ

Zakir Naik
ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਤੇ ਕਸਿਆ ਸ਼ਿਕੰਜਾ

ਵਾਦ-ਵਿਵਾਦ ਵਾਲੇ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਈਕ `ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਨਾਈਕ ਕੋਲੋਂ ਕੌਮੀ ਜਾਂਚ ਏਜੰਸੀ ਐੱਨ. ਆਈ. ਏ. ਪੁੱਛਗਿੱਛ ਕਰ ਸਕਦੀ ਹੈ। ਉਨ੍ਹਾਂ ਦੇ 78 ਬੈਂਕ ਖਾਤਿਆਂ ਦੀ ਜਾਂਚ ਹੋ ਰਹੀ ਹੈ। ਮੁੰਬਈ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਰੀਅਲ ਐਸਟੇਟ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ 100 ਕਰੋੜ ਰੁਪਏ ਦੇ ਕੀਤੇ ਨਿਵੇਸ਼

BCCI-SC
ਕਿਸ ਦੇ ਹੱਥ ਹੋਵੇਗੀ BCCI ਦੀ ਕਮਾਨ , ਸੁਪਰੀਮ ਕੋਰਟ ਦਾ ਫੈਸਲਾ ਅੱਜ

ਬੀਸੀਸੀਆਈ ਦਾ ਪ੍ਰਬੰਧਨ ਕਿਸ ਦੇ ਹੱਥ ਹੋਵੇਗਾ, ਇਸ ਦਾ ਫੈਸਲਾ ਸ਼ੁੱਕਰਵਾਰ ਨੂੰ ਹੋ ਜਾਵੇਗਾ, ਹਾਲਾਂਕਿ ਇਸ ਮਾਮਲੇ ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਹੋਣੀ ਸੀ। ਸੰਭਾਵਨਾ ਹੈ ਕਿ ਇਸ ਸਮੂਹ ਵਿਚ ਕੈਗ ਤੇ ਸਾਬਕਾ ਕ੍ਰਿਕਟਰਾਂ ਤੋਂ ਇਲਾਵਾ ਨਿਆਂਪਾਲਿਕਾ ਨਾਲ ਜੁੜੇ ਕੁਝ ਪ੍ਰਮੁੱਖ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਗੌਰਤਲਬ ਹੈ ਕਿ 2 ਜਨਵਰੀ ਨੂੰ

jallikattu
ਜਲੀਕੱਟੂ ਤੇ ਇਕ ਹਫਤੇ ਤੱਕ ਨਹੀਂ ਆਏਗਾ ਫੈਸਲਾ: SC

ਤਾਮਿਲਨਾਡੂ: ਤਾਮਿਲਨਾਡੂ ਵਿਚ ਜਲੀਕੱਟੂ ਦੇ ਸਮਰਥਨ ਵਿਚ ਜਾਰੀ ਵਿਰੋਧ ਪ੍ਰਦਰਸ਼ਨ ਵਿਚ ਤਾਮਿਲਨਾਡੂ ਸਰਕਾਰ ਨੇ ਸ਼ੁੁੱਕਰਵਾਰ ਨੂੰ ਐਲਾਨ ਕੀਤਾ ਕਿ ਇਸ ਬਾਰੇ 1-2 ਦਿਨ ਵਿਚ ਨੋਟੀਫਿਕੇਸ਼ਨ ਲਿਆਂਦਾ ਜਾਏਗਾ। ਇਸ ਵਿਚਕਾਰ ਕੇਂਦਰ ਸਰਕਾਰ ਨੇ ਵੀ ਸੁਪਰੀਮ ਕੋਰਟ ਵਿਚ ਅਰਜ਼ੀ ਦਾਖਲ਼ ਕਰਕੇ ਘੱਟੋ ਘੱਟ ਇਕ ਹਫਤੇ ਤੱਕ ਕੋਈ ਫੈਸਲਾ ਨਾ ਦੇਣ ਦੀ ਅਪੀਲ ਕੀਤੀ ਹੈ । ਕੇਂਦਰ ਨੇ

ਕੈਲੀਫੋਰਨੀਆ ਬਦਾਮਾਂ ਨਾਲ ਅੱੱਤਵਾਦੀਆਂ ਦੀ ਬਣ ਰਹੀ ਹੈ ਸਿਹਤ

ਕੈਲੀਫੋਰਨੀਆ ਬਦਾਮਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਜੋ ਆਪਣੀ ਵਧੀਆ ਗੁਣਵੱੱਤਾ ਕਾਰਨ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਸੁੱੱਖੇ ਮੇਵਿਆਂ ਦਾ ਰਾਜਾ ਕਿਹਾ ਜਾਣ ਵਾਲਾ ਬਾਦਾਮ ਅੱੱਤਵਾਦੀ ਗਤਿਵਿਧੀਆਂ ਨੂੰ ਵੀ ਆਸਰਾ ਦੇ ਰਿਹਾ ਹੈ। ਭਾਰਤ ਦੇ ਕੁਲ ਬਦਾਮ ਬਾਜ਼ਾਰ ਵਿਚ 73 ਫੀਸਦੀ ਕਬਜ਼ਾ ਕੈਲੀਫੋਰਨੀਆ ਦੇ ਬਦਾਮਾਂ ਦਾ ਹੈ। ਪਰ

ਹੁਣ 2 ਕਰੋੜ ਦੀ ਟੈਕਸ ਚੋਰੀ ਤੇ ਮਿਲੇਗੀ ਤੁਰੰਤ ਜ਼ਮਾਨਤ

ਨਵੀਂ ਦਿੱਲੀ: ਜੀਐਸਟੀ ਕਾਊਂਸਲ ਨੇ ਸਜ਼ਾ ਦੇ ਨਿਯਮਾਂ ਵਿਚ ਕੁਝ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਹੁਣ 2 ਕਰੋੜ ਰੁਪਏ ਦੀ ਟੈਕਸ ਚੋਰੀ ‘ਚ ਫੜੇ ਜਾਣ ਤੇ ਤੁਰੰਤ ਜ਼ਮਾਨਤ ਮਿਲ ਸਕੇਗੀ। ਇਸ ਤੋਂ ਪਹਿਲਾਂ ਕੋਰਟ ਤੋਂ ਜ਼ਮਾਨਤ ਦੀ ਤਜਵੀਜ਼ ਸੀ। ਕਾਊਂਸਲ ਨੇ ਪਿਛਲੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਸੀ, ਸੰਸ਼ੋਧਨ ਦੇ ਮੁਤਾਬਕ ਧੋਖਾਧੜੀ

Narendra-Modi
ਸੋਸ਼ਲ ਮੀਡੀਆ ‘ਤੇ ਸਟਾਰ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ‘ਚ ਸੋਸ਼ਲ ਮੀਡੀਆ ‘ਤੇ ਸਭ ਤੋਂ ਵਧ ਫੋਲੋਅਰ ਵਾਲੇ ਨੇਤਾ ਬਣ ਗਏ ਹਨ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਫੇਸਬੁੱਕ, ਟਵਿੱਟਰ, ਯੂ-ਟਿਊਬ ਅਤੇ ਗੂਗਲ ਪਲੱਸ ‘ਤੇ ਸਭ ਤੋਂ ਵਧ ਫੋਲੋਅਰ ਵਾਲੇ ਮੁਖੀ ਬਣ ਗਏ ਹਨ। ਪ੍ਰਧਾਨ ਮੰਤਰੀ ਨੂੰ ਟਵਿੱਟਰ ‘ਤੇ  2.65 ਕਰੋੜ, ਫੇਸਬੁੱਕ ‘ਤੇ 3.92 ਕਰੋੜ, ਗੂਗਲ ਪਲੱਸ

J&K-Assembly
ਕਸ਼ਮੀਰੀ ਪੰਡਿਤਾਂ ਦੀ ਸਨਮਾਨਜਨਕ ਵਾਪਸੀ ਲਈ ਜੰਮੂ-ਕਸ਼ਮੀਰ ਅਸੈਂਬਲੀ ‘ਚ ਮਤਾ ਪਾਸ

ਜੰਮੂ :ਉਜੜੇ ਕਸ਼ਮੀਰੀ ਪੰਡਿਤਾਂ ਦੀ ਸਨਮਾਨਜਨਕ ਵਾਪਸੀ ਨੂੰ ਲੈ ਕੇ  ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਵੀਰਵਾਰ ਨੂੰ ਸਰਬਸੰਮਤੀ ਨਾਲ ਮਤਾ ਪਾਸ ਹੋ ਗਿਆ। ਹਾਊਸ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ, ਵਿਰੋਧੀ ਧਿਰ ਦੇ ਨੇਤਾ ਉਮਰ ਅਬਦੁੱਲਾ ਨੇ ਕਸ਼ਮੀਰ ਵਾਦੀ ਵਿਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਵਿਚੋਂ ਉਜੜਿਆਂ

virbhadra singh
ਧਰਮਸ਼ਾਲਾ ਬਣੇਗਾ ਹਿਮਾਚਲ ਦੀ ਦੂਜੀ ਰਾਜਧਾਨੀ : ਵੀਰਭੱਦਰ ਸਿੰਘ

ਹਿਮਾਚਲ ਦੀ ਰਾਜਧਾਨੀ ਸ਼ਿਮਲਾ ਹੈ ਇਹ ਗੱੱਲ ਤਾਂ ਹਰ ਕੋਈ ਜਾਣਦਾ ਹੈ ਪਰ ਹੁਣ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਆਪਣੇ ਬਿਆਨਾਂ ਵਿਚ ਨਵਾਂ ਐਲਾਨ ਕੀਤਾ ਹੈ ਕਿ ਹਿਮਾਚਲ ਦੀਦੂਜੀ ਰਾਜਧਾਨੀ ਧਰਮਸ਼ਾਲਾ ਨੂੰ ਬਣਾਇਆ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਜਲਦੀ ਹੀ ਧਰਮਸ਼ਾਲਾ ਨੂੰ ਸੂਬੇ ਦੀ ਦੂਜੀ ਰਾਜਧਾਨੀ ਬਣਾਵੇਗੀ

Delhi 18 trains cancelled
ਕੋਹਰੇ ਦਾ ਛਾਇਆ ਕਹਿਰ ,ਰੇਲ ਸੇਵਾ ਪ੍ਰਭਾਵਿਤ

ਨਵੀਂ ਦਿੱਲੀ :ਸ਼ੁਕਰਵਾਰ ਨੂੰ ਸੰਘਣੀ ਧੁੰਦ ਦੇ ਚਲਦਿਆਂ ਰੇਲ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰੇਖਾਸ ਹੈ ਕਿ ਧੁੰਦ ਦੇ ਮੱੱਦੇਨਜ਼ਰ 11 ਦੇ ਸਮੇਂ ਵਿਚ ਫੇਰਬਦਲ ਕੀਤਾ ਗਿਆ ਹੈ ਜਦਕਿ 23 ਟ੍ਰੇਨਾਂ ਦੇਰੀ ਨਾਲ ਚੱੱਲਣਗੀਆਂ । ਇਨਾਂ ਹੀ ਨਹੀਂ 4 ਟਰੇਨਾਂ ਨੂੰ ਰੱਦ ਵੀ ਕੀਤਾ ਗਿਆ

Arun-jaitley
ਹੁਣ ਵਿਤ ਮੰਤਰਾਲੇ ਦੇ 100 ਅਧਿਕਾਰੀ ਬਿਗ-ਬੌਸ ਸ਼ੌਅ ਦੀ ਲੈਣਗੇ ਫੀਲਿੰਗ

ਕੇਂਦਰੀ ਵਿੱਤ ਮੰਤਰੀ  ਅਰੁਣ ਜੇਟਲੀ ਨੇ ਅੱਜ ਹਲਵਾ ਸੇਰੇਮੇਨੀ  ਦੇ ਤਹਿਤ ਹਲਵਾ ਬਣਾਕੇ ਬਜਟ 2017 – 18  ਦੇ ਦਸਤਾਵੇਜਾਂ ਦੀ ਛਪਾਈ ਦਾ ਕੰਮ ਸ਼ੁਰੂ ਕਰਵਾਇਆ।  ਇਸ  ਦੇ ਨਾਲ ਕਰੀਬ ਸਮੇਤ ਪ੍ਰਿੰਟਿੰਗ ਪ੍ਰੈਸ  ਦੇ ਤਮਾਮ ਕਰਮਚਾਰੀਆਂ ਸਮੇਤ ਵਿੱਤ ਮੰਤਰਾਲੇ ਦੇ 100 ਅਧਿਕਾਰੀਆਂ ਨੂੰ ਬਜਟ ਪੇਸ਼ ਹੋਣ ਤੱਕ ਨਜਰਬੰਦ ਕਰ ਦਿੱਤਾ ਜਾਵੇਗਾ।  ਮਿਨਿਸਟਰੀ ਆਫ ਫਾਇਨੈਂਸ ਨੇ ਅੱਜ

pan card
ਹੁਣ 30 ਹਜ਼ਾਰ ਰੁਪਏ ਦੇ ਕੈਸ਼ ਟ੍ਰਾਂਜੈਕ‍ਸ਼ਨ ਉੱਤੇ ਵੀ ਪੈਨ ਨੰਬਰ ਮੰਗ ਸਕਦੀ ਹੈ ਮੋਦੀ ਸਰਕਾਰ

ਸਰਕਾਰ ਛੇਤੀ ਹੀ ਟਰਾਂਜੈਕ‍ਸ਼ਨ ਵਿੱਚ ਪੈਨ ਕਾਰਡ ਦੇਣ ਦੀ ਸੀਮਾ ਘਟਾ ਸਕਦੀ ਹੈ । ਫਿਲਹਾਲ 50 ਹਜਾਰ ਜਾਂ ਉਸ ਤੋਂ ਜ਼ਿਆਦਾ ਦੀ ਨਿਕਾਸੀ ਉੱਤੇ ਪੈਨ ਕਾਰਡ ਦੇਣਾ ਹੁੰਦਾ ਹੈ , ਪਰ ਸਰਕਾਰ ਇਸ ਦੀ ਸੀਮਾ ਘਟਾਕੇ 30 ਹਜ਼ਾਰ ਰੁਪਏ ਕਰ ਸਕਦੀ ਹੈ । ਯਾਨੀ ਕਿ 30 ਹਜ਼ਾਰ ਜਾਂ ਉਸ ਤੋਂ ਜ਼ਿਆਦਾ ਰੁਪਏ ਕੱਢਵਾਉਣ ਉੱਤੇ ਤੁਹਾਨੂੰ

ਵੇਖੋ.. ਵਿਆਹ ‘ਚ ਲਾੜੇ ਦੀ ਅਜੀਬੋ ਗਰੀਬ ਡਰੈੱਸ

ਭਾਰਤੀ ਵਿਆਹ ਪੂਰੀ ਦੁਨੀਆ ਵਿੱਚ ਧੂਮ – ਧੜਾਕੇ ਅਤੇ ਪਹਿਰਾਵੇ ਲਈ ਮਸ਼ਹੂਰ ਹਨ । ਵਿਆਹ ‘ਚ ਕੀ ਪਾਉਣਾ ਹੈ ਇਸਦੀ ਤਿਆਰੀਆਂ ਮਹੀਨਿਆਂ ਤੋਂ ਹੋਣ ਲੱਗਦੀਆਂ ਹੈ । ਖਾਸਕਰਕੇ ਲਾੜਾ ਅਤੇ ਲਾੜੀ ਦੇ ਕੱਪੜਿਆਂ ਦੀ ਗੱਲ ਕੀਤੀ ਜਾਵੇ। ਲਾੜੇ ਦੀ ਖਾਹਿਸ਼ ਹੁੰਦੀ ਹੈ ਕਿ ਉਹ ਉਸਦਾ ਪਹਿਰਾਵਾ ਸਭ ਤੋਂ ਵੱਖ ਹੋਵੇ ਜਿਨੂੰ ਵੇਖਦੇ ਹੀ ਉਸਦੀ ਹੋਣ

ਮੈਨੂੰ ਸਿਆਸਤ ਨਹੀਂ ਆਉਂਦੀ ,ਉੱੱਚੀਆਂ ਕੁਰਸੀਆਂ ‘ਤੇ ਬੈਠਣ ਤੋਂ ਡਰ ਲੱੱਗਦਾ ਹੈ :ਗੁਲਜ਼ਾਰ

10ਵਾਂ ਜੈਪੁਰ ਲਿਟਰੇਚਰ ਫੈਸਟੀਵਲ ਵੀਰਵਾਰ ਨੂੰ ਸ਼ੁਰੂ ਹੋਇਆ ਸੀ। ਮੁੱੱਖ ਮੰਤਰੀ ਵਸੁੰਧਰਾ ਰਾਜੇ ਨੇ ਉਦਘਾਟਨ ਕੀਤਾ ।ਜਿਸ ਵਿਚ ਪਹਿਲੇ ਸਪੀਕਰ ਗੁਲਜ਼ਾਰ ਸਨ। ਸਟੇਜ ਸੰਭਾਲਦੇ ਹੀ ਗੁਲਜ਼ਾਰ ਨੇ ਕਿਹਾ ਕਿ ਮੈਨੂੰ ਸਿਆਸਤ ਨਹੀਂ ਆਉਂਦੀ ਹਾਲਾਂਕਿ ਆਮ ਆਦਮੀ ਦੀ ਤਰ੍ਹਾਂ ਮੈਂ ਵੀ ਸਿਆਸਤ ਤੋਂ ਪ੍ਰਭਾਵਿਤ ਜ਼ਰੂਰ ਹੋ ਜਾਂਦਾ ਹਾਂ। ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਵਸੁੰਧਰਾ ਬੈਠੀ ਸੀ

ਰਾਹੁਲ ਗਾਂਧੀ ਦੇ ਫਟੇ ਕੁੜਤੇ ’ਤੇ ਲੋਕਾਂ ਨੂੰ ਆਇਆ ਤਰਸ

ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਇੱਕ ਸੰਬੋਧਨ ਦੇ ਦੋਰਾਨ ਆਪਣਾ ਫਟਿਆ ਕੁੜਤਾ ਦਿਖਾਇਆ ਸੀ। ਇਸ ਤੇ ਬੀਜੇਪੀ ਕਾਰਜਕਰਤਾਵਾਂ ਨੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਵਾਂ ਕੁੜਤਾ ਭੇਜ ਕੇ ਜਵਾਬ ਦਿੱਤਾ ਹੈ।ਕਰਨਾਟਕ ਦੇ ਰਾਨੇਬੇਨੁਰ ਵਿੱਚ ਪਾਰਟੀ ਸੰਗਠਨ ਦੀ ਰੀੜ ਦੀ ਹੱੱਡੀ ਮੰਨੇ ਜਾਣ ਵਾਲੇ ਭਾਰਤੀ

Arun Jaitley
ਕੇਂਦਰੀ ਬਜਟ ‘ਚ ਚੋਣਾਂ ਵਾਲੇ ਸੂਬਿਆਂ ਲਈ ਨਹੀਂ ਹੋਵੇਗਾ ਕੋਈ ਐਲਾਨ !

ਵਿਰੋਧੀ ਧਿਰ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਰਕਾਰ ਨੇ ਵਿੱਤੀ ਸਾਲ 2017-18 ਦਾ ਕੇਂਦਰੀ ਬਜਟ 1 ਫਰਵਰੀ ਨੂੰ ਹੀ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਇਸ ਦੌਰਾਨ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਲਈ ਇਸ ‘ਚ ਕੋਈ ਵੀ ਐਲਾਨ ਨਹੀਂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਕੋਲ ਆਪਣੇ ਅਗੇਤੇ ਬਜਟ ਪੇਸ਼ ਕਰਨ ਬਾਰੇ ਦਲੀਲ ਦਿੰਦਿਆਂ