jammu kashmir shaupia terrorist: ਜੰਮੂ-ਕਸ਼ਮੀਰ : ਜੰਮੂ ਕਸ਼ਮੀਰ ਦੇ ਸੋਪੀਆਂ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਮੁਠਭੇੜ ਹੋ ਗਈ। ਦੱਸ ਦੇਈਏ ਕਿ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਜ਼ਿਲ੍ਹੇ ਦੇ ਕੀਗਾਮ ‘ਚ ਪੈਂਦੇ ਦਰਮਦੋਰਾ ਇਲਾਕੇ ‘ਚ ਢੇਰ ਕੀਤਾ ਅਤੇ ਇੱਥੇ ਮੁਠਭੇੜ ਅਜੇ ਵੀ ਚੱਲ ਰਹੀ ਹੈ।

ਦੱਸ ਦੇਈਏ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਬੋਨੀਆਰ ਜੰਗਲੀ ਖੇਤਰ ‘ਚ ਸ਼ਨੀਵਾਰ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰਤ ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਮੁਹਿੰਮ ਸਮੂਹ, ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਇਕ ਸਾਂਝੇ ਦਲ ਦੇ ਬੋਨੀਆਰ ਜੰਗਲੀ ਖੇਤਰ ‘ਚ ਗਸ਼ਤ ਦੌਰਾਨ ਅਚਾਨਕ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸ ਦੇ ਜਵਾਨਾਂ ਦੀ ਜਵਾਬੀ ਕਾਰਵਾਈ ਨਾਲ ਮੁਕਾਬਲਾ ਸ਼ੁਰੂ ਹੋਇਆ, ਜਿਸ ‘ਚ ਇਕ ਅੱਤਵਾਦੀ ਮਾਰਿਆ ਗਿਆ।