Jammu Kashmir CRPF: ਸ਼੍ਰੀਨਗਰ: ਜੰਮੂ ਕਸ਼ਮੀਰ ‘ਚ ਇਕ CRPF ਜਵਾਨ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲ਼ੀ ਲੱਗਣ ਕਾਰਨ ਉਸ ਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਉਧਮਪੁਰ ਦੇ ਬੱਟਲ ਬਲਿਆਨ ਖੇਤਰ ‘ਚ ਸੈਨਾ ਦੇ 187ਵੇਂ ਬਟਾਲੀਅਨ ਕੈਂਪ ‘ਚ ਇਹ ਘਟਨਾ ਰਾਤ 10 ਵਜੇ ਹੋਈ। ਜਵਾਨ ਦੀ ਆਪਣੇ ਸਾਥੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਜਿਸ ਤੋਂ ਬਾਅਦ ਗੁੱਸੇ ‘ਚ ਆਕੇ ਕਾਂਸਟੇਬਲ ਅਜੀਤ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਤਿੰਨ ਸਾਥੀਆਂ ‘ਤੇ ਗੋਲ਼ੀ ਚਲਾ ਦਿੱਤੀ।

ਅਜੀਤ ਨੇ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ ਅਤੇ ਉਸ ਨੂੰ ਸੈਨਿਕ ਹਸਪਤਾਲ ‘ਚ ਭਰਤੀ ਕੀਤਾ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜੀਤ ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਰਹਿਣ ਵਾਲਾ ਹੈ। ਮ੍ਰਿਤਕਾਂ ਦੀ ਪਛਾਣ ਰਾਜਸਤਾਨ ਦਾ ਰਹਿਣ ਵਾਲਾ ਹੈਡ ਕਾਂਸਟੇਬਲ ਪੋਕਰਮਾਲ ਆਰ, ਦਿੱਲੀ ਦਾ ਯੋਗੇਂਦਰ ਸ਼ਰਮਾ ਅਤੇ ਹਰਿਆਣਾ ਦਾ ਉਮੇਦ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੋਦੀ ਨੂੰ 3:30 ਵਜੇ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਤਰਾਂ ਲੱਗ ਰਿਹਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਜਦੋਂ ਕੋਰਟ ਵਿੱਚ ਜੱਜ ਨੇ ਨੀਰਵ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਸਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਫਿਰ ਸਮਰਪਣ ਨਹੀਂ ਕਰੇਗਾ। ਇਸ ਮਾਮਲੇ ਵਿੱਚ ਨੀਰਵ ਮੋਦੀ ਨੂੰ ਵੈਂਡਜ਼ਵਰਥ ਦੀ ਐਚਐਮ ਜੇਲ੍ਹ ਵਿੱਚ ਭੇਜਿਆ ਗਿਆ ਹੈ।
