isis attack in india: ਸ੍ਰੀਲੰਕਾ ‘ਚ ਸੀਰੀਅਲ ਬੰਬ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਦੀ ਅੱਖ ਹੁਣ ਭਾਰਤ ‘ਤੇ ਆ ਪਈ ਹੈ। ਤਮਿਲਨਾਡੂ ਦੇ ਕੋਇੰਬਟੂਰ ਵਿੱਚ ਕੌਮੀ ਜਾਂਚ ਏਜੰਸੀ (NIA) ਨੇ 12 ਜੂਨ ਨੂੰ ਆਈਐਸ ਸਮਰਥਕ ਚਾਰ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਆਈਐਸ ਦੇ ਅੱਤਵਾਦੀ ਕਈ ਮੰਦਰਾਂ ਤੇ ਚਰਚ ‘ਤੇ ਫਿਦਾਇਨ ਹਮਲੇ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਇਹ ਸ਼ੱਕੀ ਵੀ ਉਸ ਸਾਜ਼ਿਸ਼ ਵਿੱਚ ਸ਼ਾਮਲ ਸਨ।

ਸ਼੍ਰੀਲੰਕਾ ‘ਚ ਹੋਏ ਬੰਬ ਧਮਾਕਿਆਂ ਦੀ ਜਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਦੀ ਨਜ਼ਰ ਹੁਣ ਭਾਰਤ ਤੇ ਟਿਕੀ ਹੋਈ ਹੈ , 12 ਜੂਨ ਨੂੰ ਕੌਮੀ ਜਾਂਚ ਏਜੰਸੀ (NIA) ਵੱਲੋਂ IS ਸਮਰਥਕ ਚਾਰ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਦੀ ਮਣੀਏ ਤਾਂ IS ਦੇ ਅੱਤਵਾਦੀ ਹੁਣ ਮੰਦਰ ਤੇ ਚਰਚ ‘ਤੇ ਫਿਦਾਇਨ ਹਮਲੇ ਕਰਨ ਦੀ ਸਾਜ਼ਿਸ਼ ਤਿਆਰ ਕਰ ਰਹੇ ਹਨ। ਜਿਸ ‘ਚ ਇਹ ਕਾਬੂ ਕੀਤੇ ਗਏ ਵਿਅਕਤੀ ਵੀ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸ੍ਰੀਲੰਕਾ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ NIA ਨੇ ਕੋਇੰਬਟੂਰ ‘ਚ ਸੱਤ ਥਾਵਾਂ ‘ਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਚਾਰ ਗ੍ਰਿਫ਼ਤਾਰ ਕੀਤੇ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਧਮਾਕਿਆਂ ਦੇ ਮੁੱਖ ਮੁਲਜ਼ਮ ਜ਼ਹਿਰਾਨ ਹਾਸ਼ਿਮ ਦਾ ਫੇਸਬੁੱਕ ਦੋਸਤ ਮੋਹੰਮਦ ਅਜ਼ਰੁੱਦੀਨ ਇਹਨਾਂ ‘ਚ ਸ਼ਾਮਲ ਹਨ। ਫੜੇ ਗਏ ਸ਼ਕੀਆਂ ‘ਚ ਸ਼ਾਹਜਹਾਂ, ਮੁਹੰਮਦ ਹੁਸੈਨ ਤੇ ਸ਼ੇਖ ਸੈਫੁੱਲਾਹ ਸ਼ਾਮਲ ਹਨ। ਖ਼ੂਫੀਆ ਵਿਭਾਗ ਵਲੋਂ ਕੇਰਲ ਪੁਲਿਸ ਪ੍ਰਸ਼ਾਸਨ ਨੂੰ ਇੱਕ ਚਿੱਠੀ ਰਹਿਣ ਚੇਤਾਵਨੀ ਭੇਜੀ ਸੀ ਕਿ IS ਨੂੰ ਸੀਰੀਆ ਤੇ ਇਰਾਕ ‘ਚ ਕਾਫੀ ਨੁਕਸਾਨ ਹੋਇਆ ਜਿਸ ਤੋਂ ਬਾਅਦ ਆਈਐਸ ਹੁਣ ਹਿੰਦ ਮਹਾਂਸਾਗਰ ਵੱਲ ਰੁੱਖ ਕਰ ਰਿਹਾ ਹੈ । ਚਿੱਠੀ ‘ਚ ਸਾਫ ਕੀਤਾ ਗਿਆ ਕਿ ਆਈਐਸ ਸਮਰਥਕਾਂ ਨੂੰ ਸਰਗਰਮ ਹੋਣ ਦੇ ਆਦੇਸ਼ ਦਿੱਤੇ ਗਏ ਹਨ ।