Indian army prohibits Whatsapp: ਨਵੀਂ ਦਿੱਲੀ: ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ । ਜਿਸਦੇ ਚੱਲਦਿਆਂ WhatsApp ਸਮੇਂ-ਸਮੇਂ ‘ਤੇ ਬਦਲਾਅ ਕਰਦਾ ਰਹਿੰਦਾ ਹੈ । ਭਾਰਤੀ ਐਕਟੀਵਿਸਟ ਤੇ ਪੱਤਰਕਾਰਾਂ ਦੀ ਜਾਸੂਸੀ ਦਾ ਖੁਲਾਸਾ ਹੋਣ ਤੋਂ ਬਾਅਦ ਭਾਰਤੀ ਥਲ ਸੈਨਾ ਦੇ ਮੁੱਖ ਦਫਤਰ ਵੱਲੋਂ WhatsApp ਦੇ ਇਸਤੇਮਾਲ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ।

ਜਿਸਦੇ ਤਹਿਤ ਤਕਰੀਬਨ 12 ਲੱਖ ਸੈਨਿਕਾਂ ਤੇ ਅਫਸਰਾਂ ਨੂੰ WhatsApp ‘ਤੇ ਕਿਸੇ ਵੀ ਤਰ੍ਹਾਂ ਦੀ ਆਫੀਸ਼ੀਅਲ ਕਮਿਊਨੀਕੇਸ਼ਨ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਫੇਸਬੁੱਕ ਅਕਾਉਂਟ ਨੂੰ ਵੀ ਤੁਰੰਤ ਪ੍ਰਭਾਵ ਤੋਂ ਨਿਰਪੱਖਕਰਨ ਦਾ ਹੁਕਮ ਦਿੱਤਾ ਗਿਆ ਹੈ ।

ਦਰਅਸਲ, ਜਵਾਨਾਂ ਨੂੰ ਸਮਾਰਟਫੋਨ ‘ਤੇ ਕਿਸੇ ਵੀ ਤਰ੍ਹਾਂ ਦਾ ਆਫੀਸ਼ੀਅਲ ਡਾਟਾ ਲੀਡ ਨਾ ਕਰਨ ਤੇ gmail ਨਾ ਖੋਲ੍ਹਣ ਦੀ ਹਦਾਇਤ ਦਿੱਤੀ ਗਈ ਹੈ । ਇਸ ਦੇ ਨਾਲ ਹੀ ਕਸ਼ਮੀਰ ਤੇ ਪੂਰਬ-ਉੱਤਰ ਵਿੱਚ ਸਰਹੱਦ ਤੇ ਸੰਵੇਦਨਸ਼ੀਲ ਇਲਾਕਿਆਂ ਦੇ ਮਿਲਟਰੀ ਸਟੇਸ਼ਨ ‘ਤੇ ਤਾਇਨਾਤ ਅਫਸਰਾਂ ਤੇ ਜਵਾਨਾਂ ਨੂੰ ਸਮਾਰਟਫੋਨ ਵਿੱਚ ਲੋਕੇਸ਼ਨ ਆਪਸ਼ਨ ਬੰਦ ਕਰਨ ਲਈ ਕਿਹਾ ਗਿਆ ਹੈ ।

ਇਨ੍ਹਾਂ ਹਦਾਇਤਾਂ ਕਾਰਨ ਹੁਣ ਜਵਾਨ ਸਮਾਰਟਫੋਨ ਦਾ ਇਸਤੇਮਾਲ ਸਿਰਫ ਗੱਲਬਾਤ ਤੇ SMS ਲਈ ਕਰ ਸਕਣਗੇ । ਸੂਤਰਾਂ ਅਨੁਸਾਰ ਪਾਕਿਸਤਾਨੀ ਖੁਫੀਆ ਏਜੰਸੀ ISI ਪੱਛਮੀ ਸਰਹੱਦ ਨੇੜੇ ਤਾਇਨਾਤ ਹਨੀ ਟ੍ਰੈਪ ਵਿੱਚ ਫਸੇ ਜਵਾਨਾਂ ਨਾਲ ਅਹਿਮ ਅਹੁਦਿਆਂ ‘ਤੇ ਬੈਠੇ ਅਫਸਰਾਂ ਦੇ ਸਮਾਰਟਫੋਨ ਵਿੱਚ ਸੰਨ੍ਹ ਲਾ ਰਹੀ ਹੈ ਜੋ ਕਿਸੇ ਅਣਜਾਨ ਲਿੰਕ ਨੂੰ WhatsApp ਗਰੁੱਪ ਨਾਲ ਜੋੜਦੇ ਹਨ ।