Himachal Pradesh weather: ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਨੇ ਤਬਾਹੀ ਮਚਾਈ ਹੋਈ ਹੈ। ਪਹਾੜੀ ਇਲਾਕਿਆਂ ‘ਚ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਲੈਂਡ-ਸਲਾਈਡਿੰਗ ਕਾਰਨ ਕਈ ਰਸਤੇ ਬੰਦ ਦਿੱਤੇ ਹਨ। ਪੰਜਾਬ ਵਰਗੇ ਕੁਝ ਸੂਬਿਆਂ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੇ ਹਾਲਾਤ ਵੀ ਪੈਦਾ ਹੋਏ ਹਨ। ਜਿੱਥੇ ਆਮ ਜਨਸੰਖਿਆ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊ ਸ਼ਿਮਲਾ ‘ਚ ਲੈਂਡ ਸਲਾਈਡਿੰਗ ਕਰਕੇ ਚਾਰ ਮੰਜ਼ਲਾ ਇਮਾਰਤ ਨੂੰ ਖ਼ਤਰਾ ਪੈਦਾ ਹੋ ਗਿਆ। ਇਮਾਰਤ ਤਿੰਨ ਮੀਟਰ ਦੂਰੀ ਤਕ ਜ਼ਮੀਨ ‘ਚ ਧਸ ਗਈ। ਸੜਕਾਂ ‘ਤੇ ਪੱਥਰ ਡਿੱਗਣ ਨਾਲ ਵਾਰ-ਵਾਰ ਆਵਾਜਾਈ ਰੁਕਦੀ ਰਹੀ।

ਐਤਵਾਰ ਨੂੰ ਪਏ ਭਾਰੀ ਮੀਂਹ ਕਰਕੇ ਪੌਂਗ ਡੈਮ ਵੀ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਾ ਦਿੱਤਾ ਸੀ। ਪਰ ਹੁਣ ਪੌਂਗ ਡੈਮ ਦੇ ਬੰਨ੍ਹ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਪਾਣੀ ਦਾ ਪੱਧਰ ਵੱਧ ਕੇ 1385.75 ਤੱਕ ਪਹੁੰਚ ਗਿਆ ਹੈ।