Eight lakh people commit: ਹਾਲ ਹੀ ਦੇ ਦਿਨਾਂ ‘ਚ ਖੁਦਕੁਸ਼ੀਆਂ ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ। ਚਾਹੇ ਭੋਪਾਲ ਦੇ ਅਧਿਆਤਮਕ ਗੁਰੂ ਮਹਾਰਾਜ ਗੁਰੂ ਬਯੂਜੀ ਮਹਾਰਾਜ ਦੀ ਆਤਮ ਹੱਤਿਆ ਹੋਵੇ ਜਾਂ ਬੁਰਾੜੀ ਸਮੂਹਕ ਆਤਮ ਹੱਤਿਆ। ਪੰਜਾਬ ਵੱਲ ਨਜ਼ਰ ਮਾਰੀਏ ਤਾਂ ਹਰ ਦਿਨ ਕਿੰਨੇ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਰਜ਼ੇ ਦੀ ਮਾਰ ਹੋਵੇ ਜਾਂ ਨਸ਼ੇ ਦੀ ਲੱਤ,ਆਰਥਿਕ ਤੰਗੀ ਹੋਵੇ ਜਾਂ ਮਾਨਸਿਕ ਦਬਾਅ, ਇਹ ਗੱਲਾਂ ਖੁਦਕੁਸ਼ੀਆਂ ਦਾ ਕੌੜਾ ਸੱਚ ਬਣਕੇ ਰਹਿ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਕਰੀਬ 8 ਲੱਖ ਲੋਕ ਖ਼ੁਦਕੁਸ਼ੀ ਕਰ ਆਪਣੀ ਜਿੰਦਗੀ ਨੂੰ ਖਤਮ ਕਰ ਲੈਂਦੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ 15-29 ਸਾਲ ਦਾ ਉਮਰ ਵਾਲੇ ਹੀ ਹਨ । ਮਸ਼ੂਕ ਛੱਡ ਜਾਣ ਦਾ ਗਮ ਹੋਵੇ ਜਾਂ ਨੌਕਰੀ ਨਾ ਮਿਲਣ ਦੀ ਨਿਰਾਸ਼ਾ, ਕਰਜ਼ੇ ਦੀ ਮਾਰ ਜਾਂ ਘਰ ਦੀਆਂ ਸਮਸਿਆਵਾਂ, ਇਮਤਿਹਾਨ ‘ਚ ਚੰਗੇ ਨੰਬਰ ਨਾ ਆਉਣਾ ਜਾਂ ਹੋਰ ਕੋਈ ਵੀ ਵਜ੍ਹਾ ਹੋਵੇ ,ਇਨਸਾਨ ਦੀ ਜ਼ਿੰਦਗੀ ਤੋਂ ਵੱਡੀ ਤਾਂ ਨਹੀਂ ਹੋ ਸਕਦੀ।
ਖ਼ੁਦਕੁਸ਼ੀ ਕਰਨ ਵਾਲੇ ਤਾਂ ਚਲੇ ਜਾਂਦੇ ਨੇ ਪਰ ਉਹਨਾਂ ਦਾ ਕੀ ਜਿਹੜੇ ਜਿਹੜੇ ਪਿੱਛੇ ਰਹਿ ਜਾਂਦੇ ਨੇ ..? ਕਦੇ ਉਸ ਮਾਂ ਕੋਲੋਂ ਪੂਛੋ ਜਿਸਨੇ ਆਪਣੇ ਪੁੱਟ ਖੋ ਲਿਆ ਨਸ਼ੇ ਦੀ ਲੱਤ ਕਾਰਨ ..ਉਸਤੋਂ ਪੂਛੋ ਜਿਸ ਪੁੱਤ ਨੇ ਛੋਟੀ ਉਮਰੇ ਹੀ ਆਪਣੇ ਪੀਓ ਨੂੰ ਕਰਜ਼ੇ ਦੀ ਮਾਰ ਕਾਰਨ ਫਾਹਾ ਲੈ ਲਿਆ ਹੋਵੇ। ਤੁਸੀ ਸੋਚ ਵੀ ਨਹੀਂ ਸਕਦੇ ਕਿ ਉਹਨਾਂ ਤੇ ਕੀ ਬੀਤਦੀ ਹੋਏਗੀ। ਰਿਪੋਰਟ ਮੁਤਾਬਕ ਖ਼ੁਦਕੁਸ਼ੀ ਸਾਰੇ ਦੇਸ਼ਾਂ ਅਤੇ ਇਲਾਕਿਆਂ ‘ਚ ਇਸਦਾ ਪ੍ਰਕੋਪ ਜਾਰੀ ਹੈ, ਭਲੇ ਹੀ ਕੋਈ ਗਰੀਬ ਹੋਵੇ ਜਾਂ ਅਮੀਰ। ਹਾਲਾਂਕਿ, ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ਾਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਜ਼ਿਆਦਾ ਦੇਖੇ ਜਾਂਦੇ ਹਨ ਹਾਲ ਹੀ ਵਿਚ, ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਦੀ ਮਨੀਏ ਤਾਂ ਨੌਜਵਾਨਾਂ ਇਸ ਦੀ ਚਪੇਟ ਵਿੱਚ ਜ਼ਿਆਦਾ ਆਉਂਦੇ ਹਨ।
ਰਿਪੋਰਟ ਦੇ ਅਨੁਸਾਰ ਮਰਦ ਔਰਤਾਂ ਨਾਲੋਂ ਜ਼ਿਆਦਾ ਖੁਦਕੁਸ਼ੀ ਕਰਦੇ ਹਨ। ਲੋਕ, ਦੋਸਤ ਅਤੇ ਸਹਿਕਰਮੀ ਆਪਣੇ ਪਰਵਾਰ ਨੂੰ ਖੁਦਕੁਸ਼ੀ ਕਰਨ ਤੋਂ ਬਚਾ ਸਕਦੇ ਹਨ। ਇਸ ਲਈ, ਸਭ ਤੋਂ ਪਹਿਲਾਂ, ਕਿਸੇ ਵੀ ਮਾਨਸਿਕ ਰੋਗੀ ਜਾਂ ਵਿਅਕਤੀ ਦੇ ਲੱਛਣਾਂ ਨੂੰ ਧਿਆਨ ਵਿੱਚ ਰੱਖੋ:
-ਉਦਾਸੀ ਮਹਿਸੂਸ ਕਰਨਾ,
-ਕੰਮ ‘ਚ ਮਨ ਨਾ ਲੱਗਣਾ
-ਭੁੱਖ ਨਾ ਲੱਗਣਾ
-ਨੀਂਦ ਨਾ ਆਉਣਾ
-ਇਕਾਗਰਤਾ ਦੀ ਘਾਟ ਅਤੇ ਮਰਨ ਦੀ ਭਾਵਨਾ ।
Eight lakh people commit
ਅਜਿਹੇ ਲੋਕਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਤੁਸੀਂ ਵੀ ਕਦੇ ਨਿਰਾਸ਼ ਹੋ ਜਾਂਦੇ ਹੋ ਤਾਂ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਮਾੜਾ ਦਿਨ ਹੋ ਸਕਦਾ ਹੈ , ਪਰ ਮਾੜੀ ਜ਼ਿੰਦਗੀ ਨਹੀਂ । ਹਰ ਸਮਸਿਆ ਦਾ ਹੱਲ ਹੁੰਦਾ ਹੈ ਬਸ ਲੋੜ ਹੈ ਤਾਂ ਕਿਸੇ ਸਿਆਣੇ , ਸਹਿਯੋਗੀਆਂ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ। ਮਾਨਸਿਕ ਦਬਾਅ ਦੇ ਲੱਛਣਾਂ ਦੀ ਸ਼ੁਰੁਆਤ ‘ਚ, ਮਨੋ-ਚਿਕਿਤਸਕ ਦੇ ਨਾਲ ਮਸ਼ਵਰਾ ਕਰ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤ ਵਿੱਚ, ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਉਦਾਸੀ ਚੁੱਪ ਰਹਿਣ ਨਾਲ ਵਧਦੀ ਹੈ ਤੇ ਗੱਲ ਕਰਨ ਨਾਲ ਘਟਦੀ ਹੈ , ਗੱਲ ਕਰੋ ! ਹੱਲ ਆਪਣੇ ਆਪ ਨਿਕਲ ਆਵੇਗਾ…