Delhi Khalistani Attack: ਨਵੀਂ ਦਿੱਲੀ : ਰਾਜਧਾਨੀ ਦਿੱਲੀ ਨੂੰ ਦਹਿਲਾਉਣ ਲਈ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਹੈ । ਜਾਣਕਾਰੀ ਦੇ ਅਨੁਸਾਰ ਖਾਲਿਸਤਾਨੀ ਅੱਤਵਾਦੀ ਸੰਸਦ ਨੂੰ ਨਿਸ਼ਾਨਾ ਬਣਾ ਸੱਕਦੇ ਹਨ।
ਖੁਫਿਆ ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਅੱਤਵਾਦੀ ਦਿੱਲੀ ‘ਚ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿੱਚ ਹੈ । ਖੁਫਿਆ ਸੂਤਰਾਂ ਦੇ ਅਨੁਸਾਰ ਦੋ ਅੱਤਵਾਦੀ ਵਿਸਫੋਟਕਾਂ ਨਾਲ ਭਰੀ ਕਾਰ ਦੇ ਜਰੀਏ ਦਿੱਲੀ ‘ਚ ਧਮਾਕੇ ਕਰ ਸਕਦੇ ਹਨ। ਦੱਸਿਆ ਗਿਆ ਹੈ ਕਿ ਅੱਤਵਾਦੀ ਸੰਸਦ ਨੂੰ ਨਿਸ਼ਾਨਾ ਬਣਾ ਸੱਕਦੇ ਹਨ।
Delhi Khalistani Attack
ਜਾਣਕਾਰੀ ਮਿਲਣ ਤੋਂ ਬਾਅਦ ਨਾਲ ਹੀ ਦਿੱਲੀ ਵਿੱਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ । ਦਿੱਲੀ ਵਿੱਚ ਕਈ ਸੈਰ ਸਥਾਨਾਂ ‘ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ । ਪੁਲਿਸ ਜਗ੍ਹਾ – ਜਗ੍ਹਾ ‘ਤੇ ਤੈਨਾਤ ਹੈ। ਸੰਸਦ ਨੂੰ ਵੀ ਸੁਰੱਖਿਆ ਦੇ ਘੇਰੇ ਵਿੱਚ ਰੱਖਿਆ ਗਿਆ ਹੈ । ਪੂਰੀ ਦਿੱਲੀ ਹਾਈ ਅਲਰਟ ‘ਤੇ ਹੈ ।