BRICS summit 2019: ਪ੍ਰਧਾਨਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ 13-14 ਨਵੰਬਰ ਨੂੰ ਬ੍ਰਾਜ਼ੀਲ ਵਿੱਚ ਹੋਣਗੇ। ਸੂਤਰਾਂ ਦੇ ਅਨੁਸਾਰ ਮੰਗਲਵਾਰ ਦੁਪਹਿਰ ਪ੍ਰਧਾਨਮੰਤਰੀ ਬ੍ਰਾਜ਼ੀਲ ਲਈ ਰਵਾਨਾ ਹੋਣਗੇ। ਇਸ ਸੰਮਲੇਨ ਦਾ ਵਿਸ਼ਾ ਚੰਗੇ ਭਵਿੱਖ ਲਈ ਆਰਥਿਕ ਵਿਕਾਸ ਹੈ।

ਤੁਹਾਨੂੰ ਦੱਸ ਦਈਏ ਪੀਐੱਮ ਮੋਦੀ ਛੇਵੀਂ ਵਾਰ ਬ੍ਰਿਕਸ ਸੰਮੇਲਨ ‘ਚ ਸ਼ਿਰਕਤ ਕਰਨਗੇ। ਪ੍ਰਧਾਨਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੋਦੀ ਛੇਵੀਂ ਵਾਰ ਬ੍ਰਿਕਸ ਸੰਮੇਲਨ ਵਿੱਚ ਸ਼ਿਰਕਤ ਕਰ ਰਹੇ ਹਨ। ਪਹਿਲੀ ਵਾਰ ਉਨ੍ਹਾਂ ਨੇ 2014 ਵਿੱਚ ਬਰਾਜੀਲ ਦੇ ਫੋਰਟਾਲੇਜਾ ਵਿੱਚ ਸ਼ਿਖਰ ਸੰਮੇਲਨ ਵਿੱਚ ਹਿੱਸਾ ਲਿਆ ਸੀ।

ਇਸ ਦੌਰੇ ਵਿੱਚ ਭਾਰਤ ਵਲੋਂ ਉਦਯੋਗਪਤੀਆਂ ਦਾ ਇੱਕ ਬਹੁਤ ਗਰੁੱਪ ਵੀ ਮੌਜੂਦ ਰਹਿ ਸਕਦਾ ਹੈ। ਇਹ ਪ੍ਰਤੀਨਿਧੀ ਮੰਡਲ ਬ੍ਰਿਕਸ ਬਿਜ਼ਨਸ ਫੋਰਮ ਵਿਚ ਵਿਸ਼ੇਸ਼ ਤੌਰ ‘ਤੇ ਹਿੱਸਾ ਲਵੇਗਾ, ਜਿਥੇ ਸਾਰੇ ਪੰਜ ਦੇਸ਼ਾਂ ਦੇ ਵਪਾਰਕ ਭਾਈਚਾਰੇ ਮੌਜੂਦ ਰਹਿਣਗੇ।

ਪੀਏਮ ਮੋਦੀ ਪੁਤੀਨ ਅਤੇ ਚਿਨਫਿੰਗ ਨਾਲ ਵੀ ਕਰਨਗੇ ਮੁਲਾਕਾਤ
ਪ੍ਰਧਾਨਮੰਤਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਨਾਲ ਵੀ ਵੱਖ ਤੋਂ ਮੁਲਾਕਾਤ ਕਰਨਗੇ। ਉਹ ਬ੍ਰਿਕਸ ਬਿਜਨਸ ਫੋਰਮ ਦੇ ਸਮਾਪਤ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਪ੍ਰਧਾਨਮੰਤਰੀ ਬ੍ਰਿਕਸ ਬਿਜ਼ਨੈੱਸ ਕਾਉਂਸਿਲ ਦੇ ਬ੍ਰਿਕਸ ਨੇਤਾਵਾਂ ਦੇ ਨਾਲ ਬੈਠਕ ਵਿੱਚ ਵੀ ਹਿੱਸਾ ਲੈਣਗੇ। ਬ੍ਰਿਕਸ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਨਾਲ ਪੰਜ ਉੱਭਰ ਰਹੀਆਂ ਅਰਥਚਾਰਿਆਂ ਦਾ ਸਮੂਹ ਹੈ।
