Bihar housr bomb blast: ਬਿਹਾਰ ਸ਼ਰੀਫ ਦੇ ਰਹੁਈ ਥਾਣਾ ਅਨੁਸਾਰ ਖਾਜੇ ਅਤਵਾਰਸਰਾਏ ਪਿੰਡ ਵਿੱਚ ਸਥਿਤ ਇੱਕ ਮਕਾਨ ਵਿੱਚ ਹੋਏ ਬੰਬ ਧਮਾਕੇ ਵਿੱਚ ਚਾਰ ਬੱਚੇ ਜਖਮੀ ਹੋ ਗਏ। ਰਹੁਈ ਥਾਣਾ ਮੁਖੀ ਆਲੋਕ ਕੁਮਾਰ ਨੇ ਦੱਸਿਆ ਕਿ ਇਹ ਚਾਰਾਂ ਬੱਚੇ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਖੰਡਰ ਨੁਮਾ ਮਕਾਨ ਵਿੱਚ ਅਚਾਨਕ ਹੋਏ ਧਮਾਕੇ ਦੀ ਚਪੇਟ ਵਿੱਚ ਆ ਗਏ। ਇਹਨਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Bihar housr bomb blast
ਉਸਨੂੰ ਬਿਹਤਰ ਇਲਾਜ ਲਈ ਪਟਨਾ ਰੈਫਰ ਕੀਤਾ ਗਿਆ ਹੈ। ਜਦੋਂ ਕਿ ਬਾਕੀ ਦਾ ਜਿਲ੍ਹਾ ਸਦਰ ਹਸਪਤਾਲ ਵਿੱਚ ਇਲਾਜ ਜਾਰੀ ਹੈ। ਖਾਜੇ ਅਤਵਾਰਸਰਾਏ ਪਿੰਡ ਨਿਵਾਸੀ ਸੀਤਾਰਾਮ ਜਮਾਦਾਰ ਨੇ ਸ਼ਿਵਕੁਮਾਰ ਸਾਵ ਨਾਮਕ ਇੱਕ ਵਿਅਕਤੀ ਤੋਂ 15 ਦਿਨ ਪਹਿਲਾਂ ਉਹ ਪੁਰਾਣਾ ਮਕਾਨ ਖਰੀਦਿਆ ਸੀ। ਅੱਜ ਮਕਾਨ ਦੀ ਸਫਾਈ ਦੇ ਸਿਲਸਿਲੇ ਵਿੱਚ ਉੱਥੇ ਰੱਖੇ ਇੱਕ ਥੈਲੇ ਨੂੰ ਬੱਚਿਆਂ ਨੇ ਖੋਲਿਆ ਤਾਂ ਉਸ ਵਿੱਚ ਰੱਖੇ ਬੰਬਾਂ ਵਿੱਚੋਂ ਇੱਕ ਬੰਬ ਫਟ ਗਿਆ।
ਬਾਅਦ ਵਿੱਚ ਪੁਲਿਸ ਨੇ ਬਾਕੀ ਤਿੰਨ ਬੰਬਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਸ ਮਕਾਨ ਵਿੱਚ ਕੋਈ ਵੀ ਨਹੀਂ ਰਹਿੰਦਾ ਹੈ ਅਤੇ ਮਕਾਨ ਮਾਲਿਕ ਅਤੇ ਉਸਦਾ ਪੂਰਾ ਪਰਿਵਾਰ ਛੱਤੀਸਗੜ੍ਹ ਵਿੱਚ ਰਹਿੰਦਾ ਹੈ।