ਤੇਲ ਦੀ ਵੱਧਦੀ ਕੀਮਤਾਂ ਅਤੇ ਰੁਪਏ ‘ਚ ਜਾਰੀ ਗਿਰਾਵਟ ਦੇ ਚਲਦਿਆਂ ਕਾਂਗਰਸ ਨੂੰ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ। ਇਸਨੂੰ ਲੈ ਕੇ ਕਾਂਗਰਸ ਨੇ ਅੱਜ ਭਾਵ 10 ਸਤੰਬਰ ਨੂੰ ਭਾਰਤ ਬੰਦ ਬੁਲਾਇਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਇਸ ਬੰਦ ਨੂੰ 21 ਦਲਾਂ ਦਾ ਸਮਰਥਨ ਹੈ। ਤੁਹਾਨੂੰ ਦੱਸ ਦੇਈਏ ਕਿ ਵਾਮ ਦਲਾਂ ਨੇ ਵੀ ਕਾਂਗਰਸ ਦੇ ਇਸ ਭਾਰਤ ਬੰਦ ਦਾ ਸਮਰਥਨ ਕੀਤਾ ਹੈ । ਇਸ ਬੰਦ ਦਾ ਆਮ ਵਿਅਕਤੀ-ਜੀਵਨ ਤੇ ਵੀ ਅਸਰ ਪੈ ਸਕਦਾ ਹੈ ।ਵਿਰੋਧੀ ਪੱਖ ਦੀ ਪੂਰੀ ਕੋਸ਼ਿਸ਼ ਹੈ ਕਿ ਬੰਦ ਨੂੰ ਪੂਰੀ ਤਰ੍ਹਾਂ ਨਾਲ ਸਫਲ ਬਣਾਇਆ ਜਾਵੇ। ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣ ਵਾਲੇ ਇਸ ਬੰਦ ਦੇ ਚਲਦਿਆਂ ਕੁੱਝ ਰਾਜਾਂ ਨੇ ਸਕੂਲ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹਦੀ ਕੀਮਤਾਂ ਖਿਲਾਫ ਕਾਂਗਰਸ ਸਮੇਤ ਪੂਰੇ ਵਿਰੋਧੀ ਪੱਖ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਭਾਰਤ ਬੰਦ ਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਹੈ, ਜਿਸ ਨਾਲ ਕਰੀਬ 20 ਰਾਜਨੀਤਕ ਪਾਰਟੀਆਂ ਦਾ ਸਮਰਥਨ ਹੈ।
ਹਾਲ ਹੀ ਵਿੱਚ ਜਨਰਲ ਸਮਾਜ ਨੇ ਐੱਸਸੀ / ਐੱਸਟੀ ਐਕਟ ਖਿਲਾਫ ਭਾਰਤ ਬੰਦ ਕੀਤਾ ਸੀ ਅਤੇ ਹੁਣ ਅੱਜ ਵਿਰੋਧੀ ਪੱਖ ਨੇ ਭਾਰਤ ਬੰਦ ਬੁਲਾਇਆ ਹੈ। ਭਾਵ ਇੱਕ ਹਫਤੇ ‘ਚ ਦੂਜੀ ਵਾਰ ਇਹ ਮੋਦੀ ਸਰਕਾਰ ਦੇ ਖਿਲਾਫ ਬੁਲਾਇਆ ਗਿਆ ਭਾਰਤ ਬੰਦ ਹੈ। ਭਾਰਤ ਬੰਦ ਦੇ ਦੌਰਾਨ ਕਈ ਥਾਵਾਂ ‘ਤੇ ਕਾਂਗਰਸ ਦੇ ਵੱਡੇ ਨੇਤਾ ਪ੍ਰਦਰਸ਼ਨ ਕਰਣਗੇ।
ਦੱਸਿਆ ਜਾ ਰਿਹਾ ਹੈ ਕਿ ਯੂਪੀਏ ਚੇਅਰਪਰਸਨ ਸੋਨਿਆ ਗਾਂਧੀ, ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸਮੇਤ ਕਈ ਵੱਡੇ ਨੇਤਾ ਅੱਜ ਧਰਨਾ ਦੇ ਸੱਕਦੇ ਹਨ । ਤੁਹਾਨੂੰ ਦੱਸ ਦੇਈਏ ਕਿ ਭਾਰਤ ਬੰਦ ਤੋਂ ਪਹਿਲਾਂ ਰਾਜਸਥਾਨ ਦੀ ਵਸੁੰਧਰਾ ਰਾਜੇ ਸਰਕਾਰ ਨੇ ਐਤਵਾਰ ਨੂੰ ਹੀ ਆਪਣੇ ਰਾਜ ਵਿੱਚ ਪੈਟਰੋਲ- ਡੀਜਲ ਤੋਂ 4 % ਵੈਟ ਘੱਟ ਕਰ ਦਿੱਤਾ ਸੀ। ਇਸ ਨਾਲ ਰਾਜ ‘ਚ ਪੈਟਰੋਲ – ਡੀਜਲ ਕਰੀਬ 2 . 50 ਰੁਪਏ ਤੱਕ ਸਸਤਾ ਹੋ ਸਕਦਾ ਹੈ ।ਬਿਹਾਰ ‘ਚ ਪ੍ਰਦਰਸ਼ਨਕਾਰੀਆਂ ਨੇ ਕਮਲਾ ਫਾਸਟ ਟ੍ਰੇਨ ਨੂੰ ਰੋਕ ਲਿਆ।
ਦੱਖਣ ਰਾਜ ਕੇਰਲ ਵਿੱਚ ਵੀ ਵਿਰੋਧੀ ਪੱਖ ਦੇ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੇਰਲ ਵਿੱਚ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭਾਰਤ ਬੰਦ ਰਹੇਗਾ। ਰਾਜ ਵਿੱਚ ਜਿਆਦਾਤਰ ਥਾਵਾਂ ‘ਤੇ ਦੁਕਾਨਾਂ ਬੰਦ ਹਨ। ਇਸ ਤੋਂ ਇਲਾਵਾ ਵੀ ਰਾਜ ਦੀ ਬਸ ਸਰਵਿਸ ਵੀ ਪੂਰੀ ਤਰ੍ਹਾਂ ਨਾਲ ਠਪ ਹੈ।ਭਾਰਤ ਬੰਦ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ
ਜਾਣੋ ਅੱਜ ਕਿਉਂ ਹੈ ਭਾਰਤ ਬੰਦ, ਕੌਣ ਕਰ ਰਿਹਾ ਹੈ ਇਸਦਾ ਸਮਰਥਨ…
Sep 10, 2018 9:52 am

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Related articles
LIFESTYLE

Punjab Vidhan Sabha Session: Akali MLAs reach house wearing black attires

Benelli TRK 502 ADV Bike Launched At Rs 5 Lakh

Honda Civic 2019 vs Skoda Octavia: In Pics

Nissan Kicks Diesel Mileage: Claimed Vs Real

Skoda Introduces 6 Year Warranty On Rapid, Octavia, Superb, Kodiaq

2019 Ford Endeavour Old vs New: Major Differences

2020 Mahindra XUV500: Is this it?

Saudi Crown Prince arrives amid Indo-Pak tension