Atal Bihari Vajpayee unseen pics : 25 ਦਸੰਬਰ 1924 ਨੂੰ ਜਨਮੇ ਵਾਜਪਾਈ ਨੇ ‘ਭਾਰਤ ਛੱਡੋ’ ਅੰਦੋਲਨ ਦੇ ਰਾਹੀਂ 1942 ‘ਚ ਭਾਰਤੀ ਰਾਜਨੀਤੀ ‘ਚ ਆਏ ਸਨ। ਵਾਜਪਾਈ ਨੇ 1951 ‘ਚ ਆਰਐਸਐਸ ਦੇ ਸਹਿਯੋਗ ਨਾਲ ਭਾਰਤੀ ਜਨਸੰਘ ਪਾਰਟੀ ਦੀ ਸਥਾਪਨਾ ਕੀਤੀ ਜਿਸ ‘ਚ ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਨੇਤਾ ਵੀ ਸ਼ਾਮਿਲ ਹੋਏ।
Atal Bihari Vajpayee unseen pics
ਅਟਲ ਬਿਹਾਰੀ ਵਾਜਪਾਈ ਹੁਣ ਤੱਕ 9 ਵਾਰ ਲੋਕ ਸਭਾ ਦੇ ਮੈਂਬਰ ਵੱਜੋਂ ਚੁਣੇ ਗਏ ਅਤੇ ਇਸ ਤੋਂ ਬਿਨਾਂ ਉਹ 1962 ਤੋਂ 1967 ਅਤੇ 1986 ‘ਚ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। 16 ਮਈ 1996 ਨੂੰ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਪਰ ਜਲਦ ਹੀ ਲੋਕ ਸਭਾ ‘ਚ ਬਹੁਮਤ ਸਿੱਧ ਨਾ ਕਰ ਪਾਉਣ ਦੇ ਕਾਰਨ 31 ਮਈ 1996 ਨੂੰ ਉਹਨਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਵਾਜਪਾਈ ਸਭ ਤੋਂ ਪਹਿਲਾਂ 1996 ‘ਚ 13 ਦਿਨ ਦੇ ਲਈ ਪ੍ਰਧਾਨ ਮੰਤਰੀ ਬਣੇ ਸਨ। ਪਰ ਬਹੁਮਤ ਸਿੱਧ ਨਾ ਕਰ ਸਕਣ ਕਾਰਨ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ, ਪਰ ਦੂਜੀ ਵਾਰ ਉਹ 1998 ‘ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ।
ਪਰ ਦੂਜੀ ਵਾਰ ਵੀ ਸਹਿਯੋਗੀ ਪਾਰਟੀਆਂ ਵੱਲੋਂ ਸਮਰਥਨ ਵਾਪਿਸ ਲੈ ਲੈਣ ਕਾਰਨ ਉਹਨਾਂ ਨੂੰ 13 ਮਹੀਨਿਆਂ ਬਾਅਦ ਅਸਤੀਫਾ ਦੇਣਾ ਪਿਆ ਸੀ।
1999 ‘ਚ ਵਾਜਪਾਈ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਇਸ ਵਾਰ ਉਹਨਾਂ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ।
ਉਹ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਰਹੇ, ਜਿਹਨਾਂ ਨੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣਾ ਕਾਰਜਕਾਲ ਪੂਰਾ ਕੀਤਾ।
ਸਾਲ 2004 ਨੂੰ ਲੋਕਸਭਾ ਦੀਆਂ ਚੋਣਾਂ ‘ਚ ਬੀਜੇਪੀ ਦੀ ਕਰਾਰੀ ਹਾਰ ਤੋਂ ਬਾਅਦ ਵਾਜਪਾਈ ਕੁਝ ਮਹੀਨਿਆ ਬਾਅਦ ਹੀ ਪਾਰਟੀ ‘ਚ ਸਿਆਸੀ ਦਖਲ ਅੰਦਾਜੀ ‘ਚੋਂ ਲਗਭਗ ਗਾਇਬ ਹੀ ਹੋ ਗਏ। ਬੁਢਾਪੇ ਅਤੇ ਬਿਮਾਰੀ ਦੇ ਕਾਰਨ ਉਹ ਡਾਕਟਰਾਂ ਦੀ ਨਿਗਰਾਨੀ ‘ਚ ਆਪਣੇ ਘਰ ‘ਚ ਹੀ ਰਹਿਣ ਲਈ ਮਜਬੂਰ ਹੋ ਗਏ।
ਸਾਲ 2015 ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੇ ਘਰ ‘ਚ ਹੀ ‘ਭਾਰਤ ਰਤਨ’ ਦੇ ਨਾਲ ਸਨਮਾਨਿਤ ਕੀਤਾ ਗਿਆ।
ਉਸ ਸਮੇਂ ਭਾਰਤ ਦੇ ਰਾਸ਼ਰਟਪਤੀ ਪ੍ਰਣਬ ਮੁਖਰਜੀ ਨੇ ਉਹਨਾਂ ਨੂੰ ਇਸ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਸੀ।