AgustaWestland deal middleman: ਜੈਪੁਰ: ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਇੱਕ ਤੋਂ ਬਾਅਦ ਇੱਕ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀਏ ਦੇ ਰਾਜ ਵਿੱਚ VVIP ਅਗਸਤਾ ਹੈਲੀਕਾਪਟਰ ਘਪਲਾ ਹੋਇਆ। ਮੋਦੀ ਸਰਕਾਰ ਨੇ ਉਸ ਦੀ ਜਾਂਚ ਕਰਵਾਈ ਤੇ ਘਪਲੇ ਦਾ ਰਾਜ਼ਦਾਰ ਸਾਹਮਣੇ ਆਇਆ। ਹੁਣ ਉਹ ਰਾਜ਼ਦਾਰ ਰਾਜ਼ ਖੋਲ੍ਹੇਗਾ ਤਾਂ ਪਤਾ ਨਹੀਂ ਗੱਲ ਕਿੱਥੋਂ ਕਿੱਥੇ ਤਕ ਜਾਏਗੀ। ਸੁਪਰੀਮ ਕੋਰਟ ਵਲੋਂ ਰਾਹੁਲ-ਸੋਨੀਆ ਦੇ ਇਨਕਮ ਟੈਕਸ ਰਿਟਰਨਾਂ ਨੂੰ ਮੁੜ ਖੋਲ੍ਹੇ ਜਾਣ ‘ਤੇ ਮੋਦੀ ਨੇ ਕਿਹਾ ਕਿ ਹੁਣ ਦੇਖਦਾ ਹਾਂ ਕਿਵੇਂ ਬਚ ਕੇ ਨਿਕਲਦੇ ਹੋ।
ਇਸ ਦੇ ਨਾਲ ਹੀ ਮੋਦੀ ਨੇ ਅਗਸਟਾ ਵੈਸਟਲੈਂਡ ਸੌਦੇ ਬਾਰੇ ਕਿਹਾ ਕਿ ਹੈਲੀਕਾਪਟਰ ਕਾਂਡ ਦਾ ਰਾਜ਼ਦਾਰ ਅਤੇ ਦਲਾਲ ਨੂੰ ਭਾਰਤ ਸਰਕਾਰ ਦੁਬਈ ਤੋਂ ਫੜ ਕੇ ਲਿਆਈ ਹੈ। ਹੁਣ ਰਾਜ਼ਦਾਰ ਰਾਜ਼ ਖੋਲ੍ਹੇਗਾ, ਪਤਾ ਨਹੀਂ ਗੱਲ ਕਿੱਥੋਂ ਤਕ ਜਾਵੇਗੀ, ਕਿੰਨੀ ਦੂਰ ਤਕ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਿਚ ਆਉਣ ਮਗਰੋਂ ਸਾਰੀਆਂ ਫਾਈਲਾਂ ਅਤੇ ਕਾਗਜ਼ ਪਤਾ ਨਹੀਂ ਕਿੱਥੇ-ਕਿੱਥੇ ਲਾ ਦਿੱਤੇ ਗਏ ਸਨ ਪਰ ਅਸੀਂ ਲਗਾਤਾਰ ਲੱਭਦੇ ਰਹੇ ਅਤੇ ਉਨ੍ਹਾਂ ‘ਚੋਂ ਇਕ ਰਾਜ਼ਦਾਰ ਹੱਥ ਲੱਗ ਗਿਆ। ਇੰਗਲੈਂਡ ਦਾ ਨਾਗਰਿਕ ਸੀ, ਦੁਬਈ ਵਿਚ ਰਹਿੰਦਾ ਸੀ। ਹੈਲੀਕਾਪਟਰ ਵੇਚਣ ਅਤੇ ਖਰੀਦਣ ਵਿਚ ਦਲਾਲੀ ਕਰਦਾ ਸੀ। ਅੱਜ ਤੁਸੀਂ ਅਖਬਾਰਾਂ ਵਿਚ ਪੜ੍ਹਿਆ ਹੋਵੇਗਾ।
AgustaWestland deal middleman
ਪ੍ਰਧਾਨ ਮੰਤਰੀ ਮੋਦੀ ਐਥੇ ਹੀ ਨਹੀਂ ਰੁਕੇ, ਉਹਨਾਂ ਨੇ ਕਾਂਗਰਸ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਦੇ ਸਮੇਂ ‘ਚ ਤੂੰ ਵੀ ਲੁੱਟ ਮੈਂ ਵੀ ਲੁੱਟਾਂ ਵਾਲਾ ਰਿਵਾਜ਼ ਸੀ। ਮੋਦੀ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਸਾਰੀਆਂ ਫਾਈਲਾਂ ਖੋਲ੍ਹਣ ਦਾ ਹੱਕ ਭਾਰਤ ਸਰਕਾਰ ਨੂੰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਕਰੋੜਾਂ ਰੁਪਇਆ ਦਾ ਘਪਲਾ, ਇਨਕਮ ਟੈਕਸ ਵਿਚ ਫਰਜ਼ੀ ਕੰਪਨੀਆਂ ਦੇ ਨਾਂ ‘ਤੇ ਘਪਲਾ। ਉਨ੍ਹਾਂ ਦੀ ਸਰਕਾਰ ਦੇ ਸਮੇਂ ਸਾਰੀਆਂ ਫਾਈਲਾਂ ਬੰਦ। ਮਾਂ-ਬੇਟੇ ਦੀਆਂ ਫਾਈਲਾਂ ਬੰਦ। ਉਨ੍ਹਾਂ ਨੇ ਜੋ ਲਿਖ ਕੇ ਦਿੱਤਾ, ਅਧਿਕਾਰੀ ਉਸ ‘ਤੇ ਹੀ ਕੰਮ ਕਰਦੇ ਰਹੇ। ਇਹ ਲੋਕ ਜ਼ਮਾਨਤ ‘ਤੇ ਬਾਹਰ ਨਿਕਲੇ ਹਨ। ਪੀਐੱਮ ਨੇ ਇਸ ਦੌਰਾਨ ਲੋਕਾਂ ਤੋਂ ਪੁੱਛਿਆ ਕਿ ਕੀ ਤੁਸੀਂ ਅਜਿਹੇ ਲੋਕਾਂ ਨੂੰ ਰਾਜਸਥਾਨ ਦੇਵੋਗੇ?
AgustaWestland deal middleman
ਜ਼ਿਕਰਯੋਗ ਹੈ ਕਿ ਚੁਣਾਵੀ ਮਾਹੌਲ ਦੌਰਾਨ ਤਿੰਨ ਕਥਿਤ ਘਪਲੇ ਕਾਂਗਰਸ ਦਾ ਪਿੱਛਾ ਕਰ ਰਹੇ ਹਨ। ਪਹਿਲਾ ਕੇਸ ਬੀਕਾਨੇਰ ਲੈਂਡ ਡੀਲ ਨਾਲ ਸਬੰਧਤ ਹੈ, ਜਿਸ ਵਿੱਚ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਦਾ ਨਾਂ ਆਉਂਦਾ ਹੈ। ਦੂਜਾ, ਨੈਸ਼ਨਲ ਹੈਰਲਡ ਦਾ ਮਾਮਲਾ ਹੈ, ਜਿਸ ਦੀ ਜਾਂਚ ਆਮਦਨ ਕਰ ਵਿਭਾਗ ਕੋਲ ਹੈ। ਤੀਜਾ ਮਾਮਲਾ ਅਗਸਤਾ ਵੈਸਟਲੈਂਡ ਦਾ ਹੈ ਜੋ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।