1984 Anti-Sikh Riots: 1984 ‘ਚ ਹੋਏ ਸਿੱਖ ਕਤਲੇਆਮ ਜਾਂਚ ਨੂੰ ਪੂਰਾ ਕਰਨ ਲਈ ਵਿਸ਼ੇਸ਼ ਜਾਂਚ ਟੀਮ (SIT) ਥੋੜਾ ਹੋਰ ਸਮਾਂ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਐਸਆਈਟੀ ਨੂੰ 186 ਕੇਸਾਂ ਦੀ ਪੜਤਾਲ ਲਈ ਕਰੀਬ ਦੋ ਮਹੀਨਿਆਂ ਦਾ ਸਮਾਂ ਦੇ ਦਿੱਤਾ ਹੈ।

ਜਸਟਿਸ ਐਸਏ ਬੋਬਡੇ ਅਤੇ ਐਸ. ਅਬਦੁਲ ਨਜ਼ੀਰ ਵਲੋਂ ਸਮਾਂ ਮਿਆਦ ਵਧਾ ਦਿੱਤੀ ਹੈ । ਇਸ ਸਬੰਧੀ SIT ਨੇ ਅਦਾਲਤ ਨੂੰ ਦੱਸਿਆ ਕਿ 50% ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਾਂਚ ਮੁੱਕਮਲ ਕਰਨ ਲਈ ਦੋ ਮਹੀਨੇ ਹੋਰ ਲਗਣਗੇ ਹਨ।

ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਕਾਹਲੋਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ । ਦਰਅਸਲ ਗੁਰਲਾਡ ਸਿੰਘ ਵਲੋਂ ਪਟੀਸ਼ਨ ਪਾਈ ਸੀ ਕਿ 1984 ਸਿੱਖ ਦੰਗਿਆਂ ਵਿੱਚ 62 ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਬਾਰੇ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ।