Woman Embraces People: ਅੱਜ ਦੀ ਬਿਜ਼ੀ ਲਾਈਫ ‘ਚ ਹਰ ਕਿਸੇ ਨੂੰ ਕੋਈ ਨਾ ਕੋਈ ਟੈਨਸ਼ਨ ਹੁੰਦੀ ਹੈ। ਹਰ ਕੋਈ ਪੈਸੇ ਕਮਾਉਣ ਲਈ ਜਗ੍ਹਾ ਜਗ੍ਹਾ ਧੱਕੇ ਖਾ ਰਹੇ ਹਨ । ਲੋਕ ਪੈਸੇ ਕਮਾਉਣ ਲਈ ਕਈ ਵੱਖ-ਵੱਖ ਤਰ੍ਹਾਂ ਦੇ ਸਾਧਨ ਲੱਭਦੇ ਹਨ ਪਰ ਇੰਨੀ ਦਿਨੀਂ ਇੱਕ ਮਹਿਲਾ ਦੇ ਪੈਸੇ ਕਮਾਉਣ ਦੇ ਅਨੋਖੇ ਤਰੀਕੇ ਬਾਰੇ ‘ਚ ਖੂਬ ਚਰਚਾ ਹੋ ਰਹੀਆਂ ਹਨ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮਹਿਲਾ ਸਿਰਫ ਲੋਕਾਂ ਨੂੰ ਗਲੇ ਲਗਾਉਂਦੀ ਹੈ ਅਤੇ ਬਹੁਤ ਪਿਆਰ ਨਾਲ ਸੁਆਂਦੀ ਹੈ। ਜੀ ਹਾਂ . . . ਅਤੇ ਅਜਿਹਾ ਕਰ ਉਹ ਹਰ ਘੰਟੇ 80 ਡਾਲਰ ਭਾਵ ਕਰੀਬ 5,635 ਰੁਪਏ ਕਮਾਉਂਦੀ ਹੈ।

ਇਹ ਮਹਿਲਾ ਅਮਰੀਕਾ ਦੇ ਕੈਨਜਸ ਸ਼ਹਿਰ ਦੀ ਰਹਿਣ ਵਾਲੀ ਹੈ ਜਿਸਦਾ ਨਾਮ ਮੈਰੀ ਹੈ। ਮੈਰੀ ਸਿਰਫ ਲੋਕਾਂ ਨੂੰ ਗਲੇ ਨਾਲ ਲਗਾ ਕੇ ਅਤੇ ਉਨ੍ਹਾਂ ਨੂੰ ਚਿੰਮੜ ਕੇ ਸੁਆਂਦੀ ਹੈ ਇਸ ਤਰ੍ਹਾਂ ਕਰਕੇ ਉਹ ਉਨ੍ਹਾਂ ਦਾ ਸਟਰੈਸ ਦੂਰ ਕਰਦੀ ਹੈ । ਸਿਰਫ ਇੰਨੇ ਕੇ ਕੰਮ ਦੇ ਉਹ ਕੁੱਝ ਹੀ ਸਮੇਂ ‘ਚ ਲੱਖਾਂ ਕਮਾਉਂਦੀ ਹੈ ।ਦੱਸ ਦੇਈਏ ਕਿ ਉਸ ਦੀ 28 ਲੱਖ ਦੀ ਕਮਾਈ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਮੈਰੀ ਇੱਕ ਪ੍ਰਫੇਸ਼ਨਲ ਕਡਲਰ ਹਨ ਅਤੇ ਉਹ ਆਪਣੀ ਇਸ ਸਰਵਿਸ ਦੇ ਜਰੀਏ ਲੋਕਾਂ ਨੂੰ ਰਿਲੈਕਸ ਫੀਲ ਕਰਵਾਉਂਦੀ ਹੈ।

ਇਸ ਬਾਰੇ ਮੈਰੀ ਕਹਿੰਦੀ ਹੈ ਕਿ ਅਜਿਹਾ ਕਰਨ ਨਾਲ ਬਾਡੀ ਤੋਂ ਆਕਸੀਟੋਸਿਨ ਹਾਰਮੋਨ ਰਿਲੀਜ ਹੁੰਦਾ ਹੈ, ਜੋ ਨਾ ਸਿਰਫ ਇੱਕ ਵਿਅਕਤੀ ਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ ਸਗੋਂ ਸਟਰੈਸ ਵੀ ਘੱਟ ਕਰਦਾ ਹੈ।ਤੁਹਾਨੂੰ ਦੱਸ ਦੇਈਏ ਕਿ ਮੈਰੀ ਦਾ ਇੱਕ ਆਦਮੀ ਦੇ ਨਾਲ ਇੱਕ ਸੈਸ਼ਨ ਕਰੀਬ 1 ਘੰਟੇ ਤੋਂ 4 ਘੰਟੇ ਤੱਕ ਦਾ ਹੁੰਦਾ ਹੈ।

ਹਾਲਾਂਕਿ ਉਸ ਦੇ ਇਸ ਪ੍ਰੋਫੇਸ਼ਨ ਦੇ ਕੁੱਝ ਨਿਯਮ ਵੀ ਹੈ ਜਿਵੇਂ- ਕਲਾਇੰਟਸ ਨੂੰ ਪੂਰੇ ਸਮੇਂ ਕਪੜਿਆਂ ‘ਚ ਹੋਣਾ ਚਾਹੀਦਾ ਹੈ ਅਤੇ ਸੈਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਫਿਜਿਕਲ ਡਿਜਾਇਰ ਵੀ ਨਹੀਂ ਹੋਣਾ ਚਾਹੀਦਾ ਹੈ ਗਰਮੀਆਂ ਦੇ ਮੌਸਮ ਵਿੱਚ ਸ਼ਾਰਟਸ ਚੱਲ ਸੱਕਦੇ ਹਨ, ਪਰ ਇਹ ਜ਼ਿਆਦਾ ਛੋਟੇ ਨਹੀਂ ਹੋਣ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਮੈਰੀ ਰਿਲੇਸ਼ਨਸ਼ਿਪ ਵਿੱਚ ਹੈ ਅਤੇ ਉਨ੍ਹਾਂ ਦੇ ਬਾਇਫਰੇਂਡ ਨੂੰ ਉਨ੍ਹਾਂ ਦੇ ਇਸ ਕੰਮ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਅਤੇ ਨਾ ਹੀ ਉਹ ਉਸ ਨੂੰ ਇਹ ਕੰਮ ਕਰਨ ਤੋਂ ਰੋਕਦਾ ਹੈ।
