PUBG online game ਨਵੀਂ ਦਿੱਲੀ : ਅੱਜਕਲ੍ਹ ਆਨਲਾਈਨ ਦੀ ਦੁਨੀਆਂ ਹੈ। ਅੱਜਕਲ੍ਹ ਬੱਚਿਆਂ ਲਈ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਹਾਨੀਕਾਰਕ ਸਾਬਿਤ ਹੋ ਰਹੀ ਹੈ …ਆਏ ਦਿਨ ਇੰਟਰਨੈੱਟ ‘ਤੇ ਬੱਚੇ ਗੇਮਾਂ ਆਨਲਾਈਨ ਖੇਡਦੇ ਹਨ ਜਿਸ ਕਰਕੇ ਉਹ ਕਈ ਵਾਰ ਗਲਤ ਰਸਤੇ ‘ਤੇ ਵੀ ਚੱਲ ਪੈਂਦੇ ਹਨ।ਜਿਕਰਯੋਗ ਹੈ ਕਿ CBSE ਅਤੇ ਯੂਪੀ ਬੋਰਡ ਦੀਆਂ ਪ੍ਰੀਖਿਆ ਨੇੜੇ ਆ ਰਹੀ ਹੈ। ਪਰ ਬੱਚੇ ਪੇਪਰਾਂ ਦੀ ਤਿਆਰੀ ਦੀ ਜਗ੍ਹਾ ਆਨਲਾਈਨ ਗੇਮਾਂ ਖੇਡ ਰਹੇ ਹਨ। ਇਨ੍ਹਾਂ ਆਨਲਾਈਨ ਗੇਮਾਂ ਦੀ ਲਤ ਇੰਨੀ ਜ਼ਿਆਦਾ ਬੁਰੀ ਹੈ ਕਿ ਬੱਚੇ ਇਸ ਦਾ ਦੀਨੋ ਦਿਨ ਸ਼ਿਕਾਰ ਹੋ ਰਹੇ ਹਨ।

ਦੱਸ ਦੇਈਏ ਕਿ ਬੀਤੇ ਸਾਲ WHO ਨੇ ਗੇਮ ਖੇਡਣ ਦੀ ਲਤ ਨੂੰ ਮਾਨਸਿਕ ਬਿਮਾਰੀ ਦਾ ਨਾਮ ਦਿੱਤਾ ਹੈ। ਇਸ ਬਿਮਾਰੀ ਨੂੰ WHO ਨੇ ”ਗੇਮਿੰਗ ਡਿਸਆਰਡਰ” ਨਾਮ ਦਿੱਤਾ ਗਿਆ ਹੈ। ਆਨਲਾਈਨ ਗੇਮਾਂ ਦੀ ਦੁਨੀਆ ਵਿੱਚ ਇਸ ਸਮੇਂ PUBG ਸਭ ਤੋਂ ਜ਼ਿਆਦਾ ਪਾਪੂਲਰ ਗੇਮ ਮੰਨੀ ਜਾਂਦੀ ਹੈ। ਇਸ ਗੇਮ ਦੀ ਲੱਤ ਇੰਨੀ ਜ਼ਿਆਦਾ ਬੁਰੀ ਹੈ ਕਿ ਕੋਈ ਵੀ ਇਸ ਨੂੰ ਇੱਕ ਵਾਰ ਖੇਡ ਲਵੇ ਤਾਂ ਦੁਬਾਰਾ ਵੀ ਖੇਡੇਗਾ । ਗੇਮ ਖੇਡਣ ‘ਚ ਕੋਈ ਬੁਰਾਈ ਨਹੀਂ ਹੈ ਪਰ ਲੋੜ ਤੋਂ ਜ਼ਿਆਦਾ ਹਰ ਇੱਕ ਚੀਜ਼ ਨੁਕਸਾਨ ਪਹਚਾਉਂਦੀ ਹੈ । ਜੇਕਰ ਤੁਸੀਂ ਪੂਰਾ ਸਮਾਂ ਗੇਮਾਂ ‘ਚ ਹੀ ਖ਼ਰਾਬ ਕਰ ਰਹੇ ਹੋ, ਤਾਂ ਇਹ ਤੁਹਾਡੇ ਲਈ ਕਾਫ਼ੀ ਨੁਕਸਾਨ ਦੇਹ ਅਤੇ ਬੁਰਾ ਪ੍ਰਭਾਵ ਪੈਂਦਾ ਹੈ।

PUBG ਦਾ ਮੋਬਾਈਲ ਵਰਜਨ ਸਭ ਤੋਂ ਜ਼ਿਆਦਾ ਖੇਡਿਆ ਜਾਂਦਾ ਹੈ। PUBG Mobile ਚੀਨ ‘ਚ 9 ਫਰਵਰੀ 2018 ਅਤੇ ਪੂਰੀ ਦੁਨੀਆ ‘ਚ 18 ਮਾਰਚ 2018 ਨੂੰ ਲਾਂਚ ਕੀਤਾ ਗਿਆ ਸੀ। ਦੇਖਦੇ ਹੀ ਦੇਖਦੇ ਇਹ ਗੇਮ ਪੂਰੀ ਦੁਨੀਆਂ ‘ਚ ਪਾਪੂਲਰ ਹੋ ਗਈ। ਕਰੀਬ 20 ਕਰੋੜ ਤੋਂ ਜ਼ਿਆਦਾ ਲੋਕ ਇਸ ਗੇਮ ਨੂੰ ਡਾਉਨਲੋਡ ਕਰ ਚੁੱਕੇ ਹਨ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਦੀ ਕਿੰਨੀ ਆਬਾਦੀ ਇਸ ਗੇਮ ਦੀ ਦੀਵਾਨੀ ਹੈ। ਭਾਰਤ ‘ਚ ਇਸ ਗੇਮ ਨੂੰ ਖੇਡਣ ਵਾਲਿਆਂ ਦੀ ਗਿਣਤੀ ਆਏ ਦਿਨ ਵੱਧਦੀ ਹੀ ਜਾ ਰਹੀ ਹੈ।

ਇਹ ਆਨਲਾਈਨ ਗੇਮਾਂ ਬੱਚਿਆਂ ਦੀ ਮਾਨਸਿਕਤਾ ‘ਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ ।ਇਨ੍ਹਾਂ ਗੇਮਾਂ ਕਰਕੇ ਅਜੋਕੇ ਬੱਚੇ ਗਲਤ ਰਾਹ ਵੱਲ ਤੁਰ ਪੈਂਦੇ ਹਨ। ਇਨ੍ਹਾਂ ਗੇਮਾਂ ਕਰਕੇ ਬੱਚੇ ਪੜ੍ਹਾਈ ਤੋਂ ਵੀ ਦੂਰ ਜਾ ਰਹੇ ਹਨ ।ਉਹ ਆਪਣਾ ਸਮਾਂ ਇਨ੍ਹਾਂ ਬੇਕਾਰ ਗੇਮਾਂ ‘ਚ ਗਵਾ ਰਹੇ ਹਨ ।ਜਿਸ ਦੇ ਬਹੁਤ ਘਾਤਕ ਨਤੀਜੇ ਨਿਕਲਣਗੇ । ਜੇਕਰ ਤੁਸੀਂ ਵੀ ਇਨ੍ਹਾਂ ਦੀ ਲੱਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਦੀਂ ਵੀ ਵਹੇਲੇ ਨਾ ਬੈਠੋ ਕੁੱਝ ਨਾ ਕੁੱਝ ਕਰਦੇ ਰਹੋ। ਆਪਣਾ ਵੇਹਲਾ ਸਮਾਂ ਆਪਣੇ ਦੋਸਤ ਨਾਲ ਬਿਤਾਓ, ਉਨ੍ਹਾਂ ਨਾਲ ਘੁੰਮਣ ਫਿਰਨ ਜਾ ਸਰੀਰਕ ਖੇਡਾਂ ਖੇਡਣ ‘ਚ ਬਿਤਾਓ, ਵੱਧ ਤੋਂ ਵੱਧ ਕਿਤਾਬ ਨੂੰ ਆਪਣਾ ਦੋਸਤ ਬਣਾਓ ।ਇਸ ਨਾਲ ਤੁਹਾਡੀ ਜਾਣਕਾਰੀ ਵੀ ਵਧੇਗੀ ।