Khadur Sahib Candidate Jasbir Dimpa : ਖਡੂਰ ਸਾਹਿਬ : 7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਦੀ ਸਿਆਸਤ ਕਾਫੀ ਵੱਖਰੀ ਰਹੀ। ਸੂਬੇ ‘ਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ। ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,18,111 ਵੋਟਾਂ ਨਾਲ ਅੱਗੇ ਹਨ।

ਜੇ ਲੋਕ ਸਭਾ ਸੀਟ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਹੁਣ 9048ਵੋਟਾਂ ਨਾਲ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਅੱਗੇ ਚੱਲ ਰਿਹਾ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਚਰਨਜੀਤ ਅਟਵਾਲ 113536 ਵੋਟਾਂ ਨਾਲ ਦੂਸਰੇ ਨੰਬਰ ‘ਤੇ ਚੱਲ ਰਹੇ ਹਨ।

ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ 7 ਗੇੜਾਂ ‘ਚ ਹੋਈਆਂ। 11 ਅਪ੍ਰੈਲ ਨੂੰ ਪਹਿਲੇ ਗੇੜ ਲਈ ਵੋਟਾਂ ਪਾਈਆਂ ਗਈਆਂ ਤਾਂ 19 ਮਈ ਨੂੰ ਆਖ਼ਰੀ ਗੇੜ ਲਈ ਮਤਦਾਨ ਹੋਇਆ। ਪਹਿਲੇ ਗੇੜ ‘ਚ 91, ਦੂਜੇ ‘ਚ 97, ਤੀਜੇ ‘ਚ 117, ਚੌਥੇ ‘ਚ 71, ਪੰਜਵੇਂ ‘ਚ 51 ਅਤੇ ਛੇਵੇਂ ਤੇ ਸੱਤਵੇਂ ਗੇੜ ‘ਚ 59-59 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ।

543 ਸੀਟਾਂ ‘ਚੋਂ ਕੁੱਲ 542 ਸੀਟਾਂ ‘ਤੇ ਵੀ ਪੋਲਿੰਗ ਹੋ ਸਕੀ ਸੀ। ਤਾਮਿਲਨਾਡੂ ਦੀ ਵੇਲੋਰ ਸੀਟ ‘ਤੇ ਸੁਰੱਖਿਆ ਕਾਰਨਾਂ ਕਰਕੇ ਪੋਲਿੰਗ ਟਾਲੀ ਗਈ ਸੀ।