Captain Amrinder singh Statement ਫਰੀਦਕੋਟ : ਫਰੀਦਕੋਟ ‘ਚ ਰੈਲੀ ਕਰ ਰਹੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਕਿਸੇ ਵੀ ਹਲਕੇ ‘ਚ ਹਾਰ ਲਈ ਵਿਧਾਇਕ ਤੇ ਮੰਤਰੀ ਜਿੰਮੇਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਵਿਧਾਇਕ ਦੇ ਹਲਕੇ ‘ਚ ਘੱਟ ਵੋਟਾਂ ਪੈਣਗੀਆਂ ਉਸਨੂੰ 2022 ‘ਚ ਟਿਕਟ ਨਹੀਂ ਦਿੱਤੀ ਜਾਵੇਗੀ। ਕੈਪਟਨ ਨੇ ਸਾਫ ਕਰ ਦਿੱਤਾ ਕਿ ਜਿਹੜੇ ਮੰਤਰੀ ਤੇ ਵਿਧਾਇਕ ਚੋਣਾਂ ‘ਚ ਆਪਣੀ ਚੰਗੀ ਪਰਫਾਰਮੈਂਸ ਨਹੀਂ ਦੇ ਸਕਣਗੇ ਉਨ੍ਹਾਂ ਦੇ ਹੱਥੀਂ ਕੈਬਨਿਟ ਮੰਤਰੀ ਦੀ ਕੁਰਸੀ ਵੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵਲੋਂ ਇਹ ਫੈਸਲਾ ਲਿਆ ਗਿਆ ਹੈ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਚੇਅਰਮੈਨੀਆਂ ਵੀ ਓਦੋ ਮਿਲਣ ਗਿਆਨ ਜਦੋ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਜਾਵੇਗਾ ਸਿਰਫ ਸੀਨੀਅਰ ਹੋਣ ‘ਤੇ ਕੋਈ ਵੀ ਅਹੁਦਾ ਨਹੀਂ ਮਿਲੇਗਾ।

ਜਿਕਰਯੋਗ ਹੈ ਕਿ ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ ਤੇ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਪੰਜਾਬ ‘ਚ ਕੁੱਲ 2,03,74,375 ਵੋਟਰ ਹਨ। ਜਿਸ ‘ਚ 1,07,54,157 ਮਰਦ ਹਨ ਤੇ 96,19,711 ਔਰਤਾਂ ਹਨ। ਪੰਜਾਬ ‘ਚ 14,460 ਪੋਲਿੰਗ ਕੇਂਦਰ ਹਨ ਤੇ 23,213 ਪੋਲਿੰਗ ਬੂਥ ਹਨ। ਜਿੰਨ੍ਹਾਂ ਵਿੱਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ। ਪੰਜਾਬ ਰਾਜ ਵਿੱਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।