ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਦੇ ਨਗਰੋਟਾ ‘ਚ ਅਤੰਕੀ ਹਮਲਾ ਅਤੇ ਸੰਮਬਾ ਦੇ ਰਾਮਗੜ੍ਹ ਸੈਕਟਰ ‘ਚ ਹੋਈ ਘੁੱਸਪੈਟ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੀਤੀ ਰਾਤ ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਭਾਰਤ ਪਾਕਿ ਸੀਮਾ ‘ਤੇ ਸਥਿਤ ਟਿੰਡਾ ਪੋਸਟ ਉੱਤੇ ਕੱਝ ਘੱਸਪੈਠਾ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬੀਐਸਐਫ ਦੇ ਜਵਾਨਾਂ ਵੱਲੋਂ ਜਬਾਬੀ ਕਾਰਵਾਈ ‘ਚ ਇਨ੍ਹਾਂ ਘੁਸਪੈਠਾ ਵਿੱਚੋਂ ਇਕ ਨੂੰ ਮਾਰ ਗਿਰਾਇਆ ਹੈ। ਉੱਥੇ ਹੀ ਰਾਤ ਦੇ ਹਨੇਰੇ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਇਸ ਘੁਸਪੈਠੀਏ ਦੇ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਜਾਣਕਾਰੀ ਮੁਤਾਬਿਕ ਟਿੰਡਾ ਆਊਟ ਪੋਸਟ ਦੇ ਪਿਲੱਰ ਨੰਬਰ ੩ ‘ਤੇ ਕਿਸੇ ਛੱਕੀ ਵਿਅਕਤੀ ਨੂੰ ਦੇਖਿਆ ਗਿਆ ਸੀ ਜਿਸ ਤਹਿਤ ਸੀਮਾ ‘ਤੇ ਤਾਇਨਾਤ ਜਵਾਨਾਂ ਨੇ ਸਮਾਂ ਰਹਿੰਦੇ ਕਾਰਵਾਈ ਕਰਦੇ ਹੋਏ ਇਕ ਅਤੰਕੀ ਨੂੰ ਮਾਰ ਗਿਰਾਇਆ ਹੈ।
ਦੱਸ ਦਈਏ ਕਿ ਘੁਸਪੈਠੀਟੇ ਇਸ ਇਲਾਕੇ ਵਿੱਚ ਮੋਜੂਦ ਤਰਨਾਹ ਨਾਲੇ ਦਾ ਫਾਇਦਾ ਉਠਾਉਂਦੇ ਹੋਏ ਬਮਿਆਲ ਸੈਕਟਰ ਘੁਸਣ ਵਿੱਚ ਕਾਮਯਾਬ ਹੋ ਰਹੇ ਹਨ । ਇਸ ਸਬੰਧੀ ICPW ਦੀ ਟੀਮ ਨੇ ਇਸਦਾ ਨਰੀਖਣ ਕੀਤਾ ਸੀ ਪਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।