Lady Raped: ਆਪਣੀ ਹਵਸ ਨੂੰ ਪੂਰਾ ਕਰਨ ਲਈ ਕੋਈ ਵਿਅਕਤੀ ਕਿਸ ਹੱਦ ਤੱਕ ਜਾ ਸਕਦਾ ਹੈ,ਇਸਦਾ ਅੰਦਾਜ਼ਾ ਤਾਂ ਆਏ ਦਿਨ ਵਧ ਰਹੇ ਬਲਾਤਕਾਰ ਦੇ ਮਾਮਲਿਆਂ ਤੋਂ ਲੱਗ ਹੀ ਜਾਂਦਾ ਹੈ। ਹੁਣ ਉੱਤਰ ਪ੍ਰੇਦੇਸ਼ ਦੇ ਸੀਤਾਪੁਰ ਤੋਂ ਇੱਕ ਵਿਆਹੁਤਾ ਔਰਤ ਨੂੰ ਘਰ ਵਿੱਚ ਇੱਕਲੇ ਵੇਖਦੇ ਹੋਏ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦਰਅਸਲ ਵਿਆਹੁਤਾ ਆਪਣੇ ਘਰ ਵਿੱਚ ਇੱਕਲੀ ਸੀ ਤੇ ਸੋ ਰਹੀ ਸੀ। ਜਿਸ ਦਾ ਫਾਇਦਾ ਉਠਾਉਂਦੇ ਹੋਏ ਪਿੰਡ ਦਾ ਵਿਅਕਤੀ ਸ਼ਿਆਮ ਤੇ ਉਸਦੇ ਸਾਥੀ ਘਰ ਅੰਦਰ ਆ ਗਏ। ਤਿੰਨਾਂ ਨੇ ਮਹਿਲਾ ਨੂੰ ਘਰ ਵਿੱਚ ਹੀ ਦਬੋਚ ਲਿਆ ਤੇ ਉਸਨੂੰ ਜਾਨ ਤੋੰਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਬਲਾਤਕਾਰ ਵੀ ਕੀਤਾ।

ਜਦੋਂ ਮਹਿਲਾ ਨੇ ਇਸਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਮਹਿਲਾ ਨਾਲ ਕੁੱਟ-ਮਾਰ ਵੀ ਕੀਤੀ ਤੇ ਉਸਦੇ ਸਿਰ ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਮਹਿਲਾ ਗੰਭੀਰ ਰੂਪ ਤੋਂ ਜਖ਼ਮੀ ਹੋ ਗਈ। ਦੱਸ ਦੇਈਏ ਕਿ ਮਹਿਲਾ ਨਾਲ ਬਲਾਤਕਾਰ ਕਰਨ ਤੋਂ ਬਾਅਦ ਆਰੋਪੀ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਇਸ ਘਟਨਾ ਦੇ ਸੰਬੰਧ ਵਿੱਚ ਮਹਿਲਾ ਨੇ ਆਪਣੇ ਹੀ ਪਿੰਡ ਦੇ ਸ਼ਿਆਮ,ਸਿਧੌਲੀ ਕਸਬਾ ਨਿਵਾਸੀ ਰਾਮ ਕਿਸ਼ੋਰ ਤੇ ਰਾਮ ਨਰੇਸ਼ ਮੋਰਿਯ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਹੀ ਇਲਾਕੇ ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਹਨ। ਵਾਰਦਾਤ ਤੋਂ ਬਾਅਦ ਇਹ ਫਰਾਰ ਹਨ। ਇਸ ਸੰਬੰਧ ਵਿੱਚ ਦਲਿੱਤ ਮਹਿਲਾ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ ਕਈ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਹਿਲਾ ਨੂੰ ਡਾਕਟਰੀ ਪਰਿਖਣ ਲਈ ਹਸਪਤਾਲ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬਲਾਤਕਾਰ ਦੇ ਮਾਮਲੇ ਦਿਨੋ-ਦਿਨ ਵਧਦੇ ਹੀ ਜਾ ਰਹੇ ਹਨ। ਹਾਲ ਹੀ ਵਿੱਚ ਮਾਮਲਾ ਉੱਤਰ ਪ੍ਰਦੇਸ਼ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵੀ ਦੋਸ਼ੀ ਅਰਾਮ ਨਾਲ ਘੁੱਮ ਰਹੇ ਹਨ।ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕੋਤਵਾਲੀ ਪੁਲਿਸ ਨੇ ਅਜਿਹੇ ਮਾਮਲੇ ‘ਚ ਪੀੜਿਤਾਂ ਦੀ ਸ਼ਿਕਾਇਤ ਵੀ ਦਰਜ਼ ਨਹੀਂ ਕੀਤੀ ਸੀ। ਜਿਸ ਤੋਂ ਬਾਅਦ ਪੀੜਿਤਾ ਨੂੰ ਪੁਲਿਸ ਹੈੱਡ ਨੂੰ ਗੁਹਾਰ ਲਗਾਉਣੀ ਪਈ ਸੀ। ਉੱਚ ਅਫ਼ਸਰ ਦੇ ਆਦੇਸ਼ ਤੋਂ ਬਾਅਦ ਮਜਬੂਰੀ ‘ਚ ਕੋਤਵਾਲੀ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ।ਪਰ ਉਸ ਮਾਮਲੇ ਦੀ ਕਾਰਵਾਈ ਨਹੀਂ ਕਰ ਰਹੀ ਹੈ।
