Jalandhar Heroine Seized : ਜਲੰਧਰ : ਜਲੰਧਰ ਦੀ ਦਿਹਾਤ ਪੁਲਿਸ ਨੇ 5 ਵੱਖ-ਵੱਖ ਕੇਸਾਂ ‘ਚ 6 ਵਿਅਕਤੀਆਂ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ 3 ਨਾਈਜੀਰੀਅਨ ਮੂਲ ਦੇ ਲੋਕ ਵੀ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ 6 ਮੁਲਜ਼ਮਾਂ ਕੋਲੋਂ 2 ਕਿਲੋ 325 ਗ੍ਰਾਮ ਹੈਰੋਇਨ ਅਤੇ 88 ਕਿਲੋ ਚੁਰਾ ਪੋਸਤ ਬਰਾਮਦ ਕੀਤਾ ਹੈ।

ਐਸਐਸਪੀ ਜਲੰਧਰ ਦਿਹਾਤ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪੁਲਿਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਭਾਲ ਸੀ। ਇਨ੍ਹਾਂ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਕਰਤਾਰਪੁਰ, ਭੋਗਪੁਰ ਅਤੇ ਸ਼ਾਹਕੋਟ ਥਾਣਿਆਂ ਅਧੀਨ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਹ 3ਨਾਈਜੀਰੀਅਨ ਦਿੱਲੀ ਤੋਂ ਹੈਰੋਇਨ ਲੈ ਕੇ ਜਲੰਧਰ ਸਪਲਾਈ ਕਰਦੇ ਸਨ ਅਤੇ ਹੁਣ ਵੀ ਜਲੰਧਰ ਦੇ ਸ਼ਾਹਕੋਟ ਥਾਣੇ ‘ਚ ਨਸ਼ੇ ਦੀ ਸਪਲਾਈ ਕਰਨ ਆਏ ਸਨ।

ਐਸਐਸਪੀ ਨੇ ਦੱਸਿਆ ਕਿ ਇਸ ਸਾਲ ਜਲੰਧਰ ਦਿਹਾਤ ਪੁਲਿਸ ਨੇ ਕੁੱਲ 25 ਨਾਈਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਤੋਂ ਕੁੱਲ 37 ਕਿੱਲੋ 444 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।