Pakistan Suspends Thar Express :ਕਰਾਚੀ : ਬੀਤੀ ਦਿਨੀਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਆਉਂਦੀ ਇੱਕ ਹੋਰ ਰੇਲ ਗੱਡੀ ਬੰਦ ਕਰ ਦਿੱਤਾ ਹੈ । ਦੱਸ ਦੇਈਏ ਕਿ ਪਾਕਿਸਤਾਨ ਤੋਂ ਆਉਣ ਵਾਲੀ ਥਾਰ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਵਲੋਂ ਪੱਤਰਕਾਰਾਂ ਨੂੰ ਦਿੱਤੀ ।

ਉਹਨਾਂ ਨੇ ਦੱਸਿਆ ਕਿ ਥਾਰ ਐਕਸਪ੍ਰੈਸ ਨੂੰ ਵੀ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਥਾਰ ਐਕਸਪ੍ਰੈਸ ਪਾਕਿਸਤਾਨ ਦੇ ਕਸਬੇ ਖੋਖਰਾਪਾਰ ਅਤੇ ਭਾਰਤ ਦੇ ਮੋਨਾਬੋ ਰੇਲਵੇ ਸਟੇਸ਼ਨ ਰਾਹੀਂ ਸਰਹੱਦ ਪਾਰ ਕਰਕੇ ਕਰਾਚੀ ਤੋਂ ਜੋਧਪੁਰ ਪਹੁੰਚਦੀ ਸੀ।

ਉਹਨਾਂ ਨੇ ਖਾਸ ਤੋਰ ‘ਤੇ ਕਿਹਾ ਕਿ ਉਹਨਾਂ ਦੇ ਰੇਲ ਮੰਤਰੀ ਰਹਿੰਦੇ ਕੋਈ ਟਰੇਨ ਭਾਰਤ ਨਹੀਂ ਭੇਜੀ ਜਾਵੇਗੀ । ਇਹ ਕੋਈ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਲੋਂ ਭਾਰਤ ਨਾਲ ਰਿਸ਼ਤੇ ਖਤਮ ਕਰਨ ਦੀ ਕੋਸ਼ਿਸ਼ ਜਾਰੀ ਹੈ।

ਦੂਜੇ ਪਾਸੇ ਜੋਧਪੁਰ ਡਿਵਿਸ਼ਨ ਦੇ ਇੱਕ ਬੁਲਾਰੇ ਗੋਪਾਲ ਸ਼ਰਮਾ ਦਾ ਕਹਿਣਾ ਹੈ ਕਿ ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ।