pakistan f-16 fighting falcon: ਭਾਰਤੀ ਸਰਹੱਦ ‘ਚ ਵੜੇ ਜਿਸ ਪਾਕਿਸਤਾਨੀ ਜਹਾਜ਼ F16 ਨੂੰ ਭਾਰਤ ਨੇ ਮਾਰ ਗਿਰਾਇਆ ਸੀ ਉਸਦਾ ਮਲਬਾ ਪਾਕਿਸਤਾਨ ਕਸ਼ਮੀਰ ‘ਚ ਮਿਲਿਆ ਹੈ। ਇਸ ਜਹਾਜ਼ ਨੂੰ ਭਾਰਤੀ ਹਵਾਈ ਫੌਜ ਦੇ ਮਿਗ 21 ਜਹਾਜ਼ ਨੇ ਖਦੇੜ ਕਰ ਸੁੱਟਿਆ ਸੀ। ਭਾਰਤ ਸਰਕਾਰ ਨੇ ਵੀ ਪਾਕਿਸਤਾਨ ਦੇ ਜਹਾਜ਼ ਨੂੰ ਮਾਰਨ ਦੀ ਪੁਸ਼ਟੀ ਕੀਤੀ ਸੀ। ਪਰ ਪਾਕਿਸਤਾਨ ਹੁਣ ਤੱਕ ਇਸ ਗੱਲ ਨੂੰ ਨਕਾਰ ਰਿਹਾ ਹੈ।

ਪਾਕਿਸਤਾਨ ਜਿਸ ਮਲਬੇ ਨੂੰ ਭਾਰਤ ਦੇ ਜਹਾਜ਼ ਦੇ ਹੋਣ ਦਾ ਦਾਅਵਾ ਕਰ ਰਿਹਾ ਹੈ ਦਰਅਸਲ, ਉਹ GE F110 ਇੰਜਨ ਹੈ, ਜੋ F 16 ਜਹਾਜ਼ ਵਿੱਚ ਲਗਾਇਆ ਜਾਂਦਾ ਹੈ। ਇਸਤੋਂ ਇਹ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਝੂਠ ਕਹਿ ਰਿਹਾ ਹੈ ਅਤੇ ਇਹ ਮਲਬਾ F16 ਜਹਾਜ਼ ਦਾ ਹੈ ਜਿਸ ਨੂੰ ਭਾਰਤ ਨੇ ਸੁੱਟਿਆ ਹੈ। ਦੱਸ ਦੇਈਏ ਕਿ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ‘ਤੇ ਪਾਕਿਸਤਾਨ ਬੋਖਲਾਇਆ ਹੋਇਆ ਹੈ। ਪਾਕਿਸਤਾਨੀ ਜਹਾਜ਼ਾਂ ਵੱਲੋਂ ਭਾਰਤੀ ਹੱਦ ਵਿੱਚ ਵੜਣ ਦੀ ਕੋਸ਼ਿਸ਼ ਕੀਤੀ ਗਈ ਸੀ।

ਰਿਪੋਰਟ ਮੁਤਾਬਿਕ ਰਾਜੌਰੀ ਵਿੱਚ ਭਾਰਤੀ ਵਾਯੂਸੀਮਾ ਦੀ ਉਲੰਘਣਾ ਦੀ ਕੋਸ਼ਿਸ਼ ਕੀਤੀ ਹੈ। ਨੌਸ਼ੇਰਾ ਸੈਕਟਰ ਵਿੱਚ ਵੜੇ ਪਾਕਿਸਤਾਨੀ ਜੈੱਟ ਸਨ। ਭਾਰਤੀ ਏਅਰਫੋਰਸ ਦੀ ਕਾਰਵਾਈ ਤੋਂ ਬਾਅਦ ਵਾਪਸ ਭੱਜੇ ਸਨ। ਚੰਡੀਗੜ੍ਹ ਏਅਰਪੋਰਟ ਤੋਂ ਕਮਰਸ਼ੀਅਲ ਉਡਾਨਾਂ ਬੰਦ ਹਨ। ਭਾਰਤੀ ਏਅਰਫੋਰਸ ਦੀ ਕਾਰਵਾਈ ਤੋਂ ਬਾਅਦ ਵਾਪਸ ਭੱਜੇ ਹਨ ਪਰ ਜਾਂਦੇ ਜਾਂਦੇ ਬੰਬ ਸੁੱਟ ਗਏ। ਰਾਜੌਰੀ ਵਿੱਚ ਫੌਜ ਦੀ ਚੌਕੀ ਨੇੜੇ ਬੰਬ ਸੁੱਟੇ।

ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜੰਮੂ-ਕਸ਼ਮੀਰ ਦੇ ਬਡਗਾਮ ਵਿੱਚ ਲੜਾਕੂ ਜਹਾਜ਼ ਡਿੱਗਿਆ ਹੈ। ਜਿਸ ਕਾਰਨ ਦੋ ਪਾਇਲਟ ਦੀ ਮੌਤ ਦੀ ਖ਼ਬਰ ਹੈ। ਤਕਨੀਕੀ ਖਰਾਬੀ ਕਰਕੇ ਜਹਾਜ਼ ਹਾਦਸੇ ਦਾ ਸ਼ਿਕਾਰ. ਹੋਇਆ ਹੈ।ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਮੁਤਾਬਿਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਜਹਾਜ਼ ਨੇ ਵਾਪਸ ਪਰਤਣ ਦੌਰਾਨ ਬੰਬ ਸੁੱਟੇ।

ਇਸ ਤੋਂ ਕਿਸੇ ਨੂੰ ਨੁਕਸਾਨ ਪਹੁੰਚਣ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਵਾਈ ਖੇਤਰ ਦਾ ਉਲੰਘਣ ਕਰਨ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਗਿਣਤੀ 2 ਸੀ। ਓਧਰ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਦੋ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਦੂਜੇ ਪਾਸੇ ਜੰਮੂ, ਲੇਹ, ਸ਼੍ਰੀਨਗਰ ਅਤੇ ਪਠਾਨਕੋਟ ਦੇ ਹਵਾਈ ਅੱਡਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇੱਥੋਂ ਜਾਣ ਵਾਲੀਆਂ ਸਾਰੀਆਂ ਫਲਾਈਟਜ਼ ਨੂੰ ਰੱਦ ਦਿੱਤਾ ਗਿਆ ਹੈ।