Mackenzie Bezos: ਨਵੀਂ ਦਿੱਲੀ: ਐਮਾਜ਼ਾਨ ਦੇ ਸੀਓ ਜੇਫ ਬੇਜੋਸ ਦੇ ਤਲਾਕ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਦੇ ਨਾਲ ਹੀ ਮੈਕੇਂਜੀ ਦੁਨੀਆ ਦੀ ਚੌਥੀ ਸਭ ਤੋਂ ਅਮੀਰ ਮਹਿਲਾ ਬਣ ਗਈ ਹੈ। ਮੈਕੇਂਜੀ ਜੇਫ ਬੇਜੋਸ ਦੀ ਪਤਨੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੇ ਤਲਾਕ ਤੋਂ ਬਾਅਦ ਉਸਦੇ ਹਿੱਸੇ ਐਮਾਜ਼ੋਨ ਦੇ 4 ਫੀਸਦੀ ਸ਼ੇਅਰ ਆਏ ਹਨ। ਇਨ੍ਹਾਂ ਸ਼ੇਅਰਾਂ ਦੀ ਵੈਲਿਊ 36.5 ਅਰਬ ਡਾਲਰ ਹੈ। ਮੈਕੇਂਜੀ ਨੂੰ ਹਿੱਸਾ ਦੇਣ ਤੋਂ ਬਾਅਦ ਵੀ ਜੇਫ ਬੇਜੋਸ 114 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਬਣੇ ਹੋਏ ਹਨ।

ਉਥੇ ਹੀ ਮੈਕੇਂਜੀ ਦੁਨੀਆ ਦੀਆਂ ਚਾਰ ਅਮੀਰ ਮਹਿਲਾਵਾਂ ਵਿੱਚ ਸ਼ਾਮਲ ਹੋ ਗਈ ਹੈ। ਜੇਕਰ ਇਥੇ ਦੁਨੀਆ ਦੀਆਂ ਤਿੰਨ ਸਭ ਤੋਂ ਅਮੀਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਲੋਰਿਅਲ ਗਰੁੱਪ ਦੀ ਫ੍ਰੇਂਕੋਇਸ ਮੀਅਰਸ 53.7 ਅਰਬ ਡਾਲਰ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਵਾਲਮਾਰਟ ਦੀ ਏਲਾਇਸ ਵਾਲਟਨ 44.2 ਅਰਬ ਡਾਲਰ ਦੇ ਨਾਲ ਦੂਜੇ ਸਥਾਨ ਅਤੇ ਜੈਕਲੀਨ ਮਾਰਸ 37.1 ਅਰਬ ਡਾਲਰ ਨਾਲ ਤੀਸਰੇ ਸਥਾਨ ‘ਤੇ ਹੈ।
ਤਲਾਕ ਲਈ ਹੋਏ ਸਮਝੌਤੇ ਦੇ ਬਾਅਦ ਮੈਕੇਂਜੀ ਸਾਰੇ ਸ਼ੇਅਰਾਂ ਵਿਚੋਂ 75 ਫੀਸਦੀ ਬੇਜੋਸ ਨੂੰ ਦੇ ਕੇ ਅਤੇ 25 ਫੀਸਦੀ ਆਪਣੇ ਕੋਲ ਰੱਖਣ ਲਈ ਰਾਜ਼ੀ ਹੋਈ ਹੈ

ਤੁਹਾਨੂੰ ਇਥੇਦੱਸ ਦੇਈਏ ਕਿ ਇਨ੍ਹਾਂ ਦੋਵਾਂ ਕੋਲ ਐਮਾਜ਼ੋਨ ਦੇ 16 ਫੀਸਦੀ ਸ਼ੇਅਰ ਸਨ। ਜਿਨ੍ਹਾਂ ਵਿਚੋਂ 4 ਫੀਸਦੀ ਹੁਣ ਮੈਕੇਂਜੀ ਕੋਲ ਹਨ। ਮੈਕੇਂਜੀ ਦੇ ਵੱਲੋਂ ਇਸ ਸਮਝੌਤੇ ਵਿੱਚ ਬੇਜੋਸ ਦੀਆਂ ਅਖਬਾਰਾਂ ਵਿੱਚ ਵੀ ਕੋਈ ਕੋਈ ਹਿੱਸੇਦਾਰੀ ਨਹੀਂ ਮੰਗੀ ਗਈ ਹੈ। ਮੈਕੇਂਜੀ ਨੂੰ 4 ਫੀਸਦੀ ਸ਼ੇਅਰ ਦੇਣ ਤੋਂ ਬਾਅਦ ਵੀ ਜੇਫ ਬੇਜੋਸ ਕੋਲ ਐਮਾਜ਼ੋਨ ਦੇ 12 ਫੀਸਦੀ ਸ਼ੇਅਰ ਰਹਿ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਮੈਕੇਂਜੀ ਇੱਕ ਕਹਾਣੀਕਾਰ ਹੈ. ਮੈਕੇਂਜੀ ਨੇ ਦਿ ਟੈਸਟਿੰਗ ਆਫ ਲੂਥਰ ਅਲਬ੍ਰਾਇਟ ਅਤੇ ਟ੍ਰੈਪਸ ਸਮੇਤ ਕਈ ਕਿਤਾਬਾਂ ਵੀ ਲਿਖੀਆਂ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਾਲ 1992 ਵਿੱਚ ਨੌਕਰੀ ਲਈ ਇੰਟਰਵਿਊ ਦੌਰਾਨ ਜੇਫ ਬੇਜੋਸ ਨਾਲ ਉਨ੍ਹਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਸਾਲ 1993 ਵਿੱਚ ਜੇਫ ਅਤੇ ਮੈਕੇਂਜੀ ਦਾ ਵਿਆਹ ਹੋ ਗਿਆ ਸੀ। ਸਾਲ 1994 ਵਿੱਚ ਜੇਫ ਬੇਜੋਸ ਦੇ ਵੱਲੋਂ ਐਮਾਜ਼ੋਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਐਮਾਜ਼ੋਨ ਦੇ ਪਹਿਲੇ ਕੰਟ੍ਰੈਕਟ ਲਈ ਮੈਕੇਂਜੀ ਨੇ ਹੀ ਡੀਲ ਕੀਤੀ ਸੀ। ਹੁਣ ਦੇ ਸਮੇਂ ਵਿੱਚ ਕੰਪਨੀ ਦਾ ਮਾਰਕਿਟ ਕੈਪ 893 ਅਰਬ ਡਾਲਰ ਦਾ ਹੈ।