Most Expensive Divorce: ਹਾਲ ਹੀ ਵਿੱਚ ਐਮੇਜਾਨ ਦੇ ਫਾਊਂਡਰ ਜੇਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕਨਜ਼ੀ ਬੇਜੋਸ ਨੇ ਤਲਾਕ ਦਾ ਐਲਾਨ ਕੀਤਾ ਹੈ। ਜੇਫ ਬੇਜੋਸ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੈ। ਇਸ ਮਾਮਲੇ ਵਿੱਚ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਟਵੀਟਰ ਦੇ ਰਾਹੀਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਆਪਣੇ ਤਲਾਕ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤਲਾਕ ਦੀ ਪ੍ਰੋਸੀਡਿੰਗ ਵਾਸ਼ਿੰਗਟਨ ਵਿੱਚ ਹੋਵੇਗੀ। ਇਹ ਦੁਨੀਆਂ ਦਾ ਸਭ ਤੋਂ ਅਨੋਖਾ ਤਲਾਕ ਹੋਵੇਗਾ ਜਿਸ ਵਿੱਚ ਸੈੱਟਲੇਮੈਂਟ ਰਾਸ਼ੀ ਬਹੁਤ ਜ਼ਿਆਦਾ ਹੋਵੇਗੀ। ਜੇਫ ਬੇਜੋਸ ਦੀ ਕੁੱਲ ਪ੍ਰਾਪਰਟੀ 137 ਬਿਲੀਅਨ ਡਾਲਰ ਹੈ।

ਤੁਹਾਨੂੰ ਇਥੇ ਦੱਸ ਦੇਈਏ ਕਿ ਬੇਜੋਸ ਤੇ ਮੈਕਨਜੀ ਪਿਛਲੇ 25 ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਇਨ੍ਹਾਂ ਦੇ ਆਪਸੀ ਸਹਿਯੋਗ ਦੇ ਕਾਰਨ ਹੀ ਐਮਾਜ਼ਾਨ ਅੱਜ ਇਨ੍ਹਾਂ ਉਚਾਈਆਂ ‘ਤੇ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀਆਂ ਹੋਰ ਵੀ ਕਈ ਸਾਰੀਆਂ ਕੰਪਨੀਆਂ ਬਹੁਤ ਉਚਾਈਆਂ ਤੇ ਹਨ ਜਿਨ੍ਹਾਂ ਵਿੱਚੋਂ ਇੱਕ ਸਪੇਸ ਦੀ ਬਲੂ ਆਰਿਜ਼ੀਨ ਨਾਮਕ ਦੀ ਕੰਪਨੀ ਵੀ ਸ਼ਾਮਿਲ ਹੈ।

ਇਨ੍ਹਾਂ ਦਾ ਤਲਾਕ ਦੁਨੀਆਂ ਦਾ ਸਭ ਤੋਂ ਅਨੋਖਾ ਤਲਾਕ ਹੋਵੇਗਾ,ਜਿਸ ਵਿੱਚ ਸਾਰਾ ਕੁਝ ਅੱਧਾ-ਅੱਧਾ ਵੰਡਿਆ ਜਾਂਦਾ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਬੇਜੋਸ ਦੇ 137 ਬਿਲੀਅਨ ਡਾਲਰ ਦੀ ਰਾਸ਼ੀ ਸਿਰਫ 60 ਬਿਲੀਅਨ ਰਹਿ ਜਾਵੇਗੀ। ਇਸ ਦੇ ਨਾਲ ਬਾਕੀ ਦੇ ਬਚੇ 60 ਬਿਲੀਅਨ ਦੀ ਰਾਸ਼ੀ ਜੋ ਮੈਕਜੀ ਨੂੰ ਸੈਟਲਮੈਂਟ ਦੇ ਤੌਰ ਤੇ ਮਿਲ ਰਹੀ ਹੈ ਨੂੰ ਪ੍ਰਾਪਤ ਕਰ ਕੇ ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਬਣ ਜਾਵੇਗੀ।

ਇਸ ਮਾਮਲੇ ਵਿੱਚ ਦੋਨਾਂ ਨੇ ਬਿਆਨ ਦਿੰਦੇ ਕਿਹਾ ਹੈ ਕਿ ਜਿਵੇਂ ਕਿ ਸਾਡੀ ਫੈਮਿਲੀ ਤੇ ਸਾਡੇ ਦੋਸਤ ਜਾਂਦੇ ਹਨ ਕਿ ਅਸੀਂ ਤਲਾਕ ਦਾ ਫੈਸਲਾ ਲਿਆ ਹੈ ਅਤੇ ਅਸੀਂ ਅੱਗੇ ਵੀ ਵਧੀਆ ਦੋਸਤ ਦੀ ਤਰ੍ਹਾਂ ਰਹਾਂਗੇ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਦਾ ਤਲਾਕ ਉਸ ਸਮੇਂ ਹੋ ਰਿਹਾ ਹੈ ਜਦੋਂ 25 ਸਾਲ ਪੁਰਾਣੀ ਕੰਪਨੀ ਐਮਾਜ਼ਾਨ ਨੇ APPLE ਅਤੇ MICROSOFT ਨੂੰ ਪਿੱਛੇ ਛੱਡ ਕੇ ਸਭ ਤੋਂ ਉੱਪਰ ਆ ਗਈ ਹੈ। ਜੇਕਰ ਇਹ ਤਲਾਕ ਹੋ ਜਾਂਦਾ ਹੈ ਤਾਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਪਹਿਲੇ ਨੰਬਰ ਤੋਂ ਖਿਸਕ ਕੇ ਨੀਚੇ ਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪਹਿਲਾ ਬਹੁਤ ਸਮੇਂ ਤੱਕ ਬਿੱਲ ਗੇਟਸ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਰਹੇ, ਪਰ ਐਮਾਜ਼ਾਨ ਦੀ ਮਦਦ ਦੇ ਨਾਲ ਜੇਫ ਬੇਜੋਸ ਸਭ ਤੋਂ ਅਮੀਰ ਬਣ ਗਏ।

ਜੇਫ ਤੇ ਮੈਕਨਜੀ ਦੇ ਕੁੱਲ ਚਾਰ ਬੱਚੇ ਹਨ। ਇਸ ਵਿੱਚ ਜੇਫ ਦੀ ਉਮਰ 54 ਸਾਲ ਤੇ ਮੈਕਨਜੀ ਦੀ ਉਮਰ 48 ਸਾਲ ਹੈ. ਇਨ੍ਹਾਂ ਦੇ ਵਿਚਕਾਰ ਪਹਿਲੀ ਮੁਲਾਕਾਤ ਨਿਊਯਾਰਕ ਵਿੱਚ ਹੋਈ ਸੀ। ਇਸ ਮੁਲਾਕਾਤ ਦੇ ਬਾਅਦ ਇਹ ਦੋਨੋਂ ਸੀਏਟਲ ਸ਼ਿਫਟ ਹੋ ਗਏ। ਇਸ ਤੋਂ ਬਾਅਦ ਹੀ ਜੇਫ ਨੇ ਐਮਾਜ਼ਾਨ ਦੀ ਸ਼ੁਰੂਆਤ ਕੀਤੀ ਸੀ। ਜੋ ਅੱਜ ਦੁਨੀਆਂ ਦੀ ਸਭ ਤੋਂ ਮਸ਼ਹੂਰ ਕੰਪਨੀ ਹੈ। ਇੱਕ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਤਲਾਕ ਦੇ ਦੌਰਾਨ ਮੈਕਨਜੀ ਬੇਜੋਸ ਤੋਂ ਅੱਧੇ ਹਿੱਸੇ ਦੀ ਮੰਗ ਕਰ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇਜੋਸ ਦੀ ਸਾਰੀ ਸੰਪਤੀ ਵਿੱਚੋਂ ਅੱਧੀ ਸੰਪਤੀ ਮੈਕਨਜੀ ਨੂੰ ਦਿੱਤੀ ਜਾਵੇਗੀ। ਜੇਕਰ ਇਸ ਤਲਾਕ ਦੇ ਬਾਅਦ ਮੈਕਨਜੀ ਬੇਜੋਸ ਤੋਂ ਅੱਧਾ ਹਿੱਸਾ ਨਹੀਂ ਲੈਂਦੀ ਤਾਂ ਵੀ ਇਹ ਤਲਾਕ ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ ਹੋਵੇਗਾ।
