baghdadi dna test ਬੀਤੇ ਦਿਨੀਂ ਇਸਲਾਮਿਕ ਸਟੇਟ ਦੇ ਸਰਗਨਾ ਅਬੂ ਬਕਰ ਅਲ ਬਗ਼ਦਾਦੀ ਦੀ ਮੌਤ ਦੀ ਖ਼ਬਰ ਨੇ ਇਸਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਸੀ। ਜਾਣਕਾਰੀ ਮੁਤਾਬਕ ਸੀਰੀਆਈ ਡੈਮੋਕ੍ਰੇਟਿਕ ਫੋਰਸਜ਼ ਦਾ ਦਾਅਵਾ ਹੈ ਕਿ ਬਗ਼ਦਾਦੀ ਦੀ ਅੰਡਰਵਿਅਰ ਹੀ ਉਸ ਦੀ ਮੌਤ ਵਜ੍ਹਾ ਬਣੀ । ਫ਼ੌਜ ਦੇ ਅੰਡਰਕਵਰ ਸੋਰਸ ਦੀ ਮਦਦ ਨਾਲ ਉਸਦੀ ਅੰਡਰਵਿਅਰ ਹਾਸਲ ਕੀਤੀ ਅਤੇ ਡੀਐੱਨਏ ਟੈਸਟ ਮਗਰੋਂ ਪੁਸ਼ਟੀ ਕੀਤੀ ਕਿ ਬਗ਼ਦਾਦੀ ਓਥੇ ਮੌਜੂਦ ਹੈ ਜਿਸ ਤੋਂ ਬਾਅਦ ਉਸਨੂੰ ਮਾਰ ਮੁਕਾਉਣ ਲਈ ਇੱਕ ਆਪਰੇਸ਼ਨ ਚਲਾਇਆ ਗਿਆ।
ਇਸ ਸਬੰਧੀ ਐੱਸਡੀਐੱਫ ਦੇ ਸੀਨੀਅਰ ਸਲਾਹਕਾਰ ਪੋਲਾਟ ਕੇਨ ਨੇ ਟਵੀਟਰ ਰਹਿਣ ਜਾਣਕਾਰੀ ਦਿੱਤੀ ਕਿ ਸੀਰੀਅਨ ਡੈਮੋਕ੍ਰੇਟਿਕ ਫੋਰਸ (ਐੱਸਡੀਐੱਫ) ਦੀ ਖੁਫੀਆ ਯੂਨਿਟ ਕਿਵੇਂ ਅਮਰੀਕਾ ਨਾਲ ਮਿਲਕੇ ਮਿਸ਼ਨ ਨੂੰ ਪੂਰਾ ਕੀਤਾ। ਅੰਡਰਵਿਅਰ ਹਾਸਲ ਕਰਨ ‘ਚ ਕਾਮਯਾਬੀ ਨੂੰ ਇੱਕ ਵੱਡਾ ਹਥਿਆਰ ਵਜੋਂ ਵਰਤਿਆ ਗਿਆ

ਦੱਸ ਦੇਈਏ ਕਿ ਐੱਸਡੀਐੱਫ 15 ਮਈ ਤੋਂ ਹੀ ਬਗ਼ਦਾਦੀ ਨੂੰ ਪਤਾ ਲਗਾਉਣ ਦੀ ਕੋਸ਼ਿਸ਼ ‘ਚ ਲੱਗੀ ਸੀ । ਜਿਸ ਤੋਂ ਬਾਅਦ ਬੀਤੀ ਦਿਨੀਂ ਉਹਨਾਂ ਨੂੰ ਸਫਲਤਾ ਮਿਲੀ। ਇਸ ਤੋਂ ਇਲਾਵਾ ਲਾਸ਼ ਮਿਲਣ ਤੋਂ ਬਾਅਦ ਵੀ ਉਸਦੇ DNA ਅਤੇ ਬਲੱਡ ਟੈਸਟ ਨੂੰ ਉਸਦੇ ਗੰਦੇ ਅੰਡਰਵਿਅਰ ਨਾਲ ਹੀ ਮਿਲਾਕੇ ਟੈਸਟ ਕੀਤਾ ਗਿਆ , ਜਿਸ ਤੋਂ ਬਾਅਦ ਮੌਤ ਦੀ ਪੁਸ਼ਟੀ ਹੋਈ।