Kapil Dev birthday: ਕਪਿਲ ਦੇਵ ਰਾਮਲਾਲ ਨਿਖਾਂਜ ਦਾ ਜਨਮ 6 ਜਨਵਰੀ 1959 ਜਿਸਨੂੰ ਕਿ ਕਪਿਲ ਦੇਵ ਕਿਹਾ ਜਾਂਦਾ ਹੈ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। 1983 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਿਲ ਦੇਵ ਕਪਤਾਨ ਸਨ। 2002 ਵਿੱਚ ਵਿਸਡਨ ਵੱਲੋਂ ਕਪਿਲ ਦੇਵ ਨੂੰ ‘ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ’ ਖਿਤਾਬ ਦਿੱਤਾ ਗਿਆ ਸੀ।ਕਪਿਲ ਦੇਵ ਵਿਸ਼ਵ ਦੇ ਮਹਾਨ ਕ੍ਰਿਕਟ ਆਲ-ਰਾਊਂਡਰਾਂ ਵਿੱਚੋਂ ਇੱਕ ਹੈ। ਕਪਿਲ ਅਕਤੂਬਰ 1999 ਤੋਂ ਅਗਸਤ 2000 ਵਿਚਕਾਰ ਭਾਰਤੀ ਕ੍ਰਿਕਟ ਟੀਮ ਦਾ 10 ਮਹੀਨਿਆਂ ਤੱਕ ਕੋਚ ਵੀ ਰਹਿ ਚੁੱਕਾ ਹੈ।
Kapil Dev birthday
ਟੀਮ ਇੰਡੀਆ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ਦਾ ਜਨਮ 6 ਜਨਵਰੀ 1959 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਕਪਿਲ ਆਪਣਾ 58ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੇ 16 ਸਾਲ ਦੇ ਕਰੀਅਰ ‘ਚ ਕਪਿਲ ਦੇਵ ਨੇ 134 ਟੈਸਟ ਮੈਚਾਂ ‘ਚ 434 ਵਿਕਟ ਲਏ। ਇਸ ਤੋਂ ਇਲਾਵਾ ਉਨ੍ਹਾਂ 8 ਸੈਂਕੜਿਆਂ ਦੇ ਨਾਲ 5248 ਦੌੜਾਂ ਬਣਾਈਆਂ। ਕਪਿਲ ਟੀਮ ਇੰਡੀਆ ਦੇ ਸਭ ਤੋਂ ਸਫਲ ਆਲਰਾਊਂਡਰ ਮੰਨੇ ਜਾਂਦੇ ਹਨ। ਉਨ੍ਹਾਂ ਦੀ ਹੀ ਕਪਤਾਨੀ ‘ਚ ਟੀਮ ਇੰਡੀਆ ਨੇ 1983 ਦਾ ਵਰਲਡ ਕੱਪ ਖਿਤਾਬ ਜਿੱਤਿਆ ਸੀ।
ਹੇਮਿੰਗਸ ਦੇ ਓਵਰ ‘ਚ ਜੜ ਦਿੱਤੇ ਲਗਾਤਾਰ ਛੱਕੇ…
ਗੱਲ ਭਾਰਤ ਦੇ 1990 ਦੇ ਇੰਗਲੈਂਡ ਦੌਰੇ ਦੀ ਹੈ। ਲਾਰਡਸ ਦੇ ਇਤਿਹਾਸਕ ਮੈਦਾਨ ‘ਤੇ ਸੀਰੀਜ਼ ਦਾ ਪਹਿਲਾ ਟੈਸਟ ਖੇਡਿਆ ਜਾ ਰਿਹਾ ਸੀ। ਇੰਗਲੈਂਡ ਨੇ ਭਾਰਤੀ ਟੀਮ ਦੇ ਸਾਹਮਣੇ ਪਹਿਲੀ ਪਾਰੀ ‘ਚ 653 ਦੌੜਾਂ ਬਣਾਈਆਂ ਸਨ। ਭਾਰਤ ਨੂੰ ਫਾਲੋਆਨ ਬਚਾਉਣ ਦੇ ਲਈ 454 ਦੌੜਾਂ ਚਾਹੀਦੀਆਂ ਸਨ। ਭਾਰਤ ਦੇ 9 ਵਿਕਟ 430 ਦੌੜਾਂ ‘ਤੇ ਹੀ ਡਿੱਗ ਗਏ ਸਨ, ਜਦੋਂ ਕਪਿਲ ਦੇਵ ਦਾ ਸਾਥ ਦੇ ਰਹੇ ਸੰਜੀਵ ਸ਼ਰਮਾ ਸਿਫਰ ‘ਤੇ ਹੀ ਆਊਟ ਹੋ ਗਏ। ਅੰਤਿਮ ਵਿਕਟ ਦੇ ਰੂਪ ‘ਚ ਬੱਲੇਬਾਜ਼ੀ ਕਰਨ ਸਪਿਨਰ ਨਰਿੰਦਰ ਹਿਰਵਾਨੀ ਆਏ, ਜਿਨ੍ਹਾਂ ਦਾ ਕੋਈ ਭਰੋਸਾ ਨਹੀਂ ਸੀ।
ਮਤਲਬ ਇਹ ਕਿ ਉਹ ਕਦੀ ਵੀ ਆਊਟ ਹੋ ਸਕਦੇ ਸਨ। ਸੰਜੋਗ ਨਾਲ ਸਟ੍ਰਾਈਕ ਕਪਿਲ ਦੇ ਕੋਲ ਸੀ ਅਤੇ ਸਾਹਮਣੇ ਸਨ ਗੇਂਦਬਾਜ਼ ਏ.ਡੀ. ਹੇਮਿੰਗਸ। ਭਾਰਤ ਨੂੰ ਫਾਲੋਆਨ ਟਾਲਣ ਦੇ ਲਈ 24 ਦੌੜਾਂ ਚਾਹੀਦੀਆਂ ਸਨ। ਕਪਿਲ ਓਵਰ ਦੀਆਂ 2 ਪਹਿਲੀਆਂ ਗੇਂਦਾਂ ‘ਤੇ ਕੋਈ ਦੌੜ ਨਹੀਂ ਬਣਾ ਸਕੇ ਪਰ ਅੰਤਿਮ 4 ਗੇਂਦਾਂ ‘ਤੇ 4 ਸ਼ਾਨਦਾਰ ਛੱਕੇ ਜੜ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸੇ ਦੇ ਨਾਲ ਹੀ ਟੀਮ ਇੰਡੀਆ ਨੇ ਫਾਲੋ ਆਨ ਬਚਾ ਲਿਆ ਅਤੇ ਜਿਵੇਂ ਕਿ ਡਰ ਸੀ ਹਿਰਵਾਨੀ ਅਗਲੇ ਹੀ ਓਵਰ ‘ਚ ਆਊਟ ਹੋ ਗਏ।
ਕਪਿਲ ਦਾ ਕੋਚ ਅਹੁਦਾ
ਸਾਲ 1999 ‘ਚ ਉਨ੍ਹਾਂ ਨੇ ਟੀਮ ਇੰਡੀਆ ਦੇ ਕੋਚ ਅਹੁਦੇ ਦੀ ਕਮਾਨ ਸੰਭਾਲੀ ਸੀ ਅਤੇ 2000 ਤੱਕ ਇਸ ਅਹੁਦੇ ‘ਤੇ ਰਹੇ, ਉਨ੍ਹਾਂ ਦੇ ਕ੍ਰਿਕਟ ‘ਚ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ 24 ਸਤੰਬਰ, 2008 ਨੂੰ ਭਾਰਤੀ ਫੌਜ ‘ਚ ਲੈਫਟੀਨੈਂਟ ਕਰਨਲ ਦਾ ਦਰਜਾ ਦਿੱਤਾ ਗਿਆ ਸੀ। ਕਪਿਲ ਦੇਵ ਨੇ ਰੋਮੀ ਨਾਲ ਵਿਆਹ ਕੀਤਾ ਸੀ, ਉਨ੍ਹਾਂ ਦੀ ਰੋਮੀ ਨਾਲ ਮੁਲਾਕਾਤ ਇਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ ਸੀ।
ਉਹ ਰੋਮੀ ਨੂੰ ਇਕ ਸਾਲ ਤੱਕ ਪ੍ਰਪੋਜ਼ ਨਹੀਂ ਕਰ ਸਕੇ ਸਨ। ਬਾਅਦ ‘ਚ ਦੋਸਤਾਂ ਦੇ ਨਾਲ ਇਕ ਟ੍ਰਿਪ ‘ਤੇ ਕਪਿਲ ਨੇ ਰੋਮੀ ਨੂੰ ਪ੍ਰਪੋਜ਼ ਕੀਤਾ। ਇਸ ਬਾਰੇ ਰੋਮੀ ਦਾ ਕਹਿਣਾ ਸੀ, ”ਕਪਿਲ ਉਦੋਂ ਬਹੁਤ ਸ਼ਰਮੀਲੇ ਸਨ। ਉਨ੍ਹਾਂ ਦਾ ਆਤਮਵਿਸ਼ਵਾਸ ਜਿਸ ਤਰ੍ਹਾਂ ਅੱਜ ਹੈ, ਉਸ ਸਮੇਂ ਨਹੀਂ ਸੀ। ਆਖਰਕਾਰ ਕਪਿਲ ਦੇਵ ਨੇ ਰੋਮੀ ਨਾਲ 1980 ‘ਚ ਵਿਆਹ ਕਰ ਲਿਆ ਸੀ।
Kapil Dev birthday
ਦਾਊਦ ਨੂੰ ਦਿਖਾਇਆ ਬਾਹਰ ਦਾ ਰਸਤਾ
ਕਪਿਲ ਦੇਵ ਨੇ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਡਾਂਟ ਕੇ ਭਜਾ ਦਿੱਤਾ ਸੀ। ਕਪਿਲ ਦੇਵ ਅਤੇ ਦਾਊਦ ਇਬ੍ਰਾਹਿਮ ਦੇ ਵਿਚਾਲੇ ਹੋਈ ਇਸ ਘਟਨਾ ਨੂੰ ‘ਸ਼ਾਰਜਾਹ ‘ਚ ਡ੍ਰੈਸਿੰਗ ਰੂਮ ਕਾਂਡ’ ਦਾ ਨਾਂ ਵੀ ਦਿੱਤਾ ਗਿਆ। ਗੱਲ 1987 ‘ਚ ਸ਼ਾਰਜਾਹ ‘ਚ ਭਾਰਤ-ਪਾਕਿਸਤਾਨ ਦੇ ਵਿਚਾਲੇ ਹੋਏ ਆਸਟਰੇਲੀਆਈ ਕੱਪ ਦੀ ਹੈ। ਉਸ ਦੌਰਾਨ ਮੈਚ ਤੋਂ ਪਹਿਲਾਂ ਕਪਿਲ ਨੇ ਦਾਊਦ ਇਬ੍ਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਡਾਂਟ ਕੇ ਭਜਾਇਆ ਸੀ।