Winter season super foods: ਸਰਦੀਆਂ ਦਾ ਮੌਸਮ ਜਿੰਨਾ ਸੁਹਾਵਣਾ ਹੁੰਦਾ ਹੈ, ਉਹਨਾਂ ਹੀ ਬਿਮਾਰੀਆਂ ਅਤੇ ਇਨਫੈਕਸ਼ਨ ਦਾ ਵੀ ਘਰ ਹੁੰਦਾ ਹੈ। ਸਰਦੀ ਅਤੇ ਜ਼ੁਕਾਮ ਤਾਂ ਇਕ ਆਮ ਸਮੱਸਿਆ ਹੈ, ਪਰ ਦਮਾ ਦੇ ਮਰੀਜ਼ਾਂ ਨੂੰ ਖਾਸ ਕਰਕੇ ਸਰਦੀਆਂ ‘ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਰਸੋਈ ‘ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਇਨ੍ਹਾਂ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਆਓ ਜਾਣੀਏ ਉਨ੍ਹਾਂ ਚੀਜ਼ਾਂ ਬਾਰੇ…


ਕਾਲੀ ਮਿਰਚ
ਕਾਲੀ ਮਿਰਚ, ਜੋ ਕਿ ਛੋਟੀ ਜਿਹੀ ਚੀਜ਼ ਲਗਦੀ ਹੈ, ਪਰ ਉਹ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਸਰਦੀਆਂ ‘ਚ ਇਸ ਦੀ ਵਰਤੋਂ ਜ਼ੁਕਾਮ ਅਤੇ ਵਾਇਰਸ ਦੀ ਇਨਫੈਕਸ਼ਨ ਤੋਂ ਰਾਹਤ ਦਿੰਦੀ ਹੈ। ਐਂਟੀ-ਬੈਕਟਰੀਆ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਕਾਲੀ ਮਿਰਚ ‘ਚ ਮੈਗਨੀਜ਼, ਆਇਰਨ, ਤਾਂਬਾ, ਫਾਈਬਰ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਜੋ ਪਾਚਨ ਦੇ ਨਾਲ ਫੇਫੜਿਆਂ ਅਤੇ ਸਾਹ ਦੀਆਂ ਨਾਲੀਆਂ ਨੂੰ ਇਨਫੈਕਸ਼ਨ ਤੋਂ ਦੂਰ ਰੱਖਦਾ ਹੈ।

ਨਿੰਬੂ
ਨਿੰਬੂ ਦਾ ਸੇਵਨ ਹਰ ਮੌਸਮ, ਸਰਦੀਆਂ ਜਾਂ ਗਰਮੀਆਂ ‘ਚ ਫਾਇਦੇਮੰਦ ਹੁੰਦਾ ਹੈ। ਵਿਟਾਮਿਨ ਸੀ ਅਤੇ ਬੀ ਤੋਂ ਇਲਾਵਾ, ਇਹ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਤਾਂਬੇ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਇਮਿਉਨਿਟੀ ਵਧਾਉਂਦਾ ਹੈ, ਸਰਦੀਆਂ ‘ਚ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।


ਆਂਡਾ
ਆਂਡੇ ਵਿਟਾਮਿਨ ਏ ਅਤੇ ਬੀ, ਫੋਲਿਕ ਐਸਿਡ, ਬਾਇਓਟਿਨ ਦਾ ਵੀ ਵਧੀਆ ਸਰੋਤ ਹਨ। ਆਂਡਾ ਸਰਦੀ ਲਈ ਸੁਪਰ ਭੋਜਨ ਹੈ। ਪ੍ਰੋਟੀਨ ਦੇ ਕਾਰਨ, ਇਹ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਵਾਧੇ ‘ਚ ਮਦਦ ਕਰਦਾ ਹੈ। ਜੋ ਲੋਕ ਆਪਣੀ ਖੁਰਾਕ ‘ਚ ਕਾਰਬ ਨੂੰ ਘਟਾ ਕੇ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਾਸ਼ਤੇ ‘ਚ ਰੋਜ਼ ਉੱਬਲੇ ਹੋਏ ਆਂਡੇ ਖਾਣੇ ਚਾਹੀਦੇ ਹਨ।