Weight loss eat things : ਮੋਟਾਪਾ ਹਰ ਬਿਮਾਰੀ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਤੋਂ ਬਚਣ ਲਈ ਲੋਕ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਕੁੱਝ ਲੋਕ ਡਾਈਟਿੰਗ ਦੇ ਨਾਂ ‘ਤੇ ਖਾਣਾ ਬਹੁਤ ਘੱਟ ਕਰ ਦਿੰਦੇ ਹਨ। ਜਿਸ ਨਾਲ ਭਾਰ ਘੱਟ ਹੋਣਾ ਤਾਂ ਦੂਰ ਸਰੀਰ ਵਿੱਚ ਕਮਜ਼ੋਰੀ ਜ਼ਿਆਦਾ ਆ ਜਾਂਦੀ ਹੈ।
Weight loss eat things
ਸੇਬ — ਸੇਬ ਇੱਕ ਖਾਦ ਪਦਾਰਥ ਹੈ, ਜਿਸ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ-ਆਕਸੀਡੈਂਟ, ਫਾਈਬਰ ਅਤੇ ਵਿਟਾਮਿਨ ਮੌਜੂਦ ਹੁੰਦਾ ਹੈ। ਸੇਬ ਭਾਰ ਘਟਾਉਣ ਵਿੱਚ ਬਹੁਤ ਕਾਰਗਰ ਹੁੰਦਾ ਹੈ। ਕਿਉਂਕਿ ਇਹ ਕੁਦਰਤੀ ਰੂਪ ਨਾਲ ਚਰਬੀ, ਕੋਲੈਸਟ੍ਰਾਲ, ਸੋਡੀਅਮ ਤੋਂ ਆਜ਼ਾਦ ਹੁੰਦਾ ਹੈ ਅਤੇ ਇਸ ਵਿੱਚ ਘੱਟ ਕੈਲੋਰੀ ਹੁੰਦੀਆਂ ਹਨ। ਇੱਕ ਕਹਾਵਤ ਵੀ ਹੈ, ਰੋਜ਼ਾਨਾ ਇੱਕ ਸੇਬ ਖਾਣ ਨਾਲ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
Weight loss eat things
ਬਰੋਕਲੀ — ਬਰੋਕਲੀ ਇੱਕ ਖਾਦ ਪਦਾਰਥ ਹੈ, ਇਸ ਹਰੀ ਸਬਜ਼ੀ ਵਿੱਚ ਆਇਰਨ, ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਕਰੋਮੀਅਮ, ਵਿਟਾਮਿਨ ਏ ਅਤੇ ਸੀ ਪਾਇਆ ਜਾਂਦਾ ਹੈ। ਜੋ ਸਬਜ਼ੀ ਨੂੰ ਪੌਸ਼ਟਿਕ ਬਣਾਉਂਦਾ ਹੈ। ਇਸ ਦੇ ਇਲਾਵਾ ਇਸ ਵਿੱਚ ਫਾਇਟੋਕੈਮੀਕਲਸ ਅਤੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ। ਜੋ ਰੋਗ ਅਤੇ ਸਰੀਰ ਦੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੋਂ ਲੜਨ ਵਿੱਚ ਸਹਾਇਕ ਹੁੰਦਾ ਹੈ। ਇਸ ਨੂੰ ਉਬਾਲ ਕੇ ਖਾਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ।
Weight loss eat things
ਪਾਲਕ — ਪਾਲਕ ਨੂੰ ਉਬਾਲ ਕੇ ਜਾਂ ਘੱਟ ਗੈਸ ਉੱਤੇ ਪਕਾਉਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਪਾਲਕ ਇੱਕ ਚੰਗੇਰਾ ਫੂਡ ਹੈ ਇਸ ਵਿੱਚ ਆਇਰਨ, ਵਿਟਾਮਿਨ ਅਤੇ ਪੋਸ਼ਣ ਤੱਤ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਭਾਰ ਘੱਟ ਕਰਨ ਵਾਲਿਆਂ ਲਈ ਇਹ ਬਹੁਤ ਵਧੀਆ ਫੂਡ ਮੰਨਿਆ ਜਾਂਦਾ ਹੈ।
ਗਰੀਨ ਟੀ — ਗਰੀਨ ਟੀ ਅੱਜ ਕੱਲ੍ਹ ਸਭ ਤੋਂ ਪਹਿਲਾਂ ਕਿਸੇ ਦੇ ਜ਼ੁਬਾਨ ਉੱਤੇ ਆਉਂਦੀ ਹੈ, ਜੇਕਰ ਗੱਲ ਭਾਰ ਘੱਟ ਕਰਨ ਦੀ ਹੋਵੇ ਤਾਂ। ਇਹ ਭਾਰ ਘੱਟ ਕਰਨ ਵਿੱਚ ਬਹੁਤ ਕਾਰਗਰ ਹੈ। ਜੇਕਰ ਤੁਸੀਂ ਵਧਦੇ ਹੋਏ ਭਾਰ ਅਤੇ ਢਿੱਡ ਦੀ ਚਰਬੀ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਪੀਣ ਵਾਲੀ ਚਾਹ ਦੀ ਥਾਂ ਗਰੀਨ ਟੀ ਦਾ ਸੇਵਨ ਕਰੋ। ਗਰੀਨ ਟੀ ਵਿੱਚ ਐਂਟੀ-ਆਕਸੀਡੈਂਟ ਤੇ ਵਿਟਾਮਿਨ ਸੀ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਤੋਂ ਵਿਸ਼ੈਲੇ ਪਦਾਰਥ ਨਸ਼ਟ ਕਰਦੇ ਹਨ।
ਜਾਮਣ — ਡਾਇਬਟੀਜ਼ ਵਾਲਿਆਂ ਲਈ ਜਾਮਣ ਅਚੂਕ ਹੈ ਪਰ ਇਹ ਭਾਰ ਘੱਟ ਕਰਨ ਵਾਲਿਆਂ ਲਈ ਵੀ ਬਹੁਤ ਵਧੀਆ ਫਲ ਹੈ। ਜਾਮਣ ਸਾਡੇ ਸਰੀਰ ਦੇ ਮੈਟਾਬੌਲਿਜ਼ਮ ਨੂੰ ਵਧਾਉਂਦਾ ਹੈ ਅਤੇ ਬਲੱਡ ਸ਼ੂਗਰ ਨੂੰ ਨਿਯੰਤਰਿਤ ਰੱਖਦਾ ਹੈ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com