Smokers diet : ਜਿਹੜੇ ਲੋਕ ਇੱਕ ਲੰਬੀ ਅਤੇ ਸੁਖੀ ਜ਼ਿੰਦਗੀ ਜੀਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਿਗਰਟਾਂ ਨਹੀਂ ਪੀਣੀਆਂ ਚਾਹੀਦੀਆਂ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਲੰਬੇ ਸਮੇਂ ਤੋਂ ਸਿਗਰਟ ਪੀਣ ਕਰ ਕੇ ਦੋ ਵਿਅਕਤੀਆਂ ਵਿੱਚੋਂ ਇੱਕ ਜ਼ਰੂਰ ਮਰੇਗਾ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਨੇ ਕਿਹਾ : “ਸਿਗਰਟਾਂ ਬਹੁਤ ਚਤਰਾਈ ਨਾਲ ਬਣਾਈਆਂ ਗਈਆਂ ਹਨ; ਇਹ ਪੀਣ ਵਾਲੇ ਨੂੰ ਉੱਨੀ ਕੁ ਨਿਕੋਟੀਨ ਦਿੰਦੀਆਂ ਹਨ ਜਿੰਨੀ ਕੁ ਉਸ ਨੂੰ ਅਮਲੀ ਬਣਾਉਣ ਲਈ ਜ਼ਰੂਰੀ ਹੈ। ਇਸ ਤੋਂ ਬਾਅਦ ਇਹ ਉਸ ਨੂੰ ਮਾਰ ਦਿੰਦੀਆਂ ਹਨ।”
Smokers diet
ਤਾਂ ਫਿਰ, ਸਿਗਰਟਾਂ ਬੰਦ ਕਰਨ ਦਾ ਇੱਕ ਕਾਰਨ ਇਹ ਹੈ ਕਿ ਇਨ੍ਹਾਂ ਕਰ ਕੇ ਸਿਹਤ ਅਤੇ ਜ਼ਿੰਦਗੀ ਨੂੰ ਖ਼ਤਰਾ ਪੇਸ਼ ਹੁੰਦਾ ਹੈ। ਪੱਚੀ ਨਾਲੋਂ ਜ਼ਿਆਦਾ ਜਾਨਲੇਵਾ ਬਿਮਾਰੀਆਂ ਤਮਾਖੂਨੋਸ਼ੀ ਨਾਲ ਜੋੜੀਆਂ ਗਈਆਂ ਹਨ। ਮਿਸਾਲ ਲਈ ਦਿਲ ਦੇ ਦੌਰੇ, ਸਟ੍ਰੋਕ, ਸਾਹ ਦੀਆਂ ਬਿਮਾਰੀਆਂ, ਫੇਫੜਿਆਂ ਦੀ ਸੋਜ, ਅਤੇ ਕਈ ਕੈਂਸਰ, ਖ਼ਾਸ ਕਰ ਕੇ ਫੇਫੜਿਆਂ ਦਾ ਕੈਂਸਰ ਇਸੇ ਕਾਰਨ ਹੋ ਸਕਦੇ ਹਨ।
Smokers diet
ਸਿਗਰਟ ਪੀਣ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਫੇਫੜਿਆਂ ਨੂੰ ਹੁੰਦਾ ਹੈ। ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ, ਤਾਂ ਸਭ ਤੋਂ ਪਹਿਲਾਂ ਸਿਗਰਟ ਪੀਣਾ ਛੱਡ ਦਿਓ। ਹੁਣ ਸਵਾਲ ਇਹ ਉੱਠਦਾ ਹੈ ਕਿ ਸਿਗਰਟ ਪੀਣ ਨਾਲ ਹੁਣ ਤੱਕ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਿਵੇਂ ਹੋਵੇਗੀ? ਤਾਂ ਜਵਾਬ ਹੈ ਕਿ ਰੋਜ਼ਾਨਾ ਦੋ ਤੋਂ ਜ਼ਿਆਦਾ ਟਮਾਟਰ ਜਾਂ ਤਾਜ਼ੇ ਫਲ ਖਾਓ, ਖਾਸਤੌਰ ਤੇ ਸੇਬ।
ਇਨ੍ਹਾਂ ਨੂੰ ਖਾਣ ਨਾਲ ਫੇਫੜਿਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ। ਇੱਕ ਰਿਸਰਚ ਦੇ ਤੱਤਾਂ ਤੋਂ ਪਤਾ ਚੱਲਦਾ ਹੈ ਕਿ ਜੋ ਲੋਕ ਸਿਗਰਟ ਛੱਡ ਦਿੰਦੇ ਹਨ ਅਤੇ ਟਮਾਟਰ ਅਤੇ ਫਲ ਜ਼ਿਆਦਾ ਖਾਣ ਲੱਗਦੇ ਹਨ, ਉਨ੍ਹਾਂ ਵਿੱਚ 10 ਸਾਲ ਵਿੱਚ ਫੇਫੜਿਆਂ ਦੀ ਕਾਰਜਪ੍ਰਣਾਲੀ ਵਿੱਚ ਗਿਰਾਵਟ ਘੱਟ ਹੁੰਦੀ ਹੈ। ਕਮਜ਼ੋਰ ਫੇਫੜਿਆਂ ਦੇ ਚੱਲਦੇ ਵਿਅਕਤੀ ਦੀ ਮੌਤ ਦੀ ਸੰਭਾਵਨਾ ਵੱਧ ਜਾਂਦੀ ਹੈ, ਜੋ ਕਿ ਕਰੋਨਿਕ ਓਬਸਟ੍ਰਕਟਰਿਵ ਪੁੱਲਮੈਨਰੀ ਬਿਮਾਰੀ (COPD), ਦਿਲ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਦੇ ਕੈਂਸਰ ਦੇ ਕਾਰਨ ਹੁੰਦੀ ਹੈ।
Smokers diet
ਪ੍ਰਮੁੱਖ ਸ਼ੋਧਾਰਥੀ ਜਾਨ ਹਾਪਕਿੰਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਦੀ ਅਸਿਸਟੈਂਟ ਪ੍ਰੋਫੈਸਰ ਵਾਨੇਸ਼ਾ ਗਾਰੇਸਿਆ – ਲਾਰਸਨ ਨੇ ਦੱਸਿਆ, ਇਸ ਰਿਸਰਚ ਤੋਂ ਪਤਾ ਚੱਲਦਾ ਹੈ ਕਿ ਇਸ ਤਰ੍ਹਾਂ ਦਾ ਖਾਣਾ ਉਨ੍ਹਾਂ ਲੋਕਾਂ ਵਿੱਚ ਫੇਫੜਿਆਂ ਦੇ ਨੁਕਸਾਨੀ ਮੁਰੰਮਤ ਵਿੱਚ ਮਦਦ ਕਰ ਸਕਦਾ ਹੈ, ਜਿਨ੍ਹਾਂ ਨੇ ਸਿਗਰਟ ਪੀਣਾ ਛੱਡ ਦਿੱਤਾ ਹੈ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਫਲਾਂ ਨੂੰ ਖਾਣੇ ਵਿੱਚ ਸ਼ਾਮਿਲ ਕਰਨ ਨਾਲ ਫੇਫੜਿਆਂ ਦੀ ਕੁਦਰਤੀ ਬੁਢੇਪੇ ਦੀ ਪਰਿਕ੍ਰੀਆ ਵੀ ਹੌਲੀ ਹੋ ਜਾਂਦੀ ਹੈ। ਭਲੇ ਹੀ ਤੁਸੀਂ ਕਦੇ ਸਿਗਰਟ ਨਾ ਪੀਂਦੇ ਹੋਣ ਜਾਂ ਸਿਗਰਟ ਪੀਣਾ ਛੱਡ ਚੁੱਕੇ ਹੋਣ।
ਸਿਗਰਟ ਪੀਣ ਨਾਲ ਦੂਸਰਿਆਂ ਨੂੰ ਤਕਲੀਫ਼ ਹੁੰਦੀ ਹੈ। ਕੁੱਝ ਸਾਲ ਪਹਿਲਾਂ ਲੋਕੀ ਜਿੱਥੇ ਮਰਜ਼ੀ ਅਤੇ ਜਦੋਂ ਮਰਜ਼ੀ ਸਿਗਰਟ ਪੀ ਸਕਦੇ ਸਨ, ਅਤੇ ਕੋਈ ਉਨ੍ਹਾਂ ਨੂੰ ਕੁੱਝ ਨਹੀਂ ਸੀ ਕਹਿੰਦਾ। ਪਰ ਹੁਣ ਕਈਆਂ ਦੇ ਵਿਚਾਰ ਬਦਲ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਦੂਸਰਿਆਂ ਦੀਆਂ ਸਿਗਰਟਾਂ ਦੇ ਧੂੰਏਂ ਨੂੰ ਅੰਦਰ ਲੈਣਾ ਖ਼ਤਰਨਾਕ ਹੈ। ਮਿਸਾਲ ਲਈ ਜੇ ਸ਼ਾਦੀ-ਸ਼ੁਦਾ ਜੋੜੇ ਵਿੱਚੋਂ ਇੱਕ ਜਣਾ ਸਿਗਰਟ ਪੀਂਦਾ ਹੋਵੇ ਤਾਂ ਦੂਸਰੇ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ 30 ਫੀਸਦੀ ਜ਼ਿਆਦਾ ਖ਼ਤਰਾ ਹੈ। ਜਿਨ੍ਹਾਂ ਬੱਚਿਆਂ ਦੇ ਮਾਪੇ ਸਿਗਰਟ ਪੀਂਦੇ ਹਨ ਉਨ੍ਹਾਂ ਨੂੰ ਪਹਿਲੇ ਦੋ ਸਾਲਾਂ ਵਿੱਚ ਨਮੂਨੀਆ ਜਾਂ ਸਾਹ ਦੀ ਕਸਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com