ਫੰਗਲ ਇਨਫੈਕਸ਼ਨ ਚਮੜੀ ‘ਤੇ ਹੋਣ ਵਾਲੀ ਐਲਰਜੀ ਨੂੰ ਕਹਿੰਦੇ ਹਨ। ਇਹ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਹੋ ਸਕਦੀ ਹੈ ਪਰ ਜ਼ਿਆਦਾਤਰ ਪੈਰਾਂ ‘ਚ ਹੀ ਦੇਖਿਆ ਜਾਂਦਾ ਹੈ। ਇਸ ਨਾਲ ਪੈਰਾਂ ਦੀ ਚਮੜੀ ‘ਤੇ ਲਾਲ ਪਪੜੀ ਵਰਗੇ ਦਾਗ ਪੈ ਜਾਂਦੇ ਹਨ ਅਤੇ ਖਾਰਸ਼, ਰੈਸ਼ਜ ਅਤੇ ਦਰਦ ਹੁੰਦੀ ਹੈ। ਇਸ ਤੋਂ ਇਲਾਵਾ ਪੈਰਾ ‘ਚ ਸੋਜ, ਨਹੁੰਆ ਦਾ ਪੀਲਾਪਨ ਵੀ ਫੰਗਲ ਇਨਫੈਕਸ਼ਨ ਦੇ ਹੀ ਸੰਕੇਤ ਹਨ। ਫੰਗਲ ਇਨਫੈਕਸ਼ਨ ਜ਼ਿਆਦਾ ਪਸੀਨਾ ਆਉਣ, ਐਂਟੀਬਾਓਟਿਕ ਦਵਾਈਆਂ ਦੇ ਸਾਈਡ ਇਫੈਕਟਸ, ਸਾਫ ਸਫਾਈ ਨਾ ਰੱਖਣਾ, ਸਰੀਰ ‘ਚ ਗਰਮੀ, ਜ਼ਿਆਦਾ ਦੇਰ ਤੱਕ ਪੈਰਾ ਦਾ ਗਿੱਲਾ ਰਹਿਣਾ ਅਤੇ ਬਲੱਡ ਸਰਕੁਲੇਸ਼ਨ ਦੀ ਕਮੀ ਦੀ ਵਜ੍ਹਾ ਨਾਲ ਹੁੰਦਾ ਹੈ।
ਪੈਰਾਂ ‘ਚ ਇਹ ਸਮੱਸਿਆ ਹੋਣ ‘ਤੇ ਜੁੱਤੇ ਪਾਉਣ ‘ਚ ਵੀ ਕਾਫੀ ਦਿੱਕਤ ਆਉਂਦੀ ਹੈ। ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬਹੁਤ ਜਲਦੀ ਫੈਲ ਜਾਂਦੀ ਹੈ। ਅਜਿਹੇ ‘ਚ ਕੁੱਝ ਘਰੇਲੂ ਨੁਸਖੇ ਅਪਣਾ ਕੇ ਫੰਗਲ ਇਨਫੈਕਸਨ ਨੂੰ ਖਤਮ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਆਸਾਨ ਤਰੀਕਿਆਂ ਦੇ ਬਾਰੇ ਵਿੱਚ…
ਦਹੀਂ — ਦਹੀਂ ਵਿੱਚ ਮੌਜੂਦ ਐਂਟੀਬਾਓਟਿਕਸ ਲੈਕਟਿਕ ਐਸਿਡ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਦਹੀਂ ਨੂੰ ਕਾਟਨ ਦੀ ਮਦਦ ਨਾਲ ਪ੍ਰਭਾਵਿੱਚ ਥਾਂਵਾਂ ‘ਤੇ ਲਗਾਓ ਅਤੇ 30 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। ਅਜਿਹਾ ਦਿਨ ਵਿੱਚ 2 ਵਾਰ ਕਰੋ। ਜਿਸ ਨਾਲ ਪੈਰਾਂ ਦੀ ਫੰਗਸ ਦੂਰ ਹੋਵੇਗੀ।
ਲਸਣ — ਇਸ ਲਈ ਲਸਣ ਨੂੰ ਪੀਸ ਕੇ ਉਸ ਦੀ ਪੇਸਟ ਬਣਾ ਲਓ ਅਤੇ ਉਸ ਵਿਚ ਜੈਤੂਨ ਦਾ ਤੇਲ ਮਿਲਾਓ। ਫਿਰ ਇਸ ਨੂੰ ਇਨਫੈਕਸ਼ਨ ਵਾਲੀ ਥਾਂ ‘ਤੇ ਲਗਾਓ ਅਤੇ 30 ਮਿੰਟ ਬਾਅਦ ਧੋ ਲਓ। ਇਸ ਨਾਲ ਬਹੁਤ ਰਾਹਤ ਮਿਲਦੀ ਹੈ।
ਟੀ ਟ੍ਰੀ ਤੇਲ — ਟੀ ਟ੍ਰੀ ਤੇਲ ਵਿੱਚ ਐਂਟੀਫੰਗਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਫੰਗਲ ਇਨਫੈਕਸ਼ਨ ਤੋਂ ਰਾਹਤ ਦਵਾਉਂਦੇ ਹਨ ਇਸ ਲਈ ਟੀ ਟ੍ਰੀ ਤੇਲ ਵਿੱਚ ਬਦਾਮ ਦਾ ਤੇਲ ਮਿਲਾ ਕੇ ਪ੍ਰਭਾਵਿਤ ਥਾਂਵਾਂ ‘ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
ਸੇਬ ਦਾ ਸਿਰਕਾ — ਇਸ ਲਈ ਰੋਜ਼ਾਨ 1 ਗਲਾਸ ਗਰਮ ਪਾਣੀ ਵਿੱਚ 2 ਚਮਚ ਸੇਬ ਦੇ ਸਿਰਕਾ ਮਿਲਾ ਕੇ ਪੀਓ। ਇਸ ਵਿੱਚ ਮੌਜੂਗ ਐਂਟੀਮਾਈਕ੍ਰੋਵਿਅਲ ਗੁਣ ਫੰਗਲ ਅਤੇ ਇਨਫੈਕਸ਼ਨ ਨਾਲ ਲੜਣ ਵਿੱਚ ਸਰੀਰ ਦੀ ਮਦਦ ਕਰਦੇ ਹਨ।