Radish ਖਾਣ ਦੀ ਹਰ ਚੀਜ ‘ਚ ਕੋਈ ਨਾ ਕੋਈ ਪੋਸ਼ਕ ਤੱਤ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੂੰ ਤੁਸੀ ਖਾਂਦੇ ਹੋ ।ਇਹ ਤੁਹਾਡੇ ਸਰੀਰ ਲਈ ਬਹੁਤ ਲਾਭਕਾਰੀ ਹੁੰਦੇ ਹਨ ਜਿਸਦੇ ਨਾਲ ਤੁਹਾਨੂੰ ਸਿਹਤ ਵਿੱਚ ਵੀ ਫਾਇਦਾ ਮਿਲਦਾ ਹੈ। ਇੰਜ ਹੀ ਮੂਲੀ ਦੇ ਵੀ ਕਈ ਫਾਇਦੇ ਹੁੰਦੇ ਹਨ ਉਂਝ ਤਾਂ ਸਰਦੀਆਂ ‘ਚ ਅਸੀਂ ਜਾ ਤਾਂ ਮੂਲੀ ਨੂੰ ਸਲਾਦ ਨਾਲ ਜਾ ਮੂਲੀ ਦੇ ਪਰਾਂਠੇ ਖਾਂਦੇ ਜਾਂਦੇ ਹਨ। ਸਾਡੀ ਸਿਹਤ ਲਈ ਮੂਲੀ ਬਹੁਤ ਫਾਇਦੇਮੰਦ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਢਿੱਡ ਨਾਲ ਜੁੜੀਆਂ ਸਮੱਸਿਆ ਹੈ, ਉਨ੍ਹਾਂ ਨੂੰ ਮੂਲੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।ਇਸਦੇ ਸੇਵਨ ਨਾਲ ਪਾਚਣ ਸ਼ਕਤੀ ਮਜਬੂਤ ਹੋ ਜਾਂਦੀ ਹੈ। ਪਰ ਗਲਤ ਤਰੀਕੇ ਨਾਲ ਮੂਲੀ ਦੇ ਸੇਵਨ ਨਾਲ ਤੁਹਾਡੀ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਸਕਦਾ ਹੈ।

ਖਤਰਨਾਕ ਹੋ ਸਕਦਾ ਹੈ ਇਸ ਚੀਜਾਂ ਦਾ ਸੇਵਨ
* ਕਦੇ ਵੀ ਮੂਲੀ ਖਾਣ ਤੋਂ ਬਾਅਦ ਕਰੇਲੇ ਦਾ ਜੂਸ ਜਾਂ ਸੱਬਜੀ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਮੂਲੀ ਖਾਣ ਤੋਂ ਬਾਅਦ ਕਰੇਲੇ ਦਾ ਜੂਸ ਜਾਂ ਸੱਬਜੀ ਦਾ ਸੇਵਨ ਕਰਦੇ ਹੋ, ਤਾਂ ਇਸਤੋਂ ਤੁਹਾਡੇ ਢਿੱਡ ਵਿੱਚ ਰੀਐਕਸ਼ਨ ਹੋ ਸਕਦਾ ਹੈ।

* ਇਸ ਤੋਂ ਇਲਾਵਾ ਤੁਹਾਨੂੰ ਸਾਹ ਲੈਣ ‘ਚ ਮੁਸ਼ਕਿਲ ਅਤੇ ਹਾਰਟ ਅਟੈਕ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਹਮੇਸ਼ਾ ਮੂਲੀ ਅਤੇ ਕਰੇਲੇ ਨੂੰ ਖਾਣ ਦੇ ‘ਚ ਘੱਟ ਤੋਂ ਘੱਟ 24 ਘੰਟੇ ਦਾ ਅੰਤਰ ਜਰੂਰ ਰੱਖਣਾ ਚਾਹੀਦਾ ਹੈ।
* ਮੂਲੀ ਖਾਣ ਤੋਂ ਬਾਅਦ ਸੰਤਰੇ ਦਾ ਸੇਵਨ ਵੀ ਨੁਕਸਾਨਦਾਇਕ ਹੁੰਦਾ ਹੈ। ਮੂਲੀ ਖਾਣ ਤੋਂ ਬਾਅਦ ਸੰਤਰੇ ਦਾ ਸੇਵਨ ਕਰਨ ਨਾਲ ਇਹ ਢਿੱਡ ‘ਚ ਜਾਕੇ ਜਹਿਰ ਬਣ ਜਾਂਦਾ ਹੈ।

ਮੂਲੀ ਖਾਣ ਦੇ ਫਾਇਦੇ :
* ਮੂਲੀ ਨੂੰ ਘਿਉ ‘ਚ ਭੁੰਨ ਕੇ ਖਾਣ ਨਾਲ ਕਫ ‘ਚ ਫਾਇਦਾ ਹੁੰਦਾ ਹੈ। ਹਲਦੀ ਨਾਲ ਮੂਲੀ ਖਾਣ ਨਾਲ ਬਵਾਸੀਰ ਦੇ ਮਰੀਜਾਂ ਨੂੰ ਕਾਫੀ ਫਾਇਦਾ ਹੁੰਦਾ ਹੈ। ਮੂਲੀ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਹੋਣ ਨਾਲ ਇਹ ਹੱਡੀਆਂ ਨੂੰ ਮਜ਼ਬੂਤ ਰੱਖਦੀ ਹੈ। ਅਨਾਰ ਦੇ ਰਸ ‘ਚ ਮੂਲੀ ਦਾ ਰਸ ਮਿਲਾ ਕੇ ਪੀਣ ਨਾਲ ਹੀਮੋਗਲੋਬਿਨ ਵਧਦਾ ਹੈ। ਥਕਾਵਟ ਮਿਟਾਉਣ ਅਤੇ ਚੰਗੀ ਨੀਂਦ ਲੈਣ ‘ਚ ਵੀ ਮੂਲੀ ਕਾਫੀ ਫਾਇਦੇਮੰਦ ਹੁੰਦੀ ਹੈ। ਪੇਟ ਦੇ ਕੀੜਿਆਂ ਨੂੰ ਮਾਰਣ ਲਈ ਵੀ ਕੱਚੀ ਮੂਲੀ ਫਾਇਦੇਮੰਦ ਸਾਬਤ ਹੁੰਦੀ ਹੈ।