Pregnancy normal delivery tips : ਜੋ ਔਰਤ ਗਰਭਕਾਲ ਦੌਰਾਨ ਆਪਣੀ ਸਿਹਤ ਦੀ ਚੰਗੀ ਦੇਖਭਾਲ ਕਰਦੀ ਹੈ, ਉਸ ਨੂੰ ਆਮ ਤੌਰ ‘ਤੇ ਜਣੇਪੇ ਦੌਰਾਨ ਘੱਟ ਸਮੱਸਿਆਵਾਂ ਆਉਂਦੀਆਂ ਹਨ। ਉਹ ਪਹਿਲਾਂ ਹੀ ਇਹ ਫ਼ੈਸਲਾ ਕਰ ਲੈਂਦੀ ਹੈ ਕਿ ਉਹ ਆਪਣੇ ਬੱਚੇ ਨੂੰ ਘਰ ਵਿੱਚ ਜਾਂ ਹਸਪਤਾਲ ਵਿੱਚ ਜਨਮ ਦੇਵੇਗੀ। ਉਸ ਨੂੰ ਜਣੇਪੇ ਬਾਰੇ ਚੋਖਾ ਗਿਆਨ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਦਾਈ ਜਾਂ ਡਾਕਟਰ ਨੂੰ ਕਿਵੇਂ ਸਹਿਯੋਗ ਦੇ ਸਕਦੀ ਹੈ।
Pregnancy normal delivery tips
ਗਰਭ ਅਵਸਥਾ ਦੌਰਾਨ ਪੂਰੇ 9 ਮਹੀਨੇ ਔਰਤਾਂ ਲਈ ਬੇਹੱਦ ਖਾਸ ਹੁੰਦੇ ਹਨ। ਇਨ੍ਹਾਂ 9 ਮਹੀਨਿਆਂ ‘ਚ ਗਰਭਵਤੀ ਔਰਤਾਂ ਨੂੰ ਆਪਣੇ ਨਾਲ-ਨਾਲ ਪੇਟ ‘ਚ ਪਲ ਰਹੇ ਬੱਚੇ ਦੀ ਵੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਹੈ ਪਰ ਗਰਭ ਅਵਸਥਾ ਦੇ ਪਹਿਲੇ 3 ਮਹੀਨਿਆਂ ‘ਚ ਸਥਿਤੀ ਥੋੜ੍ਹੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਗਰਭ ਅਵਸਥਾ ਦੇ ਦੂਜੇ ਅਤੇ ਤੀਜੇ ਮਹੀਨੇ ‘ਚ ਗਰਭਵਤੀ ਔਰਤਾਂ ਦੇ ਸਰੀਰ ‘ਚ ਬਦਲਾਅ ਆਉਣ ਲੱਗਦੇ ਹਨ। ਔਰਤਾਂ ਦਾ ਪੇਟ ਵਧਣ ਲੱਗਦਾ ਹੈ ਅਤੇ ਕਈ ਤਰ੍ਹਾਂ ਦੇ ਦਰਦ ਜਾਂ ਹੋਰ ਕਈ ਸਿਹਤ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਗਰਭ ਅਵਸਥਾ ਦੇ ਤੀਜੇ ਮਹੀਨੇ ‘ਚ ਤੁਸੀਂ ਆਪਣੇ ਨਾਲ ਬੱਚੇ ਦੀ ਵੀ ਸਿਹਤ ਦਾ ਧਿਆਨ ਰੱਖ ਸਕੋ।
Pregnancy normal delivery tips
ਡਾਈਟ ਹੈ ਜ਼ਰੂਰੀ — ਗਰਭ ਅਵਸਥਾ ‘ਚ ਔਰਤਾਂ ਨੂੰ ਵੱਧ ਤੋਂ ਵੱਧ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਤੁਸੀਂ ਜੋ ਵੀ ਖਾਂਦੇ ਹੋ ਉਸ ਦਾ ਅਸਰ ਬੱਚੇ ਦੇ ਵਿਕਾਸ ‘ਤੇ ਪੈਂਦਾ ਹੈ। ਗਰਭ ਅਵਸਥਾ ਦੇ ਪਹਿਲੇ 12 ਹਫਤਿਆਂ ‘ਚ ਔਰਤਾਂ ਨੂੰ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਡਾਈਟ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਨਾਜ ਨਾਲ ਬਣੀਆਂ ਚੀਜ਼ਾਂ, ਫਲ,ਸਬਜ਼ੀਆਂ, ਲੋਅ ਫੈਟ ਫੂਡਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
Pregnancy normal delivery tips
ਕਸਰਤ ਵੀ ਹੈ ਜ਼ਰੂਰੀ — ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ‘ਚ ਸਿੰਪਲ ਜਾਂ ਆਸਾਨ ਜਿਹੀ ਕਸਰਤ ਕਰਨ ਨਾਲ ਤਣਾਅ ਅਤੇ ਨੀਂਦ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ ਪਰ ਧਿਆਨ ਰੱਖੋ ਕਿ ਕਿਸੇ ਵੀ ਕਸਰਤ ਨੂੰ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ। ਗਰਭ ਅਵਸਥਾ ‘ਚ ਰੋਜ਼ਾਨਾ ਅੱਧਾ ਘੰਟਾ ਟਹਿਲੋ, ਸਵਿਮਿੰਗ ਅਤੇ ਯੋਗ ਕਰੋ। ਜੇ ਪਹਿਲਾਂ ਤਿੰਨ ਮਹੀਨਿਆਂ ਤੱਕ ਚੱਕਰ ਆਉਣ ਅਤੇ ਥਕਾਵਟ ਮਹਿਸੂਸ ਹੋਵੇ ਤਾਂ ਕਸਰਤ ਜ਼ਰੂਰ ਕਰੋ।
ਖਾਸ ਗੱਲਾਂ ਦਾ ਰੱਖੋ ਧਿਆਨ — ਗਰਭ ਅਵਸਥਾ ‘ਚ ਸਿਗਰਟਨੋਸ਼ੀ ਅਤੇ ਨਸ਼ੇ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰੋ। ਗਰਭ ਅਵਸਥਾ ‘ਚ ਮੇਕਅੱਪ ਘੱਟ ਕਰੋ ਅਤੇ ਟਾਈਟ ਕੱਪੜੇ ਪਹਿਨਣ ਤੋਂ ਬਚੋ। ਹਮੇਸ਼ਾ ਫ੍ਰੈਸ਼ ਜੂਸ ਪੀਓ। ਅੰਡਾ ਅਤੇ ਮੱਛੀ ਵਰਗੀਆਂ ਚੀਜ਼ਾਂ ਦੀ ਵਰਤੋਂ ਘੱਟ ਮਾਤਰਾ ‘ਚ ਹੀ ਕਰੋ ਕਿਉਂਕਿ ਇਸ ‘ਚ ਮੌਜੂਦ ਬੈਕਟੀਰੀਆ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com