Omega-3 capsules benefits : ਅੱਜ ਕੱਲ੍ਹ ਦੇ ਸਮੇਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜੋ ਕਿ ਸੁੰਦਰ ਅਤੇ ਜਵਾਨ ਨਹੀਂ ਦਿਸਣਾ ਚਾਹੁੰਦਾ ਹੋਵੇਗਾ ਪਰ ਭੱਜ-ਦੌੜ ਭਰੀ ਜ਼ਿੰਦਗੀ, ਤਣਾਅ ਅਤੇ ਪ੍ਰਦੂਸ਼ਿਤ ਵਾਤਾਵਰਣ ਦੇ ਕਾਰਨ ਚਿਹਰੇ ਉੱਤੇ ਝੁਰੜੀਆਂ ਹੋਣ ਲੱਗਦੀਆਂ ਹਨ। ਜਿਸ ਦੇ ਕਾਰਨ ਵਿਅਕਤੀ ਘੱਟ ਉਮਰ ਵਿੱਚ ਹੀ ਬੁੱਢਾ ਦਿੱਖਣ ਲੱਗਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਓਮੇਗਾ-3 ਕੈਪਸੂਲ ਦੇ ਬਾਰੇ ਵਿੱਚ ਦੱਸਾਂਗੇ, ਜੋ ਕਿ ਕਿਸੇ ਵੀ ਮੈਡੀਕਲ ਸਟੋਰ ਉੱਤੇ ਆਸਾਨੀ ਨਾਲ ਮਿਲ ਜਾਂਦੇ ਹਨ।
Omega-3 capsules benefits
ਫ਼ਾਇਦੇ — ਇਸ ਦਾ ਸੇਵਨ ਕਰਨ ਨਾਲ ਵਾਲ ਹਮੇਸ਼ਾ ਕਾਲੇ, ਮਜ਼ਬੂਤ ਅਤੇ ਸੰਘਣੇ ਰਹਿੰਦੇ ਹਨ। ਇਹ ਝੜਦੇ ਹੋਏ ਵਾਲਾਂ ਨੂੰ ਵੀ ਰੋਕਣ ਵਿੱਚ ਸਮਰੱਥ ਹੈ। ਇਸ ਦਾ ਸੇਵਨ ਕਰਨ ਨਾਲ ਤਵਚਾ ਵਿੱਚ ਬਹੁਤ ਨਿਖਾਰ ਆਉਂਦਾ ਹੈ ਅਤੇ ਨਾਲ ਹੀ ਚਿਹਰੇ ਦੇ ਦਾਗ਼ – ਧੱਬੇ ਵੀ ਮਿਟ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਝੁਰੜੀਆਂ ਨਹੀਂ ਆਉਂਦੀ ਹੈ ਅਤੇ ਨਾਲ ਹੀ ਇਹ ਚਿਹਰੇ ਨੂੰ ਜਵਾਨ ਵੀ ਬਣਾਏ ਰੱਖਦਾ ਹੈ। ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਇਹ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ।
Omega-3 capsules benefits
ਨੋਟ — ਰਾਤ ਨੂੰ ਸੌਂਦੇ ਸਮੇਂ ਇੱਕ ਓਮੇਗਾ-3 ਕੈਪਸੂਲ ਦਾ ਸੇਵਨ ਇੱਕ ਗਲਾਸ ਹਲਕੇ ਗਰਮ ਦੁੱਧ ਦੇ ਨਾਲ ਕਰੋ। ਇੱਕ ਮਹੀਨੇ ਤੱਕ ਹਫ਼ਤੇ ਵਿੱਚ ਤਿੰਨ ਵਾਰ ਇਸ ਕੈਪਸੂਲ ਦਾ ਸੇਵਨ ਕਰੋ।
Omega-3 capsules benefits
ਅਲਸੀ ਦੇ ਬੀਜ, ਚਿਆ ਦੇ ਬੀਜ, ਅਖਰੋਟ, ਸੋਇਆਬੀਨ,ਆਂਡੇ, ਕਨੋਲਾ ਆਇਲ, ਸੈਲਮਨ ਮੱਛੀ, ਕਾਡ ਲੀਵਰ ਆਇਲ, ਫੁੱਲ ਗੋਭੀ, ਜੈਤੂਨ ਦਾ ਤੇਲ, ਕੱਦੂ ਦੇ ਬੀਜ, ਐਵੋਕਾਡੋ ਆਦਿ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਨ੍ਹਾਂ ਨੂੰ ਆਪਣੇ ਖਾਣੇ ਵਿੱਚ ਜ਼ਰੂਰ ਸ਼ਾਮਿਲ ਕਰੋ। ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਖਾਣੇ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਅਤੇ ਪਿੱਠ ਦਰਦ ਦੋਨਾਂ ਵਿੱਚ ਬਹੁਤ ਆਰਾਮ ਮਿਲਦਾ ਹੈ। ਦਿਲ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਓਮੇਗਾ-3 ਫੈਟੀ ਖਾਣਾ ਵਧੀਆ ਹੈ। ਨਰਵਸ ਸਿਸਟਮ, ਮਾਨਸਿਕ ਅਤੇ ਸਰੀਰਕ ਵਿਕਾਸ ਲਈ ਓਮੇਗਾ-3 ਫੈਟੀ ਐਸਿਡ ਖਾਣ ਨਾਲ ਫ਼ਾਇਦਾ ਮਿਲਦਾ ਹੈ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com