Lassi advantages : ਲੱਸੀ ‘ਚ ਪ੍ਰੋਬਾਇਓਟਿਕ ਬੈਕਟੀਰੀਆ, ਕੈਲਸ਼ੀਅਮ ਅਤੇ ਐਂਟੀ ਬੈਕਟੀਰੀਆ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦੇ ਹਨ। ਲੱਸੀ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ ਅਤੇ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਸਾਡੇ ਆਲੇ-ਦੁਆਲੇ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸ ਨੂੰ ਲੱਸੀ ਦਾ ਸੁਆਦ ਪਸੰਦ ਨਾ ਹੋਵੇ।
Lassi advantages
ਲੱਸੀ ਘਰ ‘ਚ ਬੜੀ ਸੋਖੀ ਬਣ ਜਾਂਦੀ ਹੈ ਅਤੇ ਇਹ ਹੋਰ ਡਰਿੰਕ ਦੇ ਮੁਕਾਬਲੇ ਸਵਾਦ ਭਰਪੂਰ ਅਤੇ ਸਿਹਤਮੰਦ ਵੀ ਹੁੰਦੀ ਹੈ। ਉਂਜ ਤਾਂ ਬਾਜ਼ਾਰ ਵਿੱਚ ਵੀ ਲੱਸੀ ਮਿਲਦੀ ਹੈ ਪਰ ਰੋਜਾਨਾ ਪੀਣ ਵਾਲਿਆਂ ਨੂੰ ਇੱਕ ਤਰਫ ਜਿੱਥੇ ਚਿਹਰੇ ਉੱਤੇ ਚਮਕ ਆਉਂਦੀ ਹੈ ਉਥੇ ਹੀ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ । ਇਸ ਦੇ ਸੇਵਨ ਦੇ ਨਾਲ ਪਾਚਣ ਕਿਰਿਆ ਵੀ ਦਰੁਸਤ ਰਹਿੰਦੀ ਹੈ।
Lassi advantages
ਇਸ ਗੱਲ ਤੋਂ ਤਾਂ ਹਰ ਕੋਈ ਵਾਕਫ਼ ਹੋਵੇਗਾ ਕਿ ਰੋਜ਼ਾਨਾ ਲੱਸੀ ਪੀਣ ਨਾਲ ਸਿਹਤ ਨੂੰ ਕਈ ਸਾਰੇ ਫ਼ਾਇਦੇ ਹੁੰਦੇ ਹਨ। ਤੁਸੀਂ ਬਿਨਾਂ ਡਾਕਟਰ ਦੇ ਕੋਲ ਗਏ ਸਿਰਫ਼ ਇੱਕ ਗਲਾਸ ਲੱਸੀ ਪੀ ਕੇ ਵੀ ਕਈ ਬਿਮਾਰੀਆਂ ਨੂੰ ਇਕੱਠੇ ਹੀ ਦੂਰ ਭੱਜਾ ਸਕਦੇ ਹੋ। ਤਾਜ਼ੀ ਲੱਸੀ ਦੀ ਰੋਜ਼ਾਨਾ ਵਕਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਬਿਮਾਰੀਆਂ…
ਬਾਡੀ ਹੀਟ ਨੂੰ ਕਰੇ ਕੰਟਰੋਲ — ਲੱਸੀ ਵਿੱਚ ਮੌਜੂਦ ਇਲੈਕਟੋਲਾਈਟ ਅਤੇ ਪਾਣੀ ਦੀ ਮਾਤਰਾ ਤੁਹਾਡੇ ਸਰੀਰ ਦੀ ਨਮੀ ਨੂੰ ਬਣਾਏ ਰੱਖਦੇ ਹਨ। ਜਿਸ ਦੇ ਨਾਲ ਕਿ ਬਾਡੀ ਦੀ ਹੀਟ ਸਧਾਰਣ ਰਹਿੰਦੀ ਹੈ।
ਐਸੀਡਿਟੀ ਵਿੱਚ ਰਾਹਤ — ਲੱਸੀ ਦੀ ਤਾਸੀਰ ਠੰਡੀ ਹੋਣ ਦੀ ਵਜ੍ਹਾ ਨਾਲ ਐਸੀਡਿਟੀ ਤੋਂ ਵੀ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਇਸ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।
ਇੰਮਿਊਨਿਟੀ ਵਧਾਉਂਦੀ ਹੈ — ਲੱਸੀ ਵਿੱਚ ਲੈਕਟਿਕ ਐਸਿਡ ਅਤੇ ਵਿਟਾਮਿਨ ਡੀ ਪਾਇਆ ਜਾਂਦਾ ਹੈ ਜੋ ਤੁਹਾਡੀ ਰੋਗ ਰੋਕਣ ਵਾਲਾ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ ਹੈ।
Digestion ਵਿੱਚ ਕਰਦੀ ਹੈ ਮਦਦ — ਦਹੀਂ ਵਿੱਚ ਮੌਜੂਦ ਬੈਕਟੀਰੀਆ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ।
Lassi advantages
ਇਸ ਲਈ ਚਾਹੇ ਦਹੀਂ ਹੋ ਜਾਂ ਫਿਰ ਲੱਸੀ ਦੋਨਾਂ ਹੀ ਖਾਣ ਨੂੰ Digestion ਕਰਨ ਵਿੱਚ ਮਦਦ ਕਰਦੇ ਹਨ।
ਕੋਲੈਸਟ੍ਰਾਲ — ਰੋਜ਼ ਇਕ ਗਿਲਾਸ ਲੱਸੀ ਪੀਣ ਨਾਲ ਕੋਲੈਸਟ੍ਰਾਲ ਦਾ ਪੱਧਰ ਘੱਟ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦੀ ਪ੍ਰੇਸ਼ਾਨੀ ਘੱਟ ਜਾਂਦੀ ਹੈ।
ਚਮਕਦਾਰ ਚਮੜੀ —– ਲੱਸੀ ਪੀਣ ਨਾਲ ਚਮੜੀ ਚਮਕਦਾਰ ਹੁੰਦੀ ਹੈ। ਇਸ ਨਾਲ ਚਮੜੀ ਦੀਆਂ ਕਈ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ।
ਹੱਡੀਆਂ ਮਜ਼ਬੂਤ — ਇਸ ‘ਚ ਕੈਲਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਕੈਂਸਰ ਤੋਂ ਛੁਟਕਾਰਾ — ਲੱਸੀ ਪੀਣ ਨਾਲ ਕੈਂਸਰ ਵਰਗੀ ਬਿਮਾਰੀ ਤੋਂ ਸਰੀਰ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਹਰ ਰੋਜ਼ ਲੱਸੀ ਦੀ ਵਰਤੋਂ ਜ਼ਰੂਰ ਕਰੋ।
ਭਾਰ ਘੱਟ ਕਰਨ ਵਿੱਚ ਮਦਦਗਾਰ — ਤੁਹਾਨੂੰ ਦੱਸ ਦੇਈਏ ਕਿ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫੈਟ ਤਾਂ ਹੁੰਦਾ ਹੀ ਨਹੀਂ ਹੈ। ਜਿਸ ਵਜ੍ਹਾ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com