kapur benefit ਅਸੀ ਤੁਹਾਨੂੰ ਦੱਸ ਦੇਈਏ ਕਿ ਸਰਦੀ ਦੇ ਮੌਸਮ ‘ਚ ਪੁਰਾਣੇ ਊਨੀ ਕਪੜਿਆਂ ਨੂੰ ਕੀੜਿਆਂ ਆਦਿ ਤੋਂ ਸੁਰੱਖਿਅਤ ਰੱਖਣ ਲਈ ਵੀ ਕਪੂਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਪੂਰ ਦੇ ਹੋਰ ਵੀ ਕਈ ਫਾਇਦੇ ਹੁੰਦੇ ਹਨ ।ਇਹ ਸਰੀਰ ਅਤੇ ਦਿਮਾਗ ਦੋਨਾਂ ਨੂੰ ਦੁਰੁਸਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਜੋੜਾ ਦੇ ਦਰਦ, ਜਲਣ- ਕੱਟਣ ਅਤੇ ਹੋਰ ਕਈ ਤਰ੍ਹਾਂ ਦੀ ਸਿਹਤ ਸਮਸਿਆਵਾਂ ਲਈ ਕਪੂਰ ਬੇਹੱਦ ਲਾਭਕਾਰੀ ਕੁਦਰਤੀ ਔਸ਼ਧੀ ਹੈ।

* ਅਸੀਂ ਤੁਹਾਨੂੰ ਦੱਸ ਦੇਈਏ ਕਿ ਡੇਂਗੂ ਮੱਛਰਾਂ ਦੇ ਕੱਟਣ ਨਾਲ ਹੋਣ ਵਾਲਾ ਇੱਕ ਖ਼ਤਰਨਾਕ ਰੋਗ ਹੈ। ਇਸਤੋਂ ਬਚਨ ਲਈ ਜਰੂਰੀ ਹੈ ਕਿ ਮੱਛਰਾਂ ਤੋਂ ਬਚਾਵ ਕੀਤਾ ਜਾਵੇ। ਕਪੂਰ ਮੱਛਰਾਂ ਨੂੰ ਭਜਾਉਣ ਲਈ ਵਧੀਆ ਮੰਨਿਆ ਜਾਂਦਾ ਹੈ। ਇਸਦੇ ਲਈ ਕਮਰੇ ‘ਚ ਕਪੂਰ ਨੂੰ ਜਲਾਕੇ ਸਾਰੀਆਂ ਖਿੜਕੀਆਂ ਅਤੇ ਦਰਵਾਜੇ ਬੰਦ ਕਰ ਦਿਓ।

* ਤੁਸੀਂ ਸਕਿਨ ਇਰੀਟੇਸ਼ਨ ਮਤਲਬ ਚਮੜੀ ਦੀ ਖਾਰਿਸ਼ ਦੀ ਪ੍ਰੇਸ਼ਾਨੀ ਹੋਣ ‘ਤੇ ਕਪੂਰ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਹ ਤੇਲ ਰੋਮ-ਛੇਦਾਂ ਵਿਚ ਜਾ ਕੇ ਸਕਿਨ ਇਰੀਟੇਸ਼ਨ ਤੋਂ ਤੁਰੰਤ ਰਾਹਤ ਦਿਵਾਉਂਦਾ ਹੈ। ਇਕ ਕੱਪ ਨਾਰੀਅਲ ਤੇਲ ‘ਚ 1 ਕਪੂਰ ਦੀ ਟਿੱਕੀ ਹੀ ਮਿਲਾ ਕੇ ਲਗਾਓ।

* ਕਪੂਰ ਪੋਰਸ ਨੂੰ ਸਾਫ ਤੇ ਟਾਈਟ ਕਰਨ ਦਾ ਕੰਮ ਕਰਦਾ ਹੈ। ਇਹ ਆਇਲੀ ਸਕਿਨ ਨਾਲ ਹੋਣ ਵਾਲੇ ਮੁਹਾਸਿਆਂ ਤੋਂ ਛੁਟਕਾਰਾ ਦਿਵਾਉਣ ਵਿਚ ਕਾਫੀ ਫਾਇਦੇਮੰਦ ਹੈ। ਟੀ ਟ੍ਰੀ ਆਇਲ ਤੇ ਕਪੂਰ ਦੇ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾਓ ਤੇ ਰੂੰ ਦੀ ਮਦਦ ਨਾਲ ਮੁਹਾਸਿਆਂ ‘ਤੇ ਲਗਾਓ। ਅਜਿਹਾ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਤੇ ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਹ ਪਿੰਪਲਸ ਤੇ ਦਾਗ-ਧੱਬਿਆਂ ਨੂੰ ਹਟਾਉਣ ‘ਚ ਵੀ ਮਦਦਗਾਰ ਹੈ।

* ਘਰ ਵਿਚ ਕੀੜਿਆਂ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ ਕਪੂਰ ਦੀਆਂ ਟਿੱਕੀਆਂ ਜਲਾਓ। ਇਹ ਮੱਛਰ-ਮੱਖੀਆਂ ਤੇ ਕਾਕਰੋਚਿਜ਼ ਨੂੰ ਕੋਨੇ-ਕੋਨੇ ‘ਚੋਂ ਬਾਹਰ ਕੱਢ ਦੇਵੇਗਾ।
* ਹਲਕੀ ਸੜੀ ਹੋਈ ਜਾਂ ਸੱਟਾਂ ਦੇ ਇਲਾਜ ‘ਚ ਵੀ ਕਪੂਰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸੱਟ ਦੇ ਨਿਸ਼ਾਨ ਨੂੰ ਵੀ ਘੱਟ ਕਰਦਾ ਹੈ। ਦਰਅਸਲ, ਕਪੂਰ ਦਾ ਤੇਲ ਨਾੜੀ ਨੂੰ ਉਤੇਜਿਤ ਕਰਦਾ ਹੈ, ਜੋ ਚਮੜੀ ਨੂੰ ਠੰਡਕ ਪਹੁੰਚਾਉਂਦਾ ਹੈ।

* ਵਾਲਾਂ ਨੂੰ ਝੜਨ ਤੇ ਡ੍ਰੈਂਡਫ ਨੂੰ ਰੋਕਣ ਲਈ ਨਾਰੀਅਲ ਤੇਲ ‘ਚ ਕਪੂਰ ਪਾ ਕੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਨਾਰੀਅਲ ਤੇਲ ਉਂਝ ਵੀ ਵਾਲ ਝੜਨ ਤੇ ਡੈਂਡ੍ਰਫ ਨੂੰ ਰੋਕਦਾ ਹੈ। ਇਹ ਬੈਸਟ ਕੰਡੀਸ਼ਨਰ ਦਾ ਕੰਮ ਵੀ ਦਿੰਦਾ ਹੈ।