ਖੂਬਸੂਰਤ ਵਾਲ ਕਿਸਨੂੰ ਚੰਗੇ ਨਹੀਂ ਲਗਦੇ , ਹਰ ਕਿਸੀ ਨੂੰ ਲੰਬੇ ਸੰਘਣੇ ਅਤੇ ਚਮਕਦਾਰ ਵਾਲ ਰੱਖਨ ਦੀ ਖਵਾਇਸ਼ ਹੁੰਦੀ ਹੈ | ਕੁਝ ਲੜਕੀਆਂ ਆਪਣੇ ਵਾਲਾਂ ਨੂੰ ਆਪਣੀ ਜਾਨੋਂ ਵਧ ਸੰਭਾਲ ਕੇ ਰੱਖਦੀਆਂ ਹਨ ਇੰਨਾ ਹੀ ਨਹੀਂ ਵਾਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਔਰਤਾਂ ਪਾਰਲਰ ਜਾਂਦੀਆਂ ਹਨ ਅਤੇ ਮਹਿੰਗੀਆਂ ਕਰੀਮਾਂ ਆਦਿ ਦੀ ਵਰਤੋਂ ਵੀ ਕਰਦੀਆਂ ਹਨ
ਸਿਹਤ ਅਤੇ ਬਿਉਟੀ ਐਕਸਪਰਟ ਦਾ ਕਹਿਣਾ ਹੈ ਕਿ ਨੌਜਵਾਨ ਆਪਣੇ ਫੈਸ਼ਨ ਦੇ ਚੱਕਰਾਂ ਵਿਚ ਆਪਣਾ ਖਿਆਲ ਨਹੀਂ ਰੱਖਦੇ ਅਤੇ ਕੋਈ ਵੀ ਪ੍ਰੋਡਕਟ ਇਸਮੇਤਾਲ ਕਰਦੇ ਹਨ ,ਉਹਨਾਂ ਨੂੰ ਕੁਝ ਸਮੇਂ ਦੀ ਵਾਲਾਂ ਦੀ ਚਮਕ ਦਾ ਵਹਿਮ ਹੁੰਦਾ ਹੀ ਕੀ ਮਹਿੰਗੇ ਸਲੂਨ ਤੋਂ ਵਾਲ ਜਿਆਦਾ ਸੋਹਣੇ ਹੋ ਸਕਦੇ ਹਨ ਪਰ ਇਹ ਧਾਰਨਾ ਗਲਤ ਹੈ ਸਗੋਂ ਅਜਿਹਾ ਕਰਨ ਨਾਲ ਵਾਲਾਂ ਨੂੰ ਨੁਕਸਾਨ ਹੀ ਪਹੁੰਚਦਾ ਹੈ |
ਅਸਲ ਵਿਚ ਜੇਕਰ ਤੁਹਾਨੂੰ ਸੁੰਦਰ ਅਤੇ ਆਕਰਸ਼ਕ ਵਾਲ ਚਾਹੀਦੇ ਹਨ ਤਾਂ ਜਰੂਰੀ ਹੈ ਆਪਣੇ ਖਾਨ ਪੀਣ ਦਾ ਧਿਆਨ ਰੱਖਿਆ ਜਾਵੇ | ਚਾਹੇ ਬੱਚਾ ਹੋਵੇ ਜਾਂ ਜਵਾਨ ਵਾਲ ਝੜਨ ਦੀ ਸਮਸਿਆ ਹਰ ਇੱਕ ਨੂੰ ਹੁੰਦੀ ਹੈ |
ਵਾਲਾਂ ਨੂੰ ਨੈਚੁਰਲ ਸ਼ਾਇਨ ਦੇਣ ਦੇ ਲਈ ਜਰੂਰੀ ਹੈ ਕੰਡੀਸ਼ਨ ਕਰਨਾ ਇਸ ਦੇ ਲਈ ਵਾਲਾਂ ਨੂੰ ਕਰੀਮ ਦੇ ਨਾਲ ਮਾਲਿਸ਼ ਕਰੋ ਅਤੇ ਫਿਰ ਇਸ ਨੂੰ ਧੋ ਲਵੋ ਤੁਸੀਂ ਦੇਖੋਗੇ ਕੀ ਤੁਹਾਡੇ ਵਾਲਾਂ ਵਿਚ ਸੋਫਟਨੇਸ ਆਈ ਹੈ | ਕਰੀਮ ਦੇ ਨਾਲ ਨਾਲ ਜਰੂਰੀ ਹੈ ਹਫਤੇ ਵਿਚ ਦੋ ਵਾਰ ਓਇਲਿੰਗ ਕਰਨਾ ਅਤੇ ਸਟੀਮ ਦੇਣਾ |
ਵਾਲਾਂ ਨੂੰ ਤੰਦਰੁਸਤ ਬਣਾਉਣ ਦੇ ਲਈ ਪ੍ਰੋਡਕਟਸ ਤੋਂ ਇਲਾਵਾ ਜਰੂਰੀ ਹੈ ਸਹੀ ਸਮੇਂ ਤੇ ਪੋਸ਼ਟਿਕ ਭੋਜਨ ਖਾਓ |
ਵੱਧ ਤੋਂ ਵੱਧ ਪਾਣੀ ਪਿਓ ਪਾਣੀ ਸਰੀਰ ਦੇ ਅੰਦਰੋਂ ਗਰਮੀ ਕਢਦਾ ਹੈ ਅਤੇ ਤੁਹਾਡੇ ਖੂਨ ਦੀ ਸਫਾਈ ਕਰਦਾ ਹੈ | ਇਸ ਦੇ ਨਾਲ ਹੀ ਵਾਲਾਂ ਨੂੰ ਧੋਣ ਦੇ ਲਈ ਠੰਡੇ ਪਾਣੀ ਦਾ ਪ੍ਰਯੋਗ ਕਰਨਾ ਹੋਰ ਵੀ ਲਾਭਕਾਰੀ ਹੈ |
ਜੇਕਰ ਤੁਸੀਂ ਆਪਣੇ ਵਾਲਾਂ ਤੇ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਕੀਤੀ ਹੋਈ ਹੈ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਠੰਡੇ ਪਾਣੀ ਨਾਲ ਧੋ ਲਵੋ |
ਇਸ ਤੋਂ ਇਲਾਵਾ ਸਮੇ ਸਮੇ ਤੇ ਵਾਲ ਕਟਵਾਉਂਦੇ ਰਹੋ ਤਾਂ ਜੋ ਦੋ ਮੂੰਹੇ ਵਾਲ ਤੁਹਾਡੇ ਵਾਲਾਂ ਦੀ ਗ੍ਰੋਥ ਨਾ ਰੋਕ ਸਕੇ |ਜਿੰਨਾ ਹੋ ਸਕੇ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਬਣਾਈ ਰਖਣ ਦੇ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ ਨਾ ਕਿ ਮਹਿੰਗੇ ਪਾਰਲਰਾਂ ਨੂੰ ਪਹਿਲ ਦਵੋ |