Health benefits black seed: ਕਲੌਂਜੀ ਸਿਰਫ ਇੱਕ ਮਸਾਲਾ ਨਹੀਂ ਹੈ ਇਸਦੇ ਪ੍ਰਯੋਗ ਨਾਲ ਤੁਸੀ ਕਈ ਤਰ੍ਹਾਂ ਦੀ ਗੰਭੀਰ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸਨੂੰ ਹਰ ਮਰਜ ਦੀ ਦਵਾਈ ਕਿਹਾ ਜਾਂਦਾ ਹੈ। ਕਲੌਂਜੀ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਵਰਗੇ 100 ਤੋਂ ਵੀ ਜ਼ਿਆਦਾ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਸ਼ੂਗਰ ਵਰਗੀ ਬਿਮਾਰੀ ਨੂੰ ਕੰਟਰੋਲ ਕਰ ਸਕਦੀ ਹੈ ਕਲੌਂਜੀ।
Health benefits black seed
ਅਮਰੀਕਾ ਦੇ ਇੱਕ ਰਿਸਰਚ ਵਿੱਚ ਐੱਚਆਈਵੀ ਰੋਗੀਆਂ ਨੂੰ ਕਲੌਂਜੀ, ਸ਼ਹਿਦ ਅਤੇ ਲਸਣ ਦਾ ਕੈਪਸੂਲ ਦਿੱਤਾ ਗਿਆ। ਕੁੱਝ ਹੀ ਦਿਨਾਂ ਵਿੱਚ ਸਰੀਰ ਦੀ ਇਮਿਊਨਿਟੀ ਕਰਨ ਵਾਲੇ ਟੀ – 4 ਅਤੇ 8 Lymphatic system ਵਿੱਚ ਵਾਧਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਕਲੌਂਜੀ ਕੈਂਸਰ ਨਾਲ ਵੀ ਲੜਨ ਦੀ ਸਮਰੱਥਾ ਰੱਖਦੀ ਹੈ। ਇੱਕ ਚੱਮਚ ਕਲੌਂਜੀ ਦੇ ਤੇਲ ਨੂੰ ਇੱਕ ਗਲਾਸ ਅੰਗੂਰ ਦੇ ਰਸ ਦੇ ਨਾਲ ਮਿਲਾਕੇ ਲੈਣ ਨਾਲ ਕੈਂਸਰ ਦੇ ਸੈੱਲ ਘਟਣ ਲੱਗਦੇ ਹਨ।
ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਕਲੌਂਜੀ ਦੇ ਬੀਜ, ਰਾਈ ਅਤੇ ਅਨਾਰ ਦੇ ਛਿਲਕੇ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਚਾਹੀਦਾ ਹੈ। ਇਸਨੂੰ ਰੋਜ਼ ਖਾਲੀ ਪੇਟ ਲੈਣ ਨਾਲ ਆਰਾਮ ਮਿਲਦਾ ਹੈ। ਦੱਸਣਯੋਗ ਹੈ ਕਿ ਜੇਕਰ ਤੁਹਾਨੂੰ ਪੱਥਰੀ ਦੀ ਸ਼ਿਕਾਇਤ ਹੈ ਤਾਂ ਕਲੌਂਜੀ ਦੇ ਬੀਜ ਨੂੰ ਪੀਸ ਕੇ ਸ਼ਹਿਦ ਦੇ ਨਾਲ ਲਵੋ। ਇਸ ਨਾਲ ਪੱਥਰੀ ਤੋਂ ਛੁਟਕਾਰਾ ਮਿਲੇਗਾ।
ਗਠੀਏ ਦੀ ਬਿਮਾਰੀ : ਕਲੌਂਜੀ ਦੇ ਤੇਲ ਵਿੱਚ ਲਸਣ ਨੂੰ ਪੱਕਾ ਕੇ ਦਰਦ ਵਾਲੀ ਜਗ੍ਹਾ ਤੇ ਮਾਲਸ਼ ਕਰੋ ਅਤੇ ਫਿਰ ਪੱਟੀ ਬੰਨ੍ਹ ਲਓ। ਰੋਜ਼ਾਨਾ ਇਸ ਨਾਲ ਮਾਲਸ਼ ਕਰਨ ਨਾਲ ਦਰਦ ਦੇ ਨਾਲ ਗਠੀਏ ਅਤੇ ਸਰੀਰ ਵਿੱਚ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਪੇਟ ਦੇ ਕੀੜੇ : ਕਲੌਂਜੀ ਨੂੰ ਪੀਸ ਕੇ ਦੁੱਧ ਦੇ ਨਾਲ ਲਓ। ਇਹ ਪੇਟ ਦੇ ਕੀੜਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ।
ਬਵਾਸੀਰ : ਕਲੌਂਜੀ ਦੇ ਤੇਲ ਨੂੰ ਨਾਰੀਅਲ ਪਾਣੀ ਵਿੱਚ ਮਿਲਾ ਕੇ 15-20 ਦਿਨਾਂ ਤੱਕ ਪੀਓ। ਇਸ ਨਾਲ ਬਵਾਸੀਰ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਵੇਗੀ।
ਅੱਖਾਂ ਲਈ ਫ਼ਾਇਦੇਮੰਦ : ਧੁੰਦਲਾ ਦਿਸਣਾ, ਅੱਖਾਂ ‘ਚੋਂ ਪਾਣੀ ਆਉਣਾ, ਲਾਲੀ ਅਤੇ ਦਰਦ ਨੂੰ ਦੂਰ ਕਰਨ ਲਈ ਕਲੌਂਜੀ ਦੇ ਤੇਲ ਵਿੱਚ ਗਾਜਰ ਦਾ ਜੂਸ ਮਿਕਸ ਕਰ ਕੇ ਪੀਓ।
Health benefits black seed
ਅਸਥਮਾ — ਗੁਣਗੁਣੇ ਪਾਣੀ ਵਿੱਚ ਕਲੌਂਜੀ ਦਾ ਤੇਲ ਅਤੇ ਸ਼ਹਿਦ ਮਿਕਸ ਕਰੋ। ਸਵੇਰੇ ਖ਼ਾਲੀ ਪੇਟ ਇਸ ਮਿਸ਼ਰਣ ਦਾ ਸੇਵਨ ਅਸਥਮਾ ਦੀ ਸਮੱਸਿਆ ਨੂੰ ਖ਼ਤਮ ਕਰ ਦੇਵੇਗਾ।