Body pain relief green chilli : ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ਜਾਂਦਾ ਹੈ ਪਰ ਜੇ ਇਹੀ ਦਰਦ ਲੰਬੇ ਸਮੇਂ ਤੱਕ ਬਣੇ ਰਹਿਣ ਤਾਂ ਗੰਭੀਰ ਸਿਹਤ ਦੀ ਸਮੱਸਿਆ ਹੋ ਸਕਦੀ ਹੈ। ਸਰੀਰ ਦੇ ਕੁੱਝ ਅਜਿਹੇ ਦਰਦ ਜਿਸ ਨਾਲ ਸਿਹਤ ਸਮੱਸਿਆ ਹੋ ਸਕਦੀ ਹੈ। ਅੱਜ ਕੱਲ੍ਹ ਦੀ ਭੱਜਦੋੜ ਭਰੀ ਜ਼ਿੰਦਗੀ ਵਿੱਚ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਦਰਦ ਦੀ ਸਿਕਾਇਤ ਰਹਿੰਦੀ ਹੈ। ਕਦੇ-ਕਦੇ ਤਾਂ ਇਹ ਦਰਦ ਸਹਿਣ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਪਰ ਕਈ ਡਾਕਟਰਾਂ ਨੂੰ ਦਿਖਾਉਣ ਦੇ ਬਾਅਦ ਵੀ ਇਹ ਠੀਕ ਹੋਣ ਦਾ ਨਾਂ ਨਹੀਂ ਲੈਂਦਾ, ਜੇ ਤੁਸੀਂ ਵੀ ਅਜਿਹੇ ਹੀ ਕਿਸੇ ਦਰਦ ਨਾਲ ਲੰਬੇ ਸਮੇਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦਰਦ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਬਾਰੇ
Body pain relief green chilli
ਲਾਲ ਮਿਰਚਾਂ ਦੀ ਥਾਂ ‘ਤੇ ਖਾਣਾ ਬਣਾਉਣ ‘ਚ ਹਰੀਆਂ ਮਿਰਚਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਲਾਲ ਮਿਰਚ ਬਹੁਤ ਜ਼ਿਆਦਾ ਕਰਾਰੀ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਛਾਤੀ ‘ਚ ਜਲਨ ਹੋ ਸਕਦੀ ਹੈ। ਖਾਧ ਪਦਾਰਥਾਂ ‘ਚ ਸਭ ਤੋਂ ਮਸਾਲੇਦਾਰ ਹਰੀ ਮਿਰਚ ਭੋਜਨ ‘ਚ ਸਵਾਦ ਪੈਦਾ ਕਰਦੀ ਹੈ। ਇਹ ਦਾਲ-ਸਬਜ਼ੀ ਜਾਂ ਹੋਰ ਕਿਸੇ ਪਕਵਾਨ ਦਾ ਸਵਾਦ ਵਧਾਉਣ ਦੇ ਨਾਲ ਹੀ ਸਾਨੂੰ ਤ੍ਰਿਪਤੀ ਦਾ ਅਹਿਸਾਸ ਦਿਵਾਉਂਦੀ ਹੈ। ਇਹ ਸਹੀ ਹੀ ਕਿਹਾ ਜਾਂਦਾ ਹੈ ਕਿ ਇਹ ਜੀਭ ‘ਤੇ ਅੱਗ ਅਤੇ ਅੱਖਾਂ ‘ਚ ਪਾਣੀ ਲਿਆ ਦਿੰਦੀ ਹੈ। ਫਿਰ ਵੀ ਇਸ ਦੇ ਕਰਾਰੇ ਮਸਾਲੇਦਾਰ ਸਵਾਦ ਕਾਰਨ ਇਨ੍ਹਾਂ ਨੂੰ ਨਾ ਖਾਣਾ ਗਲਤ ਹੈ।
Body pain relief green chilli
Body pain relief green chilli
ਹਰੀ ਮਿਰਚ ਭਾਂਵੇ ਹੀ ਖਾਣ ਵਿਚ ਤਿੱਖੀ ਹੁੰਦੀ ਹੈ ਪਰ ਇਸ ਵਿਚ ਮੌਜੂਦ ਵਿਟਾਮਿਨ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਨਾ ਸਿਰਫ ਪੁਰਾਣੇ ਦਰਦ ਤੋਂ ਬਲਕਿ ਮਾਸਪੇਸ਼ੀਆਂ ਵਿਚ ਹੋਣ ਵਾਲੀ ਦਰਦ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਇਨ੍ਹਾਂ ਹੀ ਨਹੀਂ ਇਹ ਦਰਦ ਦੇ ਇਲਾਵਾ ਕਈ ਸਰੀਰਕ ਸਮੱਸਿਆਵਾਂ ਤੋਂ ਵੀ ਸਾਨੂੰ ਛੁਟਕਾਰਾ ਦੁਆ ਸਕਦੀ ਹੈ।
ਜਾਣੋ ਕਿੰਨੀ ਫਾਇਦੇਮੰਦ ਹੈ ਹਰੀ ਮਿਰਚ…
ਪਾਚਨ ਤੰਤਰ — ਹਰੀ ਮਿਰਚ ਵਿੱਚ ਫਾਈਬਰ ਦੀ ਮਾਤਰਾ ਹੋਣ ਦੀ ਵਜ੍ਹਾ ਨਾਲ ਡਾਈਜੇਸ਼ਨ ਸਿਸਟਮ ਠੀਕ ਤਰ੍ਹਾਂ ਨਾਲ ਕੰਮ ਕਰਦਾ ਹੈ।
ਅੱਖਾਂ ਲਈ — ਹਰੀ ਮਿਰਚ ਵਿਚ ਮੌਜੂਦ ਵਿਟਾਮਿਨ ਏ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਰੋਗਾਂ ਨਾਲ ਲੜਣ ਦੀ ਤਾਕਤ ਵਧਾਏ — ਇਹ ਐਂਟੀ-ਬੈਕਟੀਰੀਅਲ ਦੇ ਤੌਰ ‘ਤੇ ਕੰਮ ਕਰਦੀ ਹੈ, ਜਿਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ।
ਗਲੋਇੰਗ ਚਮੜੀ — ਹਰੀ ਮਿਰਚ ਵਿੱਚ ਮੌਜੂਦ ਵਿਟਾਮਿਨ ਚਮੜੀ ਲਈ ਚੰਗੇ ਹੁੰਦੇ ਹਨ। ਇਹ ਸਰੀਰ ਦੇ ਟਾਕਸਿੰਸ ਨੂੰ ਬਾਹਰ ਕੱਢਦੇ ਹਨ ਅਤੇ ਚਮੜੀ ਵਿੱਚ ਨਿਖਾਰ ਲਿਆਉਂਦੇ ਹਨ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com